ਨਵੀਂ ਦਿੱਲੀ: ਕਾਬੁਲ ਵਿੱਚ ਪਾਕਿਸਤਾਨ ਵਿਰੋਧੀ ਰੈਲੀ (Anti Pakistan Rally) ਵਿੱਚ ਤਾਲਿਬਾਨ (Taliban) ਨੇ ਗੋਲੀਬਾਰੀ ਕੀਤੀ ਹੈ। ਰਿਪੋਰਟਾਂ ਅਨੁਸਾਰ, ਲਗਪਗ 70 ਔਰਤਾਂ ਤੇ ਪੁਰਸ਼ ਪਾਕਿਸਤਾਨ ਦੂਤਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਹ ਲੋਕ ਹੱਥਾਂ ਵਿੱਚ ਤਖਤੀਆਂ ਲੈ ਕੇ ਨਾਅਰੇ ਲਗਾ ਰਹੇ ਸਨ।


ਉਨ੍ਹਾਂ ਦਾ ਦੋਸ਼ ਹੈ ਕਿ ਪਾਕਿਸਤਾਨ ਅਫਗਾਨਿਸਤਾਨ (Afghanistan) ਦੇ ਮਾਮਲਿਆਂ ਵਿੱਚ ਦਖਲ ਦੇ ਰਿਹਾ ਹੈ। ਹਾਲਾਂਕਿ, ਪਾਕਿਸਤਾਨ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਕਿਸੇ ਵੀ ਪ੍ਰਦਰਸ਼ਨਕਾਰੀ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ। ਦਰਅਸਲ, ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਮੁਖੀ ਫੈਜ਼ ਹਮੀਦ (ISI Chief Faiz Hameed) ਨੇ ਹਾਲ ਹੀ ਵਿੱਚ ਕਾਬੁਲ ਦਾ ਦੌਰਾ ਕੀਤਾ ਸੀ।


ਰਿਪੋਰਟਾਂ ਅਨੁਸਾਰ, ਹਮੀਦ ਦੀ ਇਹ ਯਾਤਰਾ ਨਵੀਂ ਸਰਕਾਰ ਨੂੰ ਲੈ ਕੇ ਤਾਲਿਬਾਨ ਨੇਤਾਵਾਂ ਦੇ ਵਿੱਚ ਮਤਭੇਦਾਂ ਦੇ ਵਿਚਕਾਰ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਕਹਿਣ 'ਤੇ ਤਾਲਿਬਾਨ ਦੇ ਘੱਟ ਲੀਡਰ ਨੂੰ ਕਮਾਂਡ ਸੌਂਪੀ ਜਾ ਸਕਦੀ ਹੈ। ਇਨ੍ਹਾਂ ਅਟਕਲਾਂ ਦੇ ਵਿਚਕਾਰ, ਗੋਲੀਬਾਰੀ ਦੀ ਇਹ ਘਟਨਾ ਵਾਪਰੀ ਹੈ।


ਏਐਫਪੀ ਸਟਾਫ ਨੇ ਇਹ ਵੀ ਕਿਹਾ ਕਿ ਤਾਲਿਬਾਨ ਲੜਾਕਿਆਂ ਨੂੰ ਹਵਾ ਵਿੱਚ ਗੋਲੀਬਾਰੀ ਕਰਦੇ ਦੇਖਿਆ ਗਿਆ। ਕੁਝ ਦਿਨ ਪਹਿਲਾਂ ਮਜ਼ਾਰ--ਸ਼ਰੀਫ ਵਿੱਚ ਔਰਤਾਂ ਨੇ ਆਪਣੇ ਅਧਿਕਾਰਾਂ ਲਈ ਪ੍ਰਦਰਸ਼ਨ ਕੀਤਾ ਸੀ। ਇਸੇ ਤਰ੍ਹਾਂ ਹੇਰਾਤ ਵਿੱਚ ਔਰਤਾਂ ਦਾ ਇੱਕ ਸਮੂਹ ਇੱਕ ਥਾਂ ਤੇ ਇਕੱਠਾ ਹੋਇਆ ਸੀ ਤੇ ਸਰਕਾਰ ਵਿੱਚ ਆਪਣਾ ਹਿੱਸਾ ਮੰਗੀ ਸੀ।


ਦੂਜੇ ਪਾਸੇ, ਸੱਤਾ ਦੀ ਵੰਡ ਨੂੰ ਲੈ ਕੇ ਚੋਟੀ ਦੇ ਤਾਲਿਬਾਨ ਨੇਤਾਵਾਂ ਵਿਚਾਲੇ ਮਤਭੇਦਾਂ ਦੀਆਂ ਲਗਾਤਾਰ ਰਿਪੋਰਟਾਂ ਆ ਰਹੀਆਂ ਹਨ। ਤਾਲਿਬਾਨ ਦੇ ਸਹਿ-ਸੰਸਥਾਪਕ ਮੁੱਲਾ ਅਬਦੁਲ ਗਨੀ ਬਰਾਦਰ, ਅਖੁਨਜ਼ਾਦਾ ਤੇ ਹੱਕਾਨੀ ਧੜੇ ਦੇ ਚੋਟੀ ਦੇ ਕਮਾਂਡਰ ਦੇ ਉੱਚ ਅਹੁਦਿਆਂ 'ਤੇ ਕੋਈ ਸਹਿਮਤੀ ਨਹੀਂ ਹੈ। ਜਦੋਂਕਿ ਅਮਰੀਕੀ ਫ਼ੌਜਾਂ ਨੂੰ ਕਾਬੁਲ ਛੱਡ ਕੇ ਹਫ਼ਤਾ ਹੋ ਗਿਆ ਹੈ। ਅਜਿਹੀਆਂ ਖਬਰਾਂ ਵੀ ਸਨ ਕਿ ਸੱਤਾ ਦੀ ਵੰਡ ਨੂੰ ਲੈ ਕੇ ਲੜਾਈ ਹੋਈ, ਜਿਸ ਵਿੱਚ ਮੁੱਲਾ ਅਬਦੁਲ ਗਨੀ ਬਰਾਦਰ ਵੀ ਜ਼ਖਮੀ ਹੋ ਗਿਆ ਸੀ।


ਕਾਬੁਲ ਵਿੱਚ ਹੁਣ ਤੱਕ ਦੋ ਵੱਡੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਵਿੱਚ ਅਗਸਤ ਦੇ ਅਖੀਰ ਵਿੱਚ ਕਾਬੁਲ ਵਿੱਚ ਆਤਮਘਾਤੀ ਹਮਲਾ ਵੀ ਸ਼ਾਮਲ ਹੈ, ਜਿਸ ਵਿੱਚ ਸੈਂਕੜੇ ਲੋਕ ਮਾਰੇ ਗਏ ਸਨ। ਜਦੋਂਕਿ ਤਾਲਿਬਾਨ ਲੜਾਕਿਆਂ ਨੇ ਦੋ ਦਿਨ ਪਹਿਲਾਂ ਪੰਜਸ਼ੀਰ ਘਾਟੀ 'ਤੇ ਕਬਜ਼ੇ ਦਾ ਜਸ਼ਨ ਮਨਾਇਆ ਸੀ, ਜਿਸ ਦੌਰਾਨ ਹਰਸ਼ ਗੋਲੀਬਾਰੀ ਵਿੱਚ 17 ਲੋਕ ਮਾਰੇ ਗਏ ਸਨ। ਅਮਰੀਕੀ ਫੌਜ ਦੇ ਜਾਣ ਤੋਂ ਬਾਅਦ, ਕਾਬੁਲ ਦੇ ਹਵਾਈ ਅੱਡੇ ਨੂੰ ਅਜੇ ਤੱਕ ਨਹੀਂ ਚਲਾਇਆ ਗਿਆ ਹੈ।


ਇਹ ਵੀ ਪੜ੍ਹੋ: ਕੀ ਤੁਸੀਂ ਵੀ ਡੈਬਿਟ ਕਾਰਡ, ਕ੍ਰੈਡਿਟ ਕਾਰਡ ਏਟੀਐਮ ਪਿੰਨ, ਆਧਾਰ ਕਾਰਡ, ਪੈਨ ਨੂੰ ਕਰਦੇ ਹੋ ਫੋਨ 'ਚ ਸੇਵ? ਤਾਂ ਹੋ ਜਾਓ ਸਾਵਧਾਮ ਹੋ ਸਕਦਾ ਵੱਡਾ ਨੁਕਸਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904