Dubai Ruler Divorce: ਯੂਕੇ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਦੁਬਈ ਦੇ ਸ਼ਾਸਕ ਨੂੰ ਆਪਣੀ ਸਾਬਕਾ ਪਤਨੀ ਤੇ ਉਨ੍ਹਾਂ ਦੇ ਬੱਚਿਆਂ ਨੂੰ 55 ਕਰੋੜ ਪਾਉਂਡ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ, ਜੋ ਬ੍ਰਿਟਿਸ਼ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਤਲਾਕ ਸਮਝੌਤਿਆਂ ਵਿੱਚੋਂ ਇੱਕ ਹੈ।
ਹਾਈ ਕੋਰਟ ਨੇ ਕਿਹਾ ਕਿ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਕਤੂਮ (Sheikh Mohammed bin Rashid al-Maktoum) ਨੂੰ ਆਪਣੀ ਛੇਵੀਂ ਪਤਨੀ ਰਾਜਕੁਮਾਰੀ ਹਯਾ ਬਿੰਤ ਅਲ ਹੁਸੈਨ ਤੇ ਉਨ੍ਹਾਂ ਦੇ 14 ਸਾਲ ਦੇ ਬੱਚਿਆਂ ਨੂੰ 25.15 ਕਰੋੜ ਪਾਉਂਡ ਦਾ ਭੁਗਤਾਨ ਕਰਨਾ ਹੋਵੇਗਾ। ਆਪਣੇ ਬੱਚਿਆਂ 14 ਸਾਲ ਦੇ ਅਲ ਜਲੀਲਾ ਤੇ ਨੌ ਸਾਲਾਂ ਜਾਇਦ ਨੂੰ 29 ਕਰੋੜ ਪਾਉਂਡ ਬੈਂਕ ਗਰੰਟੀ ਅਧੀਨ ਭੁਗਤਾਨ ਕਰਨੇ ਪੈਣਗੇ।
ਅਦਾਲਤ ਨੇ ਕਿਹਾ ਕਿ ਬੱਚਿਆਂ ਨੂੰ ਮਿਲਣ ਵਾਲੀ ਕੁੱਲ ਰਕਮ 29 ਕਰੋੜ ਪਾਉਂਡ ਤੋਂ ਵੱਧ ਜਾਂ ਘੱਟ ਹੋ ਸਕਦੀ ਹੈ। ਇਹ ਵੱਖ-ਵੱਖ ਕਾਰਕਾਂ 'ਤੇ ਨਿਰਭਰ ਕਰਦਾ ਹੈ ਜਿਵੇਂ ਕਿ ਉਹ ਕਿੰਨਾ ਸਮਾਂ ਜਿਉਂਦੇ ਹਨ ਤੇ ਕੀ ਉਹ ਆਪਣੇ ਪਿਤਾ ਨਾਲ ਮੇਲ-ਮਿਲਾਪ ਰਖਦੇ ਹਨ। ਜੱਜ ਫਿਲਿਪ ਮੂਰ ਨੇ ਇਹ ਹੁਕਮ ਸੁਣਾਇਆ।
47 ਸਾਲਾ ਰਾਜਕੁਮਾਰੀ ਹਯਾ 2019 ਵਿੱਚ ਬਰਤਾਨੀਆ ਭੱਜ ਗਈ ਸੀ ਤੇ ਉਸ ਨੇ ਬ੍ਰਿਟਿਸ਼ ਅਦਾਲਤ ਰਾਹੀਂ ਆਪਣੇ ਦੋ ਬੱਚਿਆਂ ਦੀ ਸੁਰੱਖਿਆ ਦੀ ਮੰਗ ਕੀਤੀ ਸੀ। ਜਾਰਡਨ ਦੇ ਮਰਹੂਮ ਬਾਦਸ਼ਾਹ ਹੁਸੈਨ ਦੀ ਧੀ ਹਯਾ ਨੇ ਕਿਹਾ ਕਿ ਉਹ ਆਪਣੇ ਪਤੀ ਤੋਂ "ਖੌਫ਼ਜ਼ਦਾ" ਸੀ, ਜਿਸ 'ਤੇ ਦੋਸ਼ ਹੈ ਕਿ ਉਸ ਨੇ ਆਪਣੀਆਂ ਦੋ ਧੀਆਂ ਨੂੰ ਖਾੜੀ ਅਮੀਰਾਤ ਵਿੱਚ ਜਬਰੀ ਵਾਪਸੀ ਦਾ ਹੁਕਮ ਦਿੱਤਾ ਸੀ।
ਅਰਬ ਅਮੀਰਾਤ ਦੇ ਪ੍ਰਧਾਨ ਮੰਤਰੀ ਵੀ ਹਨ ਸ਼ੇਖ ਮੁਹੰਮਦ
ਦੱਸ ਦੇਈਏ ਕਿ ਸ਼ੇਖ ਮੁਹੰਮਦ (72) ਸੰਯੁਕਤ ਅਰਬ ਅਮੀਰਾਤ ਦੇ ਪ੍ਰਧਾਨ ਮੰਤਰੀ ਵੀ ਹਨ। ਯੂਕੇ ਦੀ ਇੱਕ ਪਰਿਵਾਰਕ ਅਦਾਲਤ ਦੇ ਜੱਜ ਨੇ ਅਕਤੂਬਰ ਵਿੱਚ ਫੈਸਲਾ ਸੁਣਾਇਆ ਸੀ ਕਿ ਸ਼ੇਖ ਮੁਹੰਮਦ ਨੇ ਕਾਨੂੰਨੀ ਲੜਾਈ ਦੌਰਾਨ ਰਾਜਕੁਮਾਰੀ ਹਯਾ ਦਾ ਫ਼ੋਨ ਹੈਕ ਕਰਨ ਦਾ ਹੁਕਮ ਦਿੱਤਾ ਸੀ। ਹਾਲਾਂਕਿ ਸ਼ੇਖ ਮੁਹੰਮਦ ਨੇ ਦੋਸ਼ਾਂ ਤੋਂ ਇਨਕਾਰ ਕੀਤਾ।
ਇਹ ਵੀ ਪੜ੍ਹੋ: ਕਿਸਾਨਾਂ ਲਈ ਖੇਤੀਬਾੜੀ ਮੰਤਰੀ ਤੋਮਰ ਦਾ ਵੱਡਾ ਐਲਾਨ, ਹੁਣ ਖੇਤੀ 'ਚ ਹੋਵੇਗੀ ਡ੍ਰੋਨ ਦੀ ਵਰਤੋਂ, ਜਾਣੋ ਕਿਵੇਂ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/