ਅਮਰੀਕਾ ਤੋਂ ਦਰਦਨਾਕ ਖਬਰ! ਸਿੱਖ ਜੋੜੇ ਨੂੰ ਤੇਜ਼ ਰਫਤਾਰ ਕਾਰ ਨੇ ਕੁਚਲਿਆ, ਮਾਸੂਮ ਧੀ ਤੇ ਪੁੱਤ ਦੇ ਸਿਰ ਤੋਂ ਮਾਪਿਆਂ ਦਾ ਸਾਇਆ ਉੱਠਿਆ
ਵਾਸ਼ਿੰਗਟਨ ਸਟੇਟ ਪੈਟਰੋਲ ਟਰੂਪਰ ਰਿਕ ਜੌਹਨਸਨ ਦੇ ਹਵਾਲੇ ਨਾਲ ਖ਼ਬਰ ’ਚ ਕਿਹਾ ਗਿਆ ਹੈ ਕਿ ਚਾਲਕ ਦਾ ਧਿਆਨ ਭਟਕ ਗਿਆ ਸੀ ਤੇ ਜਿਵੇਂ ਹੀ ਉਹ ਆਪਣਾ ਫੋਨ ਚੁੱਕਣ ਲਈ ਅੱਗੇ ਵਧਿਆ ਤਾਂ ਅਚਾਨਕ ਉਸ ਦੀ ਕਾਰ ਬੇਕਾਬੂ ਹੋ ਗਈ ਤੇ ਉਸ ਨੇ ਸਿੱਖ ਜੋੜੇ ਨੂੰ ਟੱਕਰ ਮਾਰ ਦਿੱਤੀ।
Accident in USA: ਅਮਰੀਕਾ ’ਚ ਇੱਕ ਸਿੱਖ ਜੋੜੇ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਸਿੱਧੀ ਟੱਕਰ ਮਾਰ ਦਿੱਤੀ। ਮੀਡੀਆ ਰਿਪੋਰਟਾਂ ’ਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਕੇਓਐਮਓ ਨਿਊਜ਼ ਚੈਨਲ ਦੀ ਖ਼ਬਰ ਅਨੁਸਾਰ ਇਹ ਹਾਦਸਾ ਪਿਛਲੇ ਸ਼ੁੱਕਰਵਾਰ ਨੂੰ ਉਸ ਸਮੇਂ ਹੋਇਆ ਜਦੋਂ ਪਰਮਿੰਦਰ ਸਿੰਘ ਬਾਜਵਾ ਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਬਾਜਵਾ ਆਪਣੇ ਦੋ ਬੱਚਿਆਂ ਨੂੰ ਸਕੂਲ ਬੱਸ ਸਟਾਪ ਤੋਂ ਲੈਣ ਜਾ ਰਹੇ ਸਨ।
ਇਹ ਵੀ ਪੜ੍ਹੋ: Jalandhar Bypoll: ਸਰਕਾਰ ਨੂੰ ਵਖਤ ਪਾਉਣਗੇ ਬਲਕੌਰ ਸਿੰਘ ! ਪੁੱਤ ਦੇ ਇਨਸਾਫ਼ ਲਈ ਜਲੰਧਰ 'ਚ ਕੱਢਣਗੇ ਇਨਸਾਫ਼ ਮਾਰਚ, ਜਾਣੋ ਰੂਟ
ਇਸੇ ਦੌਰਾਨ ਵਾਸ਼ਿੰਗਟਨ ਦੇ ਕੈਂਟ ’ਚ ਇੱਕ ਕਾਰ ਚਾਲਕ ਨੇ ਉਨ੍ਹਾਂ ਨੂੰ ਸਾਹਮਣਿਓਂ ਟੱਕਰ ਮਾਰ ਦਿੱਤੀ। ਵਾਸ਼ਿੰਗਟਨ ਸਟੇਟ ਪੈਟਰੋਲ ਟਰੂਪਰ ਰਿਕ ਜੌਹਨਸਨ ਦੇ ਹਵਾਲੇ ਨਾਲ ਖ਼ਬਰ ’ਚ ਕਿਹਾ ਗਿਆ ਹੈ ਕਿ ਚਾਲਕ ਦਾ ਧਿਆਨ ਭਟਕ ਗਿਆ ਸੀ ਤੇ ਜਿਵੇਂ ਹੀ ਉਹ ਆਪਣਾ ਫੋਨ ਚੁੱਕਣ ਲਈ ਅੱਗੇ ਵਧਿਆ ਤਾਂ ਅਚਾਨਕ ਉਸ ਦੀ ਕਾਰ ਬੇਕਾਬੂ ਹੋ ਗਈ ਤੇ ਉਸ ਨੇ ਸਿੱਖ ਜੋੜੇ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ: Jalandhar Bypoll: ਸੰਦੀਪ ਪਾਠਕ ਦੀ ਚੀਮਾ ਨੂੰ ਧਮਕੀ ! ਜੇ ਜਲੰਧਰ ਹਾਰੇ ਤਾਂ ਮੈਂ ਬਖ਼ਸ਼ਾਗਾ ਨਹੀਂ, ਖਹਿਰਾ ਨੇ ਸਾਂਝੀ ਕੀਤੀ ਆਡਿਓ
ਹਾਸਲ ਜਾਣਕਾਰੀ ਅਨੁਸਾਰ ਪਰਮਿੰਦਰ ਤੇ ਹਰਪ੍ਰੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਕਾਰ ਚਾਲਕ ਦੇ ਗੰਭੀਰ ਸੱਟਾਂ ਵੱਜਣ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਜੋੜਾ ਪਿੱਛੇ ਦੋ ਬੱਚੇ (ਅੱਠ ਮਹੀਨੇ ਦੀ ਧੀ ਤੇ ਪੰਜ ਸਾਲ ਦਾ ਪੁੱਤਰ) ਛੱਡ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ