ਲੰਦਨ: ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਆਪਣੇ ਇਰਾਕੀ ਹਮਰੁਤਬਾ ਹੈਦਰ ਅਬਾਦੀ ਨੂੰ ਅੱਤਵਾਦੀ ਜਥੇਬੰਦੀ ਇਸਲਾਮਿਕ ਸਟੇਟ (ਆਈਐਸ) 'ਤੇ ਜਿੱਤ ਦੀ ਵਧਾਈ ਦਿੱਤੀ ਪਰ ਨਾਲ ਹੀ ਕਿਹਾ ਕਿ ਆਈਐਸ ਅਜੇ ਤੱਕ ਹਾਰਿਆ ਨਹੀਂ।
ਮੀਡੀਆ ਰਿਪੋਰਟਾਂ ਮੁਤਾਬਕ ਥੈਰੇਸਾ ਨੇ ਬਿਆਨ ਵਿੱਚ ਕਿਹਾ ਹੈ ਕਿ ਅੱਤਵਾਦੀ ਸੀਰੀਆ ਦੀ ਸਰਹੱਦ ਪਾਰ ਤੋਂ ਅਜੇ ਵੀ ਇਰਾਕ ਲਈ ਖਤਰਾ ਬਣੇ ਹੋਏ ਹਨ। ਉਨ੍ਹਾਂ ਇਰਾਕੀ ਪ੍ਰਧਾਨ ਮੰਤਰੀ ਵੱਲੋਂ ਸ਼ੁੱਕਰਵਾਰ ਨੂੰ ਅੱਤਵਾਦੀ ਜਥੇਬੰਦੀ ਖਿਲਾਫ ਲੜਾਈ ਦੇ ਖਾਤਮੇ ਦਾ ਐਲਾਨ ਤੋਂ ਬਾਅਦ ਜਾਰੀ ਕੀਤੇ ਬਿਆਨ ਵਿੱਚ ਕਿਹਾ।
ਅਬਾਦੀ ਨੇ ਕਿਹਾ ਕਿ ਇਸਲਾਮਿਕ ਸਟੇਟ ਦਾ ਹੁਣ ਇਰਾਕ ਦੇ ਖਾਸ ਖੇਤਰ ਵਿੱਚ ਕੰਟਰੋਲ ਨਹੀਂ ਰਿਹਾ ਤੇ ਆਈਐਸ ਖਿਲਾਫ ਤਿੰਨ ਸਾਲ ਚੱਲੀ ਲੜਾਈ ਹੁਣ ਖਤਮ ਹੋ ਗਈ ਹੈ। ਇਸ ਤੋਂ ਬਾਅਦ ਥੈਰੇਸਾ ਮੇਅ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਅਬਾਦੀ ਤੇ ਸਾਰੇ ਇਰਾਕੀਆਂ ਨੂੰ ਇਸ ਇਤਿਹਾਸਕ ਪਲ ਲਈ ਵਧਾਈ ਦਿੰਦੀ ਹਾਂ।
ਥੈਰੇਸਾ ਨੇ ਕਿਹਾ ਕਿ ਸਾਨੂੰ ਇਹ ਗੱਲ ਵੀ ਸਾਫ ਪਤਾ ਹੋਣੀ ਚਾਹੀਦੀ ਹੈ ਕਿ ਆਈਐਸ ਅਜੇ ਕਮਜ਼ੋਰ ਹੋਇਆ ਹੈ ਪਰ ਪੂਰੀ ਤਰ੍ਹਾਂ ਹਾਰਿਆ ਨਹੀਂ ਹੈ। ਉਹ ਅਜੇ ਵੀ ਸੀਰੀਆ ਫੌਜ ਦੇ ਪਾਰ ਤੋਂ ਇਰਾਕ ਲਈ ਖਤਰਾ ਬਣਿਆ ਹੋਇਆ ਹੈ। ਇਰਾਕੀ ਸੈਨਾ ਨੇ ਸ਼ਨੀਵਾਰ ਨੂੰ ਇਰਾਕ ਨੂੰ ਪੱਛਮੀ ਰੇਗਿਸਤਾਨ ਤੋਂ ਆਈਐਸ ਲੜਾਕਿਆਂ ਨੂੰ ਉਨ੍ਹਾਂ ਦੇ ਕੰਟਰੋਲ ਵਾਲੇ ਆਖਰੀ ਇਲਾਕੇ ਤੋਂ ਪਿੱਛੇ ਧੱਕ ਦਿੱਤਾ ਹੈ।