ਪੜਚੋਲ ਕਰੋ
Advertisement
UK 'ਚ ਸਿੱਖ ਬੱਚੀ ਨਸਲੀ ਵਿਤਕਰੇ ਦਾ ਸ਼ਿਕਾਰ, ਤਾਂ ਪਿਤਾ ਨਾਲ ਰਲ ਕੇ ਦਿੱਤਾ ਅਜਿਹਾ ਜਵਾਬ ਕੇ ਸਾਰੇ ਕਹਿੰਦੇ 'ਸ਼ਾਬਾਸ਼'
ਮਨਸਿਮਰ ਅਨੁਸਾਰ,‘ ਸੋਮਵਾਰ ਨੂੰ ਦੋ ਲੜਕੇ ਜਿਨ੍ਹਾਂ ਦੀ ਉਮਰ 14 ਤੋਂ 17 ਸਾਲ ਦੇ ਵਿਚਕਾਰ ਲੱਗਦੀ ਹੈ, ਨੂੰ ਜਦੋਂ ਮੈਂ ਪਹਿਲਾਂ ਤੋਂ ਹੀ ਕਾਫੀ ਬੱਚਿਆਂ ਦੇ ਵਿੱਚ ਖੇਡਣ ਲਈ ਕਿਹਾ ਤਾਂ ਉਨ੍ਹਾਂ ਉੱਚੀ ਅਤੇ ਸਾਫ ਆਵਾਜ਼ ਵਿੱਚ ਕਿਹਾ,‘ ਨਹੀਂ ਤੂੰ ਨਹੀਂ ਖੇਡ ਸਕਦੀ, ਕਿਉਂਕਿ ਤੂੰ ਇੱਕ ਅੱਤਵਾਦੀ ਹੈਂ।’
ਲੰਡਨ: ਇੱਥੇ ਨਸਲੀ ਭੇਦਭਾਵ ਦਾ ਸ਼ਿਕਾਰ ਹੋਈ ਸਿੱਖ ਬੱਚੀ ਨੇ ਆਪਣੇ ਨਾਲ ਹੋਏ ਵਿਤਕਰੇ ਦਾ ਨਾ ਸਿਰਫ ਡਟ ਕੇ ਸਾਹਮਣਾ ਕੀਤਾ, ਬਲਕਿ ਅਜਿਹਾ ਕਰਨ ਵਾਲਿਆਂ ਨੂੰ ਆਪਣੀ ਬੁੱਧੀਮਤਾ ਨਾਲ ਸਖ਼ਤ ਸੁਨੇਹਾ ਵੀ ਦਿੱਤਾ। ਸਿੱਖ ਬੱਚੀ ਮਨਸਿਮਰ ਕੌਰ ਨੂੰ ਲੰਡਨ ਦੇ ਖੇਡ ਦੇ ਮੈਦਾਨ 'ਚ ਕੁੱਝ ਸਥਾਨਕ ਬੱਚਿਆਂ ਨੇ ਅੱਤਵਾਦੀ (Terrorist) ਕਹਿ ਦਿੱਤਾ ਸੀ। ਉਸ ਨੇ ਇਸ ਹਾਲਾਤ ਦਾ ਨਾ ਸਿਰਫ ਹਿੰਮਤ ਨਾਲ ਟਾਕਰਾ ਕੀਤਾ ਬਲਕਿ ਸੋਸ਼ਲ ਮੀਡੀਆ ਰਾਹੀਂ ਇਸ ਦਾ ਜਵਾਬ ਦਿੰਦਿਆਂ ਨਸਲਵਾਦ ਦੇ ਟਾਕਰੇ ਲਈ ਸਿੱਖ ਭਾਈਚਾਰੇ ਬਾਰੇ ਗਿਆਨ ਫੈਲਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ।
10 ਕੁ ਸਾਲ ਦੀ ਮਨਸਿਮਰ ਕੌਰ ਵੀਡੀਓ ਵਿੱਚ ਦੱਸਦੀ ਹੈ ਕਿ ਉਹ ਬੀਤੇ ਸੋਮਵਾਰ ਤੇ ਮੰਗਲਵਾਰ ਨੂੰ ਦੱਖਣੀ-ਪੂਰਬੀ ਲੰਡਨ ਦੇ ਪਲੱਮਸਟੈੱਡ ਖੇਡ ਮੈਦਾਨ ਵਿੱਚ ਪਾਰਕ ਵਿੱਚ ਚਾਰ ਬੱਚਿਆਂ ਤੇ ਨੌਜਵਾਨ ਕੁੜੀ ਦੀ ਮਾਂ ਉਸ ਨੂੰ ਮਿਲੇ। ਉਸ ਪ੍ਰਤੀ ਉਨ੍ਹਾਂ ਦਾ ਵਤੀਰਾ ਠੀਕ ਨਹੀਂ ਸੀ। ਮਨਸਿਮਰ ਅਨੁਸਾਰ,‘ ਸੋਮਵਾਰ ਨੂੰ ਦੋ ਲੜਕੇ ਜਿਨ੍ਹਾਂ ਦੀ ਉਮਰ 14 ਤੋਂ 17 ਸਾਲ ਦੇ ਵਿਚਕਾਰ ਲੱਗਦੀ ਹੈ, ਨੂੰ ਜਦੋਂ ਮੈਂ ਪਹਿਲਾਂ ਤੋਂ ਹੀ ਕਾਫੀ ਬੱਚਿਆਂ ਦੇ ਵਿੱਚ ਖੇਡਣ ਲਈ ਕਿਹਾ ਤਾਂ ਉਨ੍ਹਾਂ ਉੱਚੀ ਅਤੇ ਸਾਫ ਆਵਾਜ਼ ਵਿੱਚ ਕਿਹਾ,‘ ਨਹੀਂ ਤੂੰ ਨਹੀਂ ਖੇਡ ਸਕਦੀ, ਕਿਉਂਕਿ ਤੂੰ ਇੱਕ ਅੱਤਵਾਦੀ ਹੈਂ।’
ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ਨੇ ਕਿਵੇਂ ਉਸ ਦੇ ਦਿਲ ਨੂੰ ਠੇਸ ਪਹੁੰਚਾਈ ਪਰ ਉਸ ਨੇ ਆਪਣਾ ਸਿਰ ਉੱਚਾ ਰੱਖਿਆ ਅਤੇ ਉਹ ਪਰ੍ਹਾਂ ਚਲੀ ਗਈ। ਇਸ ਤੋਂ ਫਿਰ ਅਗਲੇ ਦਿਨ ਉਹ ਪਾਰਕ ਵਿੱਚ ਗਈ ਅਤੇ ਇੱਕ 9 ਸਾਲ ਦੀ ਲੜਕੀ ਨਾਲ ਖੇਡਣ ਲੱਗੀ ਅਤੇ ਇੱਕ ਘੰਟੇ ਬਾਅਦ ਉਸ ਦੀ ਮਾਂ ਆਈ ਅਤੇ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਉਸ ਦੇ ਨਾਲ ਨਹੀਂ ਖੇਡ ਸਕਦੀ ਕਿਉਂਕਿ ਉਹ ਸੱਚ-ਮੁੱਚ ਹੀ ਖਤਰਨਾਕ ਦਿਖਾਈ ਦਿੰਦੀ ਹੈ।
ਮਨਸਿਮਰ ਨੇ ਕਿਹਾ ਹੈ ਕਿ ਇਹ ਅਸਲ ਵਿੱਚ ਸਿੱਖ ਭਾਈਚਾਰੇ ਬਾਰੇ ਲੋਕਾਂ ਨੂੰ ਗਿਆਨ ਦੀ ਘਾਟ ਕਾਰਨ ਵਾਪਰ ਰਿਹਾ ਹੈ। ਉਸ ਨੇ ਦੱਸਿਆ ਕਿ ਇੱਥੋਂ ਦੇ ਮੂਲ ਨਿਵਾਸੀਆਂ ਨੂੰ ਸਿੱਖਾਂ ਅਤੇ ਸਿੱਖ ਧਰਮ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਲੋੜ ਹੈ।
ਦੇਖੋ ਵੀਡੀਓ-
Racist Park @GLL_UK My eldest daughter Munsimar Kaur, aged 10, tells her own true story. Today it was my child tomorrow it could be yours. #sikh pic.twitter.com/NwR4iFUUE7
— Sikh Dad (@sikhdad) August 8, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement