Sudan Civil War: ਸੂਡਾਨ 'ਚ ਹਵਾਈ ਹਮਲਾ, 22 ਦੀ ਮੌਤ
Sudan Civil War: ਸੂਡਾਨ ਦੇ ਦੋ ਵਿਰੋਧੀ ਜਨਰਲਾਂ ਵਿਚਾਲੇ ਚੱਲ ਰਹੇ ਸੰਘਰਸ਼ ਦੌਰਾਨ ਹਵਾਈ ਹਮਲਿਆਂ 'ਚ ਘੱਟੋ-ਘੱਟ 22 ਲੋਕ ਮਾਰੇ ਗਏ ਹਨ।

Sudan Civil War: ਸੂਡਾਨ ਦੇ ਦੋ ਵਿਰੋਧੀ ਜਨਰਲਾਂ ਵਿਚਾਲੇ ਚੱਲ ਰਹੇ ਸੰਘਰਸ਼ ਦੌਰਾਨ ਹਵਾਈ ਹਮਲਿਆਂ 'ਚ ਘੱਟੋ-ਘੱਟ 22 ਲੋਕ ਮਾਰੇ ਗਏ ਹਨ। ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈਸ (ਏਪੀ) ਨੇ ਸਿਹਤ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਏਪੀ ਦੇ ਅਨੁਸਾਰ, ਹਵਾਈ ਹਮਲਾ ਰਾਜਧਾਨੀ ਖਾਰਤੂਮ ਦੇ ਨੇੜਲੇ ਸ਼ਹਿਰ ਓਮਡੁਰਮਨ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਹੋਇਆ। ਦੇਸ਼ ਵਿੱਚ ਚੱਲ ਰਹੇ ਸੰਘਰਸ਼ ਦੇ ਵਿੱਚ ਰਾਜਧਾਨੀ ਦੇ ਨੇੜੇ ਇਹ ਸਭ ਤੋਂ ਖ਼ਤਰਨਾਕ ਹਮਲਿਆਂ ਵਿੱਚੋਂ ਇੱਕ ਹੈ।
Airstrike in Sudan city kills at least 22 people, health officials say, amid fighting between country's rival generals, reports AP
— Press Trust of India (@PTI_News) July 8, 2023
ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ ਸੁਡਾਨ ਵਿਚ ਦੇਸ਼ ਦੀ ਫੌਜ ਅਤੇ ਅਰਧ ਸੈਨਿਕ ਬਲ (ਰੈਪਿਡ ਸਪੋਰਟ ਫੋਰਸਿਜ਼) ਵਿਚਕਾਰ ਪਿਛਲੇ ਕਈ ਦਿਨਾਂ ਤੋਂ ਘਾਤਕ ਟਕਰਾਅ ਚੱਲ ਰਿਹਾ ਹੈ, ਜਿਸ ਵਿਚ ਲੋਕਾਂ ਦੀਆਂ ਲਗਾਤਾਰ ਜਾਨਾਂ ਜਾ ਰਹੀਆਂ ਹਨ।






















