ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਟਵਿੱਟਰ ’ਤੇ ਇੱਕ ਚਿੱਠੀ ਸਾਂਝੀ ਕੀਤੀ ਹੈ ਜੋ ਉਨ੍ਹਾਂ ਨੂੰ ਉੱਤਰ ਕੋਰੀਆਈ ਲੀਡਰ ਕਿਮ ਜੌਂਗ ਨੇ ਦਿੱਤੀ ਸੀ। ਟਰੰਪ ਨੇ ਜ਼ੋਰ ਦੇ ਕੇ ਦੋਵਾਂ ਦੇਸ਼ਾਂ ਵਿਚਾਲੇ ਦੋਪੱਖੀ ਗੱਲਬਾਤ ਵਿੱਚ ਸੁਧਾਰ ਹੋਣ ਦੀ ਗੱਲ ਕਹੀ ਹੈ। ਇਹ ਚਿੱਠੀ ਟਰੰਪ ਨੇ ਸਿੰਗਾਪੁਰ ਵਿੱਚ ਕਿੰਮ ਨਾਲ ਹੋਈ ਮੁਲਾਕਾਤ ਤੋਂ ਇੱਕ ਮਹੀਨੇ ਬਾਅਦ ਸ਼ੇਅਰ ਕੀਤੀ ਹੈ।

ਟਰੰਪ ਨੇ ਚਿੱਠੀ ਦੀ ਕੋਰੀਆਈ ਕਾਪੀ ਤੇ ਅੰਗਰੇਜ਼ੀ ਦੀ ਅਨੁਵਾਦ ਸ਼ੇਅਰ ਕਰਦਿਆਂ ਟਵੀਟ ਕੀਤਾ, ‘ਉੱਤਰ ਕੋਰੀਆ ਦੇ ਚੇਅਰਮੈਨ ਕਿਮ ਤੋਂ ਮਿਲੀ ਬਹੁਤ ਚੰਗੀ ਚਿੱਠੀ ਮਹਾਨ ਪ੍ਰਗਤੀ ਕੀਤੀ ਜਾ ਰਹੀ ਹੈ।’



6 ਜੁਲਾਈ ਨੂੰ ਟਰੰਪ ਨੇ ਲਿਖਿਆ ਸੀ ਕਿ ਸਿੰਗਾਪੁਰ ਵਿੱਚ 12 ਜੂਨ ਨੂੰ ਹੋਇਆ ਸੰਮੇਲਨ ਸੱਚਮੁਚ ਇੱਕ ਸਾਰਥਕ ਸਫਰ ਦੀ ਸ਼ੁਰੂਆਤ ਸੀ।

ਕਿਮ ਨੇ ਲਿਖਿਆ ਹੈ ਕਿ ਉਹ ਦ੍ਰਿੜਤਾ ਨਾਲ ਮੰਨਦੇ ਹਨ ਕਿ ਮਜ਼ਬੂਤ ਇੱਛਾ ਸ਼ਕਤੀ, ਇਮਾਨਦਾਰ ਕੋਸ਼ਿਸ਼ ਤੇ ਟਰੰਪ ਦੇ ਅਨੋਖੇ ਦ੍ਰਿਸ਼ਟੀਕੋਣ ਦਾ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਇੱਕ ਨਵੇਂ ਭਵਿੱਖ ਦੀ ਸ਼ੁਰੂਆਤ ਕਰਨਾ ਹੈ ਤੇ ਇਹ ਨਿਸ਼ਚਿਤ ਤੌਰ ’ਤੇ ਉਪਯੋਗੀ ਹੋਏਗਾ।

ਵਿਦੇਸ਼ ਵਿਭਾਗ ਦੀ ਬੁਲਾਰਾ ਹੀਦਰ ਨਾਰਅਟ ਨੇ ਪਿਛਲੇ ਸ਼ਨੀਵਾਰ ਨੂੰ ਕਿਹਾ ਸੀ ਕਿ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੇ ਕਿਮ ਨੂੰ ਟਰੰਪ ਦੀ ਲਿਖੀ ਇੱਕ ਚਿੱਠੀ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਚਿੱਠੀ ਕਿਮ ਨੇ ਟਰੰਪ ਦੀ ਚਿੱਠੀ ਦੇ ਜਵਾਬ ਵਿੱਚ ਲਿਖੀ ਹੈ।