Marijuana: ਅਮਰੀਕਾ 'ਚ ਗਾਂਜਾ ਰੱਖਣ ਅਤੇ ਵਰਤਣ 'ਤੇ ਨਹੀਂ ਹੋਵੇਗੀ ਜੇਲ, ਬਾਇਡਨ ਨੇ ਕਿਹਾ....
ਜੋ ਬਾਇਡਨ (Joe Biden) ਨੇ ਕਿਹਾ ਕਿ ਗਾਂਜੇ ਦੀ ਵਰਤੋ ਕਰਨ (Marijuana) ਅਤੇ ਰੱਖਣ ਦੇ ਦੋਸ਼ਾਂ ਵਿਚ ਦੇਸ਼ ਦੀਆਂ ਸੰਘੀ ਜੇਲ੍ਹਾਂ ਵਿਚ ਬੰਦ ਸਾਰੇ ਲੋਕਾਂ ਨੂੰ ਰਿਹਾਅ ਕੀਤਾ ਜਾਵੇਗਾ।
US President On Marijuana: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਭੰਗ ਰੱਖਣ ਅਤੇ ਵਰਤੋਂ ਕਰਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਬਾਇਡਨ ਨੇ ਦੇਸ਼ ਨੂੰ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਅਤੇ ਘੋਸ਼ਣਾ ਕੀਤੀ ਕਿ ਗਾਂਜਾ ਰੱਖਣ ਅਤੇ ਵਰਤਣ ਵਾਲਿਆਂ ਨੂੰ ਜੇਲ੍ਹ ਵਿੱਚ ਨਹੀਂ ਹੋਣਾ ਚਾਹੀਦਾ। ਇਸ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਸਾਰੇ ਕੈਦੀਆਂ ਨੂੰ ਰਿਹਾ ਕਰ ਦਿੱਤਾ ਜਾਣਾ ਚਾਹੀਦਾ ਹੈ।
US President On Marijuana: ਜੋ ਬਾਇਡਨ (Joe Biden) ਨੇ ਕਿਹਾ ਕਿ ਗਾਂਜੇ ਦੀ ਵਰਤੋ ਕਰਨ (Marijuana) ਅਤੇ ਰੱਖਣ ਦੇ ਦੋਸ਼ਾਂ ਵਿਚ ਦੇਸ਼ ਦੀਆਂ ਸੰਘੀ ਜੇਲ੍ਹਾਂ ਵਿਚ ਬੰਦ ਸਾਰੇ ਲੋਕਾਂ ਨੂੰ ਰਿਹਾਅ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਜੋ ਬਾਇਡਨ ਨੇ ਵਾਅਦਾ ਕੀਤਾ ਸੀ ਕਿ ਉਹ ਇਸ ਸਬੰਧੀ ਕਦਮ ਚੁੱਕਣਗੇ। ਉਨ੍ਹਾਂ ਇਸ ਮਾਮਲੇ ਸਬੰਧੀ ਇਕ ਬਿਆਨ ਜਾਰੀ ਕਰਦਿਆਂ ਇਹ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਗਾਂਜਾ ਰੱਖਣ ਅਤੇ ਵਰਤਣ ਦੇ ਦੋਸ਼ ਵਿੱਚ ਲੋਕ ਜੇਲ੍ਹ ਵਿੱਚ ਹਨ ਅਤੇ ਕਈ ਜ਼ਿੰਦਗੀਆਂ ਬਰਬਾਦ ਹੋ ਗਈਆਂ ਹਨ।
As I’ve said before, no one should be in jail just for using or possessing marijuana.
— President Biden (@POTUS) October 6, 2022
Today, I’m taking steps to end our failed approach. Allow me to lay them out.
ਕਾਲੇ ਲੋਕਾਂ ਦਾ ਜ਼ਿਕਰ
ਉਨ੍ਹਾਂ ਆਪਣੇ ਸੰਦੇਸ਼ ਵਿੱਚ ਕਿਹਾ ਕਿ ਗਾਂਜਾ ਰੱਖਣ ਲਈ ਲੋਕਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਹੈ। ਇਨ੍ਹਾਂ ਦੋਸ਼ਾਂ ਕਾਰਨ ਲੋਕਾਂ ਨੂੰ ਰੁਜ਼ਗਾਰ, ਘਰ ਅਤੇ ਸਿੱਖਿਆ ਦੇ ਮੌਕੇ ਨਹੀਂ ਮਿਲ ਰਹੇ। ਗੋਰੇ ਅਤੇ ਕਾਲੇ ਲੋਕ ਗਾਂਜੇ ਦੀ ਵਰਤੋਂ ਬਰਾਬਰ ਮਾਤਰਾ ਵਿੱਚ ਕਰਦੇ ਹਨ। ਇਸ ਮਾਮਲੇ ਵਿੱਚ ਗੋਰਿਆਂ ਨਾਲੋਂ ਕਾਲੇ ਲੋਕਾਂ ਨੂੰ ਜ਼ਿਆਦਾ ਗ੍ਰਿਫਤਾਰ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਹੋਰ ਸਜ਼ਾ ਮਿਲਦੀ ਹੈ।
ਆਮ ਤੌਰ 'ਤੇ ਗਾਂਜਾ ਰੱਖਣ ਵਾਲਿਆਂ ਦੀ ਸਜ਼ਾ ਮੁਆਫ਼ ਕਰ ਦਿੱਤੀ ਜਾਂਦੀ ਹੈ
ਜੋ ਬਾਇਡਨ ਨੇ ਕਿਹਾ ਕਿ ਸੰਘੀ ਕਾਨੂੰਨ (Federal Law) ਤਹਿਤ ਦੋਸ਼ੀ ਠਹਿਰਾਏ ਗਏ ਹਜ਼ਾਰਾਂ ਲੋਕਾਂ ਦੀ ਸਜ਼ਾ ਮੁਆਫ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਨੀਤੀ 'ਚ ਬਦਲਾਅ ਕਰਕੇ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਹ ਹੁਕਮ (Marijuana) ਉਨ੍ਹਾਂ ਲੋਕਾਂ 'ਤੇ ਲਾਗੂ ਹੋਵੇਗਾ, ਜਿਨ੍ਹਾਂ 'ਤੇ ਆਮ ਤੌਰ 'ਤੇ ਭੰਗ ਰੱਖਣ ਦੇ ਦੋਸ਼ ਲੱਗੇ ਹਨ। ਜੋ ਬਾਇਡਨ ਨੇ ਕਿਹਾ, ਜਿਨ੍ਹਾਂ ਲੋਕਾਂ 'ਤੇ ਮਾਰਿਜੁਆਨਾ ਲੈਣ ਦੇ ਮਾਮਲੇ ਦਰਜ ਕੀਤੇ ਗਏ ਸਨ, ਉਨ੍ਹਾਂ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ ਹੈ। ਅਟਾਰਨੀ ਜਨਰਲ ਨੂੰ ਇਸ ਦਾਇਰੇ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ ਮੁਆਫੀ ਦੇ ਸਰਟੀਫਿਕੇਟ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।