ਪੜਚੋਲ ਕਰੋ

Tour Helicopter Crashes: ਵੱਡੀ ਖਬਰ, ਸੈਲਾਨੀ ਜਹਾਜ਼ ਹੋਇਆ ਹਾਦਸਾਗ੍ਰਸਤ; 3 ਦੀ ਦਰਦਨਾਕ ਮੌਤ: ਜਾਣੋ ਕਿਵੇਂ ਵਾਪਰਿਆ ਭਾਣਾ?

Tour Helicopter Crashes: ਭਿਆਨਕ ਹੈਲੀਕਾਪਟਰ ਹਾਦਸਾ ਵਾਪਰਨ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਸ ਕਾਰਨ ਲੋਕਾਂ ਵਿਚਾਲੇ ਦਹਿਸ਼ਤ ਦਾ ਮਾਹੌਲ ਹੈ। ਦੱਸ ਦੇਈਏ ਕਿ ਹਵਾਈ ਦੇ ਕਾਉਈ (Kauai) ਟਾਪੂ 'ਤੇ ਇੱਕ ਭਿਆਨਕ...

Tour Helicopter Crashes: ਭਿਆਨਕ ਹੈਲੀਕਾਪਟਰ ਹਾਦਸਾ ਵਾਪਰਨ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਸ ਕਾਰਨ ਲੋਕਾਂ ਵਿਚਾਲੇ ਦਹਿਸ਼ਤ ਦਾ ਮਾਹੌਲ ਹੈ। ਦੱਸ ਦੇਈਏ ਕਿ ਹਵਾਈ ਦੇ ਕਾਉਈ (Kauai) ਟਾਪੂ 'ਤੇ ਇੱਕ ਭਿਆਨਕ ਹੈਲੀਕਾਪਟਰ ਹਾਦਸਾ ਵਾਪਰਿਆ। ਅਧਿਕਾਰੀਆਂ ਅਨੁਸਾਰ, ਨਾ ਪਾਲੀ ਤੱਟ ਦੇ ਇੱਕ ਦੂਰ-ਦੁਰਾਡੇ ਬੀਚ 'ਤੇ ਸੈਲਾਨੀਆਂ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ ਹਨ।

ਜਾਣੋ ਕਿਵੇਂ ਵਾਪਰਿਆ ਹਾਦਸਾ?

ਕਾਉਈ ਫਾਇਰ ਵਿਭਾਗ ਨੇ ਦੱਸਿਆ ਕਿ ਇਹ ਹਾਦਸਾ ਵੀਰਵਾਰ ਦੁਪਹਿਰ ਨੂੰ ਕਲਾਲਾਉ ਬੀਚ 'ਤੇ ਵਾਪਰਿਆ। ਹੈਲੀਕਾਪਟਰ ਵਿੱਚ ਇੱਕ ਪਾਇਲਟ ਅਤੇ ਚਾਰ ਯਾਤਰੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਖੇਤਰ ਕਾਫ਼ੀ ਦੂਰ-ਦੁਰਾਡੇ ਹੈ ਅਤੇ ਇੱਥੇ ਸਿਰਫ਼ ਪੈਦਲ ਯਾਤਰਾ  ਜਾਂ ਬੇੜੀ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ।

ਪੁਲਿਸ ਮੁਤਾਬਕ, ਹਾਦਸੇ 'ਚ ਤਿੰਨ ਲੋਕਾਂ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਜ਼ਖਮੀਆਂ ਨੂੰ ਇਲਾਜ ਲਈ ਵਿਲਕੋਕਸ ਮੈਡੀਕਲ ਸੈਂਟਰ (Wilcox Medical Center) ਲਿਜਾਇਆ ਗਿਆ ਹੈ। ਕਾਉਈ ਦੇ ਮੇਅਰ ਡੇਰੇਕ ਕਾਵਾਕਾਮੀ ਨੇ ਅਮਰੀਕੀ ਕੋਸਟ ਗਾਰਡ, ਸਥਾਨਕ ਪੁਲਸ ਅਤੇ ਫਾਇਰ ਵਿਭਾਗ ਦੇ ਸਾਂਝੇ ਯਤਨਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਉਈ ਵਿੱਚ ਆਉਣ ਵਾਲਾ ਹਰ ਵਿਅਕਤੀ ਸਾਡੇ ਪਰਿਵਾਰ ਦੇ ਮੈਂਬਰ ਵਾਂਗ ਹੈ ਅਤੇ ਸਾਡੇ ਬਚਾਅ ਕਰਮਚਾਰੀ ਇਸੇ ਭਾਵਨਾ ਨਾਲ ਕੰਮ ਕਰਦੇ ਹਨ।

ਯਾਤਰੀਆਂ ਨੂੰ ਸੈਰ ਕਰਵਾਉਣ ਲਈ ਮਸ਼ਹੂਰ

ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਹੈਲੀਕਾਪਟਰ 'ਏਅਰਬੋਰਨ ਐਵੀਏਸ਼ਨ' (Airborne Aviation) ਕੰਪਨੀ ਦਾ ਸੀ, ਜੋ ਕਾਉਈ ਦੇ ਖ਼ੂਬਸੂਰਤ ਨਜ਼ਾਰਿਆਂ ਦੀ ਸੈਰ ਕਰਵਾਉਣ ਲਈ ਜਾਣੀ ਜਾਂਦੀ ਹੈ। ਕੰਪਨੀ ਵੱਲੋਂ ਇੱਕ ਵਿਸ਼ੇਸ਼ “ਡੋਰਸ-ਆਫ” (ਬਿਨਾਂ ਦਰਵਾਜ਼ਿਆਂ ਵਾਲਾ) ਰੋਮਾਂਚਕ ਟੂਰ ਵੀ ਚਲਾਇਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਜੁਲਾਈ 2024 ਵਿੱਚ ਵੀ ਕਾਉਈ 'ਚ ਇੱਕ ਟੂਰ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਸੀ, ਜਿਸ 'ਚ ਪਾਇਲਟ ਤੇ ਦੋ ਯਾਤਰੀਆਂ ਦੀ ਮੌਤ ਹੋ ਗਈ ਸੀ। ਉਸ ਹਾਦਸੇ ਦੀ ਜਾਂਚ ਵਿੱਚ ਪਾਇਆ ਗਿਆ ਸੀ ਕਿ ਖ਼ਰਾਬ ਮੌਸਮ ਅਤੇ ਹਵਾ ਦੇ ਤੇਜ਼ ਵੇਗ ਕਾਰਨ ਹੈਲੀਕਾਪਟਰ ਦੇ ਪੱਖੇ ਉਸ ਦੇ ਫਰੇਮ ਨਾਲ ਟਕਰਾ ਗਏ ਸਨ। ਫਿਲਹਾਲ ਤਾਜ਼ਾ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Tour Helicopter Crashes: ਵੱਡੀ ਖਬਰ, ਸੈਲਾਨੀ ਜਹਾਜ਼ ਹੋਇਆ ਹਾਦਸਾਗ੍ਰਸਤ; 3 ਦੀ ਦਰਦਨਾਕ ਮੌਤ: ਜਾਣੋ ਕਿਵੇਂ ਵਾਪਰਿਆ ਭਾਣਾ?
ਵੱਡੀ ਖਬਰ, ਸੈਲਾਨੀ ਜਹਾਜ਼ ਹੋਇਆ ਹਾਦਸਾਗ੍ਰਸਤ; 3 ਦੀ ਦਰਦਨਾਕ ਮੌਤ: ਜਾਣੋ ਕਿਵੇਂ ਵਾਪਰਿਆ ਭਾਣਾ?
Nepal 'ਚ ਸਿਆਸੀ ਹਲਚਲ, ਨਵੇ PM ਦੇ ਸਹੁੰ ਚੁੱਕਦਿਆਂ ਹੀ ਸਾਬਕਾ PM ਕੇਪੀ ਓਲੀ ਗ੍ਰਿਫਤਾਰ; ਜਾਣੋ ਪੂਰਾ ਮਾਮਲਾ
Nepal 'ਚ ਸਿਆਸੀ ਹਲਚਲ, ਨਵੇ PM ਦੇ ਸਹੁੰ ਚੁੱਕਦਿਆਂ ਹੀ ਸਾਬਕਾ PM ਕੇਪੀ ਓਲੀ ਗ੍ਰਿਫਤਾਰ; ਜਾਣੋ ਪੂਰਾ ਮਾਮਲਾ
ਜੰਗ ਵਿਚਾਲੇ ਈਰਾਨ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, Strait of Hormuz ਤੋਂ ਵਾਪਸ ਮੋੜੇ ਚੀਨ ਦੇ ਦੋ ਜਹਾਜ਼, ਕਿਹਾ- ਬੰਦ ਹੈ ਰਸਤਾ
ਜੰਗ ਵਿਚਾਲੇ ਈਰਾਨ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, Strait of Hormuz ਤੋਂ ਵਾਪਸ ਮੋੜੇ ਚੀਨ ਦੇ ਦੋ ਜਹਾਜ਼, ਕਿਹਾ- ਬੰਦ ਹੈ ਰਸਤਾ
ਬਾਲੇਨ ਸ਼ਾਹ ਬਣੇ ਨੇਪਾਲ ਦੇ ਸਭ ਤੋਂ ਨੌਜਵਾਨ ਮੁੱਖਮੰਤਰੀ, ਰੈਪਰ-ਸਿੰਗਰ ਨੇ ਸਾਂਭੀ ਪੂਰੇ ਦੇਸ਼ ਦੀ ਕਮਾਨ
ਬਾਲੇਨ ਸ਼ਾਹ ਬਣੇ ਨੇਪਾਲ ਦੇ ਸਭ ਤੋਂ ਨੌਜਵਾਨ ਮੁੱਖਮੰਤਰੀ, ਰੈਪਰ-ਸਿੰਗਰ ਨੇ ਸਾਂਭੀ ਪੂਰੇ ਦੇਸ਼ ਦੀ ਕਮਾਨ
Advertisement

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਤੋਂ IPL 2026 ਦੀ ਸ਼ੁਰੂਆਤ, ਪਹਿਲੇ ਮੈਚ 'ਚ ਹੀ ਇਤਿਹਾਸ ਰਚਣਗੇ ਈਸ਼ਾਨ ਕਿਸ਼ਨ, RCB ਅਤੇ SRH ਵਿਚਾਲੇ ਹੋਵੇਗਾ ਮੁਕਾਬਲਾ
ਅੱਜ ਤੋਂ IPL 2026 ਦੀ ਸ਼ੁਰੂਆਤ, ਪਹਿਲੇ ਮੈਚ 'ਚ ਹੀ ਇਤਿਹਾਸ ਰਚਣਗੇ ਈਸ਼ਾਨ ਕਿਸ਼ਨ, RCB ਅਤੇ SRH ਵਿਚਾਲੇ ਹੋਵੇਗਾ ਮੁਕਾਬਲਾ
Nepal 'ਚ ਸਿਆਸੀ ਹਲਚਲ, ਨਵੇ PM ਦੇ ਸਹੁੰ ਚੁੱਕਦਿਆਂ ਹੀ ਸਾਬਕਾ PM ਕੇਪੀ ਓਲੀ ਗ੍ਰਿਫਤਾਰ; ਜਾਣੋ ਪੂਰਾ ਮਾਮਲਾ
Nepal 'ਚ ਸਿਆਸੀ ਹਲਚਲ, ਨਵੇ PM ਦੇ ਸਹੁੰ ਚੁੱਕਦਿਆਂ ਹੀ ਸਾਬਕਾ PM ਕੇਪੀ ਓਲੀ ਗ੍ਰਿਫਤਾਰ; ਜਾਣੋ ਪੂਰਾ ਮਾਮਲਾ
ਜੰਗ ਵਿਚਾਲੇ ਈਰਾਨ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, Strait of Hormuz ਤੋਂ ਵਾਪਸ ਮੋੜੇ ਚੀਨ ਦੇ ਦੋ ਜਹਾਜ਼, ਕਿਹਾ- ਬੰਦ ਹੈ ਰਸਤਾ
ਜੰਗ ਵਿਚਾਲੇ ਈਰਾਨ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, Strait of Hormuz ਤੋਂ ਵਾਪਸ ਮੋੜੇ ਚੀਨ ਦੇ ਦੋ ਜਹਾਜ਼, ਕਿਹਾ- ਬੰਦ ਹੈ ਰਸਤਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਮਾਰਚ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਮਾਰਚ 2026
Lockdown ਲੱਗੇਗਾ ਜਾਂ ਨਹੀਂ? ਮੁੱਖਮੰਤਰੀਆਂ ਨਾਲ ਮੀਟਿੰਗ 'ਚ PM ਮੋਦੀ ਨੇ ਦਿੱਤਾ ਵੱਡਾ ਬਿਆਨ
Lockdown ਲੱਗੇਗਾ ਜਾਂ ਨਹੀਂ? ਮੁੱਖਮੰਤਰੀਆਂ ਨਾਲ ਮੀਟਿੰਗ 'ਚ PM ਮੋਦੀ ਨੇ ਦਿੱਤਾ ਵੱਡਾ ਬਿਆਨ
Batala Road Accident : ਨੈਸ਼ਨਲ ਹਾਈਵੇ 'ਤੇ ਵਾਪਰਿਆ ਦਰਦਨਾਕ ਹਾਦਸਾ , ਪਤੀ-ਪਤਨੀ ਦੀ ਮੌਤ
Batala Road Accident : ਨੈਸ਼ਨਲ ਹਾਈਵੇ 'ਤੇ ਵਾਪਰਿਆ ਦਰਦਨਾਕ ਹਾਦਸਾ , ਪਤੀ-ਪਤਨੀ ਦੀ ਮੌਤ
Dera Beas ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ,ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ
Dera Beas ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ,ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ
Punjab 'ਚ ਵੇਰਕਾ ਦੇ GM ਸਮੇਤ ਤਿੰਨ ਅਧਿਕਾਰੀਆਂ ਨੂੰ ਕੀਤਾ ਮੁਅੱਤਲ , ਫੌਜ ਨੂੰ ਭੇਜੇ ਗਏ ਦੁੱਧ ਪਾਊਡਰ ਦੇ ਸੈਂਪਲ ਫੇਲ੍ਹ ਮਿਲੇ
Punjab 'ਚ ਵੇਰਕਾ ਦੇ GM ਸਮੇਤ ਤਿੰਨ ਅਧਿਕਾਰੀਆਂ ਨੂੰ ਕੀਤਾ ਮੁਅੱਤਲ , ਫੌਜ ਨੂੰ ਭੇਜੇ ਗਏ ਦੁੱਧ ਪਾਊਡਰ ਦੇ ਸੈਂਪਲ ਫੇਲ੍ਹ ਮਿਲੇ
Embed widget