Elizabeth Smart: ਇਹ ਕਹਾਣੀ ਇਕ ਔਰਤ ਦੀ ਹੈ, ਜਿਸ ਨੂੰ 14 ਸਾਲ ਦੀ ਉਮਰ 'ਚ ਚਾਕੂ ਦੀ ਨੋਕ 'ਤੇ ਅਗਵਾ ਕਰ ਲਿਆ ਗਿਆ ਸੀ। ਉਸ ਸਮੇਂ ਉਹ ਆਪਣੇ ਘਰ 'ਚ ਬੈੱਡ 'ਤੇ ਲੇਟੀ ਹੋਈ ਸੀ। ਇਸ ਤੋਂ ਬਾਅਦ ਕਿਡਨੈਪਰ ਨੇ 9 ਮਹੀਨੇ ਤੱਕ ਉਸ ਨਾਲ ਬਲਾਤਕਾਰ ਕੀਤਾ। ਜਦੋਂ ਉਹ ਕਿਸੇ ਤਰ੍ਹਾਂ ਕਿਡਨੈਪਰ ਦੇ ਚੁੰਗਲ 'ਚੋਂ ਬਚ ਨਿਕਲੀ ਤਾਂ ਸ਼ਰਮਿੰਦਗੀ ਨੇ ਉਸ ਦਾ ਜਿਊਣਾ ਦੁੱਭਰ ਕਰ ਦਿੱਤਾ। ਹਾਲਾਂਕਿ ਇਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਉਹ ਅੱਜ ਇੱਕ ਸਫ਼ਲ ਕੰਮਕਾਜੀ ਔਰਤ ਹੈ ਤੇ ਚਾਈਲਡ ਸੇਫ਼ਟੀ ਲਈ ਕੰਮ ਕਰ ਰਹੀ ਹੈ।


 


ਇਸ ਦਾ ਨਾਮ ਐਲਿਜ਼ਾਬੇਥ ਸਮਾਰਟ (Elizabeth Smart) ਹੈ। ਅਮਰੀਕਾ 'ਚ ਰਹਿਣ ਵਾਲੀ ਐਲਿਜ਼ਾਬੇਥ ਨੂੰ 14 ਸਾਲ ਦੀ ਉਮਰ 'ਚ ਬ੍ਰਾਇਨ ਡੇਵਿਡ ਮਿਸ਼ੇਲ (Brian David Mitchell) ਨਾਂ ਦੇ ਵਿਅਕਤੀ ਨੇ ਚਾਕੂ ਦੀ ਨੋਕ 'ਤੇ ਉਸ ਦੇ ਘਰੋਂ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਉਸ ਨੇ 9 ਮਹੀਨੇ ਤੱਕ ਐਲਿਜ਼ਾਬੇਥ ਨਾਲ ਬਲਾਤਕਾਰ ਕੀਤਾ। ਕਿਡਨੈਪਿੰਗ 'ਚ ਡੇਵਿਡ ਦੀ ਪਤਨੀ ਨੇ ਉਸ ਦੀ ਮਦਦ ਕੀਤੀ ਸੀ।


ਜੂਨ 2002 'ਚ ਐਲਿਜ਼ਾਬੇਥ ਨੂੰ ਕਿਡਨੈਪ ਕੀਤਾ ਗਿਆ ਸੀ। ਇਸ ਦੇ 9 ਮਹੀਨੇ ਬਾਅਦ ਮਾਰਚ 2003 'ਚ ਉਸ ਨੂੰ ਡੇਵਿਡ ਦੇ ਚੁੰਗਲ ਵਿੱਚੋਂ ਛੁਡਾਇਆ ਗਿਆ। ਇਸ ਦੌਰਾਨ ਡੇਵਿਡ ਨੇ ਹਰ ਰੋਜ਼ ਐਲਿਜ਼ਾਬੇਥ ਨਾਲ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਐਲਿਜ਼ਾਬੇਥ ਭੱਜ ਨਾ ਜਾਵੇ, ਇਸ ਲਈ ਡੇਵਿਡ ਉਸ ਨੂੰ ਚੂਹਿਆਂ ਅਤੇ ਮੱਕੜੀਆਂ ਨਾਲ ਭਰੇ ਇੱਕ ਸਟੋਰ 'ਚ ਇੱਕ ਕੇਬਲ ਨਾਲ ਬੰਨ੍ਹ ਕੇ ਰੱਖਦਾ ਸੀ।


ਡੇਵਿਡ ਨੇ ਜ਼ਬਰਦਸਤੀ ਐਲਿਜ਼ਾਬੇਥ ਨੂੰ ਨਸ਼ੀਲਾ ਪਦਾਰਥ ਤੇ ਸ਼ਰਾਬ ਪਿਆਉਂਦਾ ਸੀ। ਰਿਪੋਰਟ ਮੁਤਾਬਕ ਡੇਵਿਡ ਇਕ ਸਾਈਕੋ ਸੀ। ਉਸ ਨੇ ਹੋਰ ਕੁੜੀਆਂ ਨੂੰ ਵੀ ਅਗਵਾ ਕੀਤਾ ਸੀ। ਹਾਲਾਂਕਿ ਬਾਅਦ 'ਚ ਉਸ ਨੂੰ ਪੁਲਿਸ ਨੇ ਫੜ ਲਿਆ ਅਤੇ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਉਸ ਦੀ ਪਤਨੀ ਨੂੰ 15 ਸਾਲ ਦੀ ਜੇਲ ਹੋਈ।


ਹਾਲ ਹੀ 'ਚ Fox 13 News ਨਾਲ ਗੱਲਬਾਤ ਕਰਦੇ ਹੋਏ ਐਲਿਜ਼ਾਬੇਥ ਨੇ ਦੱਸਿਆ, "ਕਿਡਨੈਪਰ ਦੇ ਚੁੰਗਲ 'ਚੋਂ ਨਿਕਲਣ ਤੋਂ ਬਾਅਦ ਮੈਨੂੰ ਲੱਗਾ ਕਿ ਹੁਣ ਮੈਂ ਪਹਿਲਾਂ ਵਰਗr ਨਹੀਂ ਬਣ ਸਕਾਂਗੀ। ਭਾਵੇਂ ਇਸ ਸਾਰੀ ਘਟਨਾ 'ਚ ਮੇਰਾ ਕੋਈ ਕਸੂਰ ਨਹੀਂ ਸੀ, ਪਰ ਮੈਂ ਸਾਹਮਣੇ ਆ ਕੇ ਸ਼ਰਮ ਮਹਿਸੂਸ ਕਰਦr ਸੀ, ਕਸੂਰਵਾਰ ਮਹਿਸੂਸ ਕਰਦੀ ਸੀ। ਪਰ ਮੇਰੀ ਮਾਂ ਨੇ ਮੈਨੂੰ ਹੌਸਲਾ ਦਿੱਤਾ, ਮੇਰੀ ਮਦਦ ਕੀਤੀ ਅਤੇ ਮੈਨੂੰ ਮਜ਼ਬੂਤ ਬਣਾਉਣ 'ਚ ਸਭ ਤੋਂ ਅਹਿਮ ਭੂਮਿਕਾ ਨਿਭਾਈ।


ਐਲਿਜ਼ਾਬੇਥ ਮੁਤਾਬਕ ਇਸ ਘਟਨਾ ਦਾ ਉਸ 'ਤੇ ਕਰੀਬ 8 ਸਾਲ ਤੱਕ ਅਸਰ ਰਿਹਾ। ਉਸ ਨੂੰ ਜ਼ਬਰਦਸਤੀ ਨਸ਼ੇ ਅਤੇ ਸ਼ਰਾਬ ਪਿਆਉਣ ਕਾਰਨ ਉਸ ਦੀ ਸਰੀਰਕ ਹਾਲਤ ਵਿਗੜ ਗਈ ਸੀ। ਹਰ ਰੋਜ਼ ਸ਼ਰੀਰਕ ਸ਼ੋਸ਼ਣ ਦੀ ਘਟਨਾ ਨੇ ਉਸ ਦੀ ਮਾਨਸਿਕ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ। ਅਦਾਲਤੀ ਕੇਸ ਦੌਰਾਨ ਵੀ ਜਦੋਂ ਵੀ ਉਸ ਨੂੰ ਉਸ ਭਿਆਨਕ ਦ੍ਰਿਸ਼ ਦੀ ਯਾਦ ਆਉਂਦੀ ਸੀ ਤਾਂ ਉਹ ਅੰਦਰੋਂ ਕੰਬ ਜਾਂਦੀ ਸੀ।


ਹੁਣ ਐਲਿਜ਼ਾਬੇਥ ਇੱਕ ਅੰਤਰਰਾਸ਼ਟਰੀ ਨਿਊਜ਼ ਵੈੱਬਸਾਈਟ ਲਈ ਕੰਮ ਕਰ ਰਹੀ ਹੈ। ਉਹ ਬੱਚਿਆਂ ਦੀ ਸੁਰੱਖਿਆ ਲਈ ਵੀ ਕੰਮ ਕਰਦੀ ਹੈ। ਫਿਲਹਾਲ ਉਹ ਆਪਣੇ ਪਤੀ ਅਤੇ ਤਿੰਨ ਬੱਚਿਆਂ ਨਾਲ ਰਹਿ ਰਹੀ ਹੈ। ਇੰਸਟਾਗ੍ਰਾਮ 'ਤੇ ਉਸ ਦੇ ਕਰੀਬ 2.5 ਲੱਖ ਫ਼ਾਲੋਅਰਜ਼ ਹਨ, ਜਿੱਥੇ ਉਹ ਪ੍ਰਸ਼ੰਸਕਾਂ ਨੂੰ ਆਪਣੀ ਜ਼ਿੰਦਗੀ ਨਾਲ ਜੁੜੇ ਅਪਡੇਟਸ ਦਿੰਦੀ ਰਹਿੰਦੀ ਹੈ।