ਜੋਹੰਸਬਰਗ: ਦੱਖਣੀ ਅਫ਼ਰੀਕਾ ਦੇ ਕੇਂਪਟਨ ਪਾਰਕ ਸ਼ਹਿਰ ਵਿੱਚ ਰੇਲ ਹਾਦਸਾ ਵਾਪਰਨ ਨਾਲ ਘੱਟੋ-ਘੱਟ 300 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸਥਾਨਕ ਸਮੇਂ ਮੁਤਾਬਕ ਰਾਤ ਸਾਢੇ ਗਿਆਰਾਂ ਵਜੇ ਤਕਨੀਕੀ ਖ਼ਰਾਬੀ ਕਾਰਨ ਦੋ ਰੇਲਾਂ ਆਪਸ ਵਿੱਚ ਟਕਰਾਅ ਗਈਆਂ।
ਗਾਟੇਂਗ ਮੈਟਰੋਰੇਲ ਦੇ ਬੁਲਾਰੇ ਲਿਲਿਅਨ ਮੋਫੋਕੇਂਗ ਨੇ ਵੀਰਵਾਰ ਰਾਤ ਦੱਸਿਆ ਕਿ ਤਕਰੀਬਨ 300 ਲੋਕ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਕਈ ਗੰਭੀਰ ਜ਼ਖ਼ਮੀ ਵੀ ਹੋਏ ਹਨ, ਪਰ ਹਾਲਤ ਸਥਿਰ ਹੈ।
ਜ਼ਖ਼ਮੀ ਮੁਸਾਫ਼ਰਾਂ ਨੂੰ ਸਥਾਨਕ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਖਣੀ ਅਫ਼ਰੀਕਾ ਦੀ ਮੁਸਾਫਰ ਰੇਲ ਏਜੰਸੀ ਨੇ ਹਾਦਸੇ ਦਾ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।