TikTok ਦੇ ਸਿਖਰਲੇ ਅਧਿਕਾਰੀ ਨੇ ਦਿੱਤਾ ਅਸਤੀਫ਼ਾ
ਮੇਅਰ ਦੀ ਥਾਂ ਅਮਰੀਕੀ ਜਨਰਲ ਮੈਨੇਜਰ ਵੈਨੇਸਾ ਪਪਾਸ ਆਰਜ਼ੀ ਤੌਰ 'ਤੇ ਇਹ ਜ਼ਿੰਮੇਵਾਰੀ ਸੰਭਾਲਣਗੇ। ਖ਼ਬਰ ਏਜੰਸੀ Reuters ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ।
ਟਿਕਟੌਕ ਦੇ ਚੀਫ ਐਗਜ਼ੀਕਿਊਟਿਵ ਅਫ਼ਸਰ (CEO) ਕੇਵਿਨ ਮੇਅਰ (Kevin Mayer) ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਪਿੱਟ ਸ਼ੌਰਟ ਵੀਡੀਓ ਐਪ ਜੁਆਇਨ ਕਰਨ ਤੋਂ ਕਰੀਬ ਤਿੰਨ ਮਹੀਨੇ ਬਾਅਦ ਆਪਣਾ ਅਹੁਦਾ ਛੱਡਿਆ ਹੈ।
ਮੇਅਰ ਦੀ ਥਾਂ ਅਮਰੀਕੀ ਜਨਰਲ ਮੈਨੇਜਰ ਵੈਨੇਸਾ ਪਪਾਸ ਆਰਜ਼ੀ ਤੌਰ 'ਤੇ ਇਹ ਜ਼ਿੰਮੇਵਾਰੀ ਸੰਭਾਲਣਗੇ। ਖ਼ਬਰ ਏਜੰਸੀ Reuters ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ।
ਟਿਕਟੌਕ 'ਚ ਅਹੁਦਾ ਸਾਂਭਣ ਤੋਂ ਪਹਿਲਾਂ ਮੇਅਰ ਵਾਲਟ ਡਿਜ਼ਨੀ 'ਚ ਟੌਪ ਦੇ ਸਟ੍ਰੀਮਿੰਗ ਐਗਜ਼ੀਕਿਊਟਿਵ ਸਨ। ਉਨ੍ਹਾਂ ਇਕ ਚਿੱਠੀ 'ਚ ਲਿਖਿਆ ਕਿ ਹਾਲ ਹੀ 'ਚ ਸਿਆਸੀ ਮਾਹੌਲ 'ਚ ਕਾਫੀ ਤੇਜ਼ੀ ਬਦਲਾਅ ਨਾਲ ਆਏ ਹਨ। ਇਸ ਤੋਂ ਬਾਅਦ ਮੈਂ ਇਸ ਬਾਰੇ ਗਹਿਰਾਈ ਨਾਲ ਸੋਚਿਆ ਕਿ ਕਾਰਪੋਰੇਟ ਢਾਂਚੇ 'ਚ ਕਿਹੜੇ ਬਦਲਾਵਾਂ ਦੀ ਲੋੜ ਹੈ। ਉਨ੍ਹਾਂ ਲਿਖਿਆ ਕਿ ਮੈਂ ਭਰੇ ਮਨ ਨਾਲ ਕਹਿ ਰਿਹਾ ਹਾਂ ਕਿ ਮੈਂ ਕੰਪਨੀ ਛੱਡ ਰਿਹਾ ਹਾਂ।
ਹਾਲ ਹੀ 'ਚ ਭਾਰਤ ਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਤੋਂ ਬਾਅਦ ਭਾਰਤ 'ਚ ਟਿਕਟੌਕ ਐਪ ਬੈਨ ਕਰ ਦਿੱਤੀ ਗਈ ਸੀ। ਭਾਰਤ 'ਚ ਟਿਕਟੌਕ ਦੇ ਲੱਖਾਂ ਫੌਲੋਅਰ ਸਨ ਜਿਸ ਤੋਂ ਬਾਅਦ ਕੰਪਨੀ ਲਈ ਵੱਡਾ ਸੰਕਟ ਖੜ੍ਹਾ ਹੋਇਆ ਸੀ।
ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਪੰਜਾਬ ਦੇ 30 ਵਿਧਾਇਕ ਕੋਰੋਨਾ ਪੌਜ਼ੇਟਿਵ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ