ਪੜਚੋਲ ਕਰੋ

Snowstorm in USA: ਅਮਰੀਕਾ ’ਚ ਬਰਫੀਲੇ ਤੂਫ਼ਾਨ ਦਾ ਕਹਿਰ, ਟੇਕਆਫ਼ ਦੌਰਾਨ ਪ੍ਰਾਈਵੇਟ ਜੇਟ ਕਰੈਸ਼, 7 ਲੋਕਾਂ ਦੀ ਮੌਤ

US 'ਚ ਬਰਫੀਲੇ ਤੂਫ਼ਾਨ ਦੇ ਕਾਰਨ ਇੱਕ ਪ੍ਰਾਈਵੇਟ ਬਿਜ਼ਨਸ ਜੇਟ ਕਰੈਸ਼ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਹ ਹਾਦਸਾ ਮੈਨ ਦੇ ਬੇਂਗੋਰ ਇੰਟਰਨੈਸ਼ਨਲ ਏਅਰਪੋਰਟ ’ਤੇ ਹੋਇਆ। ਇਸ 'ਚ 7 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ ਇੱਕ ਕ੍ਰੂ ਮੈਂਬਰ ਗੰਭੀਰ

ਅਮਰੀਕਾ ਵਿੱਚ ਬਰਫੀਲੇ ਤੂਫ਼ਾਨ ਦੇ ਕਾਰਨ ਇੱਕ ਪ੍ਰਾਈਵੇਟ ਬਿਜ਼ਨਸ ਜੇਟ ਕਰੈਸ਼ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਹ ਹਾਦਸਾ ਮੈਨ ਦੇ ਬੇਂਗੋਰ ਇੰਟਰਨੈਸ਼ਨਲ ਏਅਰਪੋਰਟ ’ਤੇ ਹੋਇਆ। ਇਸ ਵਿੱਚ ਸੱਤ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ ਇੱਕ ਕ੍ਰੂ ਮੈਂਬਰ ਗੰਭੀਰ ਤੌਰ ਤੇ ਜ਼ਖ਼ਮੀ ਹੋਇਆ ਹੈ। ਜੇਟ ਬੋਮਬਾਰਡੀਅਰ ਚੈਲੈਂਜਰ 600 ਐਤਵਾਰ ਦੀ ਰਾਤ ਟੇਕਆਫ਼ ਕਰ ਰਿਹਾ ਸੀ, ਤਦ ਇਹ ਕਰੈਸ਼ ਹੋ ਗਿਆ। ਹਾਦਸਾ ਬੋਸਟਨ ਤੋਂ ਲਗਭਗ 200 ਕਿਮੀ ਉੱਤਰ ਵਿੱਚ ਹੋਇਆ।

ਹਾਦਸੇ ਦੇ ਸਮੇਂ ਬਰਫਬਾਰੀ ਹੋ ਰਹੀ ਸੀ। ਫੈਡਰਲ ਅਧਿਕਾਰੀਆਂ ਅਤੇ ਏਅਰ ਟ੍ਰੈਫਿਕ ਕੰਟਰੋਲਰਾਂ ਦੇ ਅਨੁਸਾਰ, ਜੇਟ ਟੇਕਆਫ਼ ਦੀ ਕੋਸ਼ਿਸ਼ ਦੌਰਾਨ ਉਲਟ ਪੈ ਗਿਆ ਅਤੇ ਇਸ ਵਿੱਚ ਅੱਗ ਲੱਗ ਗਈ। ਘਟਨਾ ਸ਼ਾਮ 7:45 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ।

ਇਸ ਮਾਮਲੇ ਵਿੱਚ ਫੈਡਰਲ ਏਵਿਏਸ਼ਨ ਐਡਮਿਨਿਸਟ੍ਰੇਸ਼ਨ (FAA) ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ (NTSB) ਜਾਂਚ ਕਰ ਰਹੇ ਹਨ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਜਹਾਜ਼ ਉੱਡਾਨ ਭਰਨ ਤੋਂ ਬਾਅਦ ਤੁਰੰਤ ਕਰੈਸ਼ ਹੋਇਆ ਅਤੇ ਇਸ ਵਿੱਚ ਅੱਗ ਲੱਗ ਗਈ। ਜਾਂਚਕਾਰਾਂ ਦੇ ਆਉਣ ਤੋਂ ਬਾਅਦ ਹੀ ਮਾਮਲੇ ਵਿੱਚ ਵਧੇਰੇ ਸਪਸ਼ਟੀਕਰਨ ਸਾਹਮਣੇ ਆਵੇਗਾ।

ਅਮਰੀਕਾ ਦੇ ਵੱਡੇ ਹਿੱਸੇ ਵਿੱਚ ਬਰਫਬਾਰੀ ਦਾ ਦੌਰ ਚੱਲ ਰਿਹਾ ਹੈ

ਬੇਂਗੋਰ ਇੰਟਰਨੈਸ਼ਨਲ ਏਅਰਪੋਰਟ ਔਰਲੈਂਡੋ (ਫਲੋਰੀਡਾ), ਵਾਸ਼ਿੰਗਟਨ, ਡੀ.ਸੀ. ਅਤੇ ਸ਼ਾਰਲਟ (ਨਾਰਥ ਕੈਰੋਲੀਨਾ) ਵਰਗੇ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਪ੍ਰਦਾਨ ਕਰਦਾ ਹੈ। ਇਹ ਬੋਸਟਨ ਤੋਂ ਲਗਭਗ 200 ਮੀਲ (320 ਕਿਮੀ) ਉੱਤਰ ਵਿੱਚ ਸਥਿਤ ਹੈ। ਜੇਟ ਕਰੈਸ਼ ਹੋਣ ਤੋਂ ਬਾਅਦ ਇਹ ਏਅਰਪੋਰਟ ਤੁਰੰਤ ਬੰਦ ਕਰ ਦਿੱਤਾ ਗਿਆ ਸੀ ਅਤੇ ਇਹ ਘੱਟੋ-ਘੱਟ ਬੁੱਧਵਾਰ ਦੁਪਹਿਰ ਤੱਕ ਬੰਦ ਰਹੇਗਾ।

ਇਹ ਕਰੈਸ਼ ਇਸ ਸਮੇਂ ਹੋਇਆ ਹੈ, ਜਦੋਂ ਨਿਊ ਇੰਗਲੈਂਡ ਅਤੇ ਦੇਸ਼ ਦੇ ਵੱਡੇ ਹਿੱਸੇ ਵਿੱਚ ਇੱਕ ਵੱਡਾ ਬਰਫੀਲਾ ਤੂਫ਼ਾਨ ਚੱਲ ਰਿਹਾ ਸੀ। ਬੇਂਗੋਰ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਸੀ।

ਇਸ ਹਫ਼ਤੇ ਅਮਰੀਕਾ ਵਿੱਚ ਵੱਡੇ ਤੂਫ਼ਾਨ ਕਾਰਨ ਦੇਸ਼ ਦੇ ਪੂਰਬੀ ਅੱਧੇ ਹਿੱਸੇ ਵਿੱਚ ਕਈ ਥਾਵਾਂ ‘ਤੇ ਓਲੇ, ਜੰਮਣ ਵਾਲੀ ਬਾਰਿਸ਼ ਅਤੇ ਬਰਫ਼ ਗਿਰੀ ਹੈ। ਇਸ ਕਾਰਨ ਹਵਾਈ ਅਤੇ ਸੜਕ ਯਾਤਰਾ ਕਾਫ਼ੀ ਹੱਦ ਤੱਕ ਰੁਕ ਗਈ। ਲੱਖਾਂ ਘਰਾਂ ਦੀ ਬਿਜਲੀ ਚਲੀ ਗਈ। ਅਮਰੀਕਾ ਦੇ ਵੱਡੇ ਹਿੱਸਿਆਂ ਵਿੱਚ ਵਪਾਰਕ ਹਵਾਈ ਯਾਤਰਾ ਪ੍ਰਭਾਵਿਤ ਹੋਈ ਹੈ।

ਹੁਣ ਤੱਕ ਇਨ੍ਹਾਂ ਫਲਾਈਟਾਂ ਨੂੰ ਰੱਦ ਕੀਤਾ ਗਿਆ

ਫਲਾਈਟ ਟ੍ਰੈਕਰ ਮੁਤਾਬਕ, ਲਗਭਗ 12,000 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਸ ਦੇ ਨਾਲ-ਨਾਲ 20,000 ਫਲਾਈਟਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪਿਆ। ਫਿਲਾਡੇਲਫੀਆ, ਵਾਸ਼ਿੰਗਟਨ, ਬਾਲਟੀਮੋਰ, ਨਾਰਥ ਕੈਰੋਲੀਨਾ, ਨਿਊਯਾਰਕ ਅਤੇ ਨਿਊ ਜਰਸੀ ਦੇ ਹਵਾਈ ਅੱਡੇ ਪ੍ਰਭਾਵਿਤ ਹੋਏ ਹਨ।

9 ਤੋਂ 11 ਯਾਤਰੀਆਂ ਲਈ ਬਣਾਇਆ ਗਿਆ ਬੋਮਬਾਰਡੀਅਰ ਚੈਲੈਂਜਰ

ਬੋਮਬਾਰਡੀਅਰ ਚੈਲੈਂਜਰ 600 ਇੱਕ ਬਿਜ਼ਨਸ ਜੇਟ ਹੈ। ਇਸਨੂੰ 9 ਤੋਂ 11 ਯਾਤਰੀਆਂ ਲਈ ਕਾਨਫ਼ਿਗਰ ਕੀਤਾ ਗਿਆ ਹੈ। ਸਾਲ 1980 ਵਿੱਚ ਇਸਨੂੰ “ਵਾਕ ਅਬਾਊਟ ਕੇਬਿਨ” ਦੇ ਪਹਿਲੇ ਪ੍ਰਾਈਵੇਟ ਜੇਟ ਵਜੋਂ ਲਾਂਚ ਕੀਤਾ ਗਿਆ ਸੀ। ਇਹ ਇੱਕ ਪ੍ਰਸਿੱਧ ਚਾਰਟਰ ਜੇਟ ਬਣਿਆ ਹੋਇਆ ਹੈ।

 

ਟਾਪ ਹੈਡਲਾਈਨ

ਵੱਡੀ ਖ਼ਬਰ! ਫੌਜੀ ਟਰਾਂਸਪੋਰਟ ਜਹਾਜ਼ ਹੋਇਆ ਕ੍ਰੈਸ਼, ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ; ਮੱਚੀ ਹਫੜਾ-ਦਫੜੀ
ਵੱਡੀ ਖ਼ਬਰ! ਫੌਜੀ ਟਰਾਂਸਪੋਰਟ ਜਹਾਜ਼ ਹੋਇਆ ਕ੍ਰੈਸ਼, ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ; ਮੱਚੀ ਹਫੜਾ-ਦਫੜੀ
Canada Firing: ਕੈਨੇਡਾ 'ਚ ਵੱਡੀ ਵਾਰਦਾਤ, ਪੰਜਾਬੀ ਨੌਜਵਾਨ ਸਣੇ ਗਰਲਫ੍ਰੈਂਡ ਦਾ ਗੋਲੀ ਮਾਰ ਕੇ ਕਤਲ, ਕਾਰ 'ਚ ਬੈਠਿਆਂ ਨੂੰ ਗੋਲੀਆਂ ਨਾਲ ਭੁੰਨਿਆ...
ਕੈਨੇਡਾ 'ਚ ਵੱਡੀ ਵਾਰਦਾਤ, ਪੰਜਾਬੀ ਨੌਜਵਾਨ ਸਣੇ ਗਰਲਫ੍ਰੈਂਡ ਦਾ ਗੋਲੀ ਮਾਰ ਕੇ ਕਤਲ, ਕਾਰ 'ਚ ਬੈਠਿਆਂ ਨੂੰ ਗੋਲੀਆਂ ਨਾਲ ਭੁੰਨਿਆ...
ਮੁਲਾਜ਼ਮਾਂ ਲਈ ਖੁਸ਼ਖ਼ਬਰੀ! 2 ਅਤੇ 3 ਦਸੰਬਰ ਨੂੰ ਰਹੇਗੀ ਛੁੱਟੀ, ਕਿਉਂ ਲਿਆ ਗਿਆ ਫੈਸਲਾ?
ਮੁਲਾਜ਼ਮਾਂ ਲਈ ਖੁਸ਼ਖ਼ਬਰੀ! 2 ਅਤੇ 3 ਦਸੰਬਰ ਨੂੰ ਰਹੇਗੀ ਛੁੱਟੀ, ਕਿਉਂ ਲਿਆ ਗਿਆ ਫੈਸਲਾ?
Holiday 2026 : ਪ੍ਰਾਈਵੇਟ ਮੁਲਾਜ਼ਮਾਂ ਨੂੰ 2 ਦਿਨ ਅਤੇ ਸਰਕਾਰੀ ਮੁਲਾਜ਼ਮਾਂ ਨੂੰ 3 ਦਿਨ ਦੀ ਮਿਲੇਗੀ ਛੁੱਟੀ , ਜਾਣੋ ਕਿਉਂ ?
Holiday 2026 : ਪ੍ਰਾਈਵੇਟ ਮੁਲਾਜ਼ਮਾਂ ਨੂੰ 2 ਦਿਨ ਅਤੇ ਸਰਕਾਰੀ ਮੁਲਾਜ਼ਮਾਂ ਨੂੰ 3 ਦਿਨ ਦੀ ਮਿਲੇਗੀ ਛੁੱਟੀ , ਜਾਣੋ ਕਿਉਂ ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੁਲਿਸ ਵਿਭਾਗ ਤੋਂ ਵੱਡੀ ਖ਼ਬਰ! ਭਿਆਨਕ ਹਾਦਸੇ 'ਚ ASI ਦੀ ਮੌਤ; ਮੱਚਿਆ ਹੜਕੰਪ
ਪੁਲਿਸ ਵਿਭਾਗ ਤੋਂ ਵੱਡੀ ਖ਼ਬਰ! ਭਿਆਨਕ ਹਾਦਸੇ 'ਚ ASI ਦੀ ਮੌਤ; ਮੱਚਿਆ ਹੜਕੰਪ
ਸਵੇਰੇ-ਸਵੇਰੇ 9500 ਰੁਪਏ ਸਸਤੀ ਹੋਈ ਚਾਂਦੀ, ਸੋਨਾ ਵੀ ਮੁੱਧੇ ਮੂੰਹ ਡਿੱਗਿਆ; ਜਾਣੋ ਕਿੰਨਾ ਘੱਟ ਗਿਆ ਰੇਟ
ਸਵੇਰੇ-ਸਵੇਰੇ 9500 ਰੁਪਏ ਸਸਤੀ ਹੋਈ ਚਾਂਦੀ, ਸੋਨਾ ਵੀ ਮੁੱਧੇ ਮੂੰਹ ਡਿੱਗਿਆ; ਜਾਣੋ ਕਿੰਨਾ ਘੱਟ ਗਿਆ ਰੇਟ
ਵਧਦੀ ਠੰਡ ਵਿਚਾਲੇ ਬੱਚੇ ਨੂੰ ਬਿਮਾਰ ਹੋਣ ਤੋਂ ਕਿਦਾਂ ਬਚਾਈਏ? ਅਪਣਾਓ ਆਹ ਤਰੀਕੇ, ਕਦੇ ਨਹੀਂ ਪਵੇਗਾ ਬਿਮਾਰ
ਵਧਦੀ ਠੰਡ ਵਿਚਾਲੇ ਬੱਚੇ ਨੂੰ ਬਿਮਾਰ ਹੋਣ ਤੋਂ ਕਿਦਾਂ ਬਚਾਈਏ? ਅਪਣਾਓ ਆਹ ਤਰੀਕੇ, ਕਦੇ ਨਹੀਂ ਪਵੇਗਾ ਬਿਮਾਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਨਵੰਬਰ 2026
Punjab Ration Card : ਪੰਜਾਬ 'ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ, ਬਿਨਾਂ ਸਿਫ਼ਾਰਸ਼ ਘਰ-ਘਰ ਪਹੁੰਚਾਏਗੀ ਸਰਕਾਰ
Punjab Ration Card : ਪੰਜਾਬ 'ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ, ਬਿਨਾਂ ਸਿਫ਼ਾਰਸ਼ ਘਰ-ਘਰ ਪਹੁੰਚਾਏਗੀ ਸਰਕਾਰ
Punjab News : ਚਰਨਜੀਤ ਚੰਨੀ ਦੀ ਯਾਤਰਾ ਦੌਰਾਨ ਵਾਪਰੀ ਦੁਖਦਾਈ ਘਟਨਾ, ਬਜ਼ੁਰਗ ਦੀ ਅਚਾਨਕ ਮੌਤ
Punjab News : ਚਰਨਜੀਤ ਚੰਨੀ ਦੀ ਯਾਤਰਾ ਦੌਰਾਨ ਵਾਪਰੀ ਦੁਖਦਾਈ ਘਟਨਾ, ਬਜ਼ੁਰਗ ਦੀ ਅਚਾਨਕ ਮੌਤ
Amritsar 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ, 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
Amritsar 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ, 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
SAD BJP Alliance : ਅਕਾਲੀ-ਭਾਜਪਾ ਦਾ ਗਠਜੋੜ ਹੋਵੇਗਾ ਜਾਂ ਨਹੀਂ? ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਦਿੱਤਾ ਵੱਡਾ ਬਿਆਨ!
SAD BJP Alliance : ਅਕਾਲੀ-ਭਾਜਪਾ ਦਾ ਗਠਜੋੜ ਹੋਵੇਗਾ ਜਾਂ ਨਹੀਂ? ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਦਿੱਤਾ ਵੱਡਾ ਬਿਆਨ!
Embed widget