ਵਾਸ਼ਿੰਗਟਨ: ਡੋਨਾਲਡ ਟਰੰਪ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੌਨ ਐਫ ਕੈਨੇਡੀ ਦੇ ਕਤਲ ਨਾਲ ਜੁੜੀਆਂ ਫਾਈਲਾਂ ਨੂੰ ਜਨਤਕ ਕਰਨ ਦਾ ਐਲਾਨ ਕੀਤਾ ਹੈ। 22 ਨਵੰਬਰ, 1963 ਨੂੰ ਕੈਨੇਡੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕਤਲ ਨੂੰ ਲੈ ਕੇ ਕਈ ਰਾਜ਼ ਫਾਈਲਾਂ 'ਚ ਬੰਦ ਹੋ ਗਏ। ਟਰੰਪ ਦੇ ਇਸ ਐਲਾਨ 'ਚ ਸਭ ਤੋਂ ਖਾਸ ਗੱਲ ਟਾਈਮਿੰਗ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਆਪਣੇ ਖਿਲਾਫ ਚੱਲ ਰਹੀਆਂ ਨੈਗੇਟਿਵ ਖਬਰਾਂ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੇ ਹਨ>


ਟਰੰਪ ਨੇ ਟਵਿਟਰ 'ਤੇ ਲਿਖਿਆ, "ਰਾਸ਼ਟਰਪਤੀ ਦੇ ਤੌਰ 'ਤੇ ਮੈਂ ਅੱਗੇ ਦੀ ਜਾਣਕਾਰੀ ਲਈ ਲੰਮੇ ਸਮੇਂ ਬਾਅਦ ਫਾਈਲਾਂ ਨੂੰ ਜਨਤਕ ਕਰਨਾ ਦੀ ਇਜਾਜ਼ਤ ਦਿਆਂਗਾ।" ਜ਼ਿਕਰਯੋਗ ਹੈ ਕਿ ਕੈਨੇਡੀ ਦੇ ਕਤਲ 'ਤੇ ਕਈ ਤਰ੍ਹਾਂ ਦੀਆਂ ਧਾਰਨਾਵਾਂ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਮੌਕੇ 'ਤੇ ਕੋਈ ਦੂਜਾ ਹਮਲਾਵਰ ਵੀ ਸੀ। ਅਧਿਕਾਰਕ ਤੌਰ 'ਤੇ ਬੰਦੂਕਧਾਰੀ ਲੀ ਹਰਵੀ ਆਸਵਰਲਡ ਨੇ ਉਨ੍ਹਾਂ ਦੀ ਹੱਤਿਆ ਕੀਤੀ ਸੀ।

ਉਮੀਦ ਪ੍ਰਗਟਾਈ ਜਾ ਰਹੀ ਹੈ ਕਿ 3000 ਫਾਈਲਾਂ ਦੇ ਸਾਹਮਣੇ ਆਉਣ ਤੋਂ ਬਾਅਦ ਸ਼ੂਟਿੰਗ ਤੋਂ ਪਹਿਲਾਂ ਕਥਿਤ ਕਾਤਲ ਲੀ ਹਰਵੀ ਆਸਵਰਲਡ ਦੀ ਮੈਕਸਿਕੋ ਫੇਰੀ ਨਾਲ ਜੁੜੇ ਕਈ ਦਸਤਾਵੇਜ਼ ਸਾਹਮਣੇ ਆ ਸਕਦੇ ਹਨ। ਵੈਸੇ ਇਨ੍ਹਾਂ ਫਾਈਲਾਂ ਨੂੰ 26 ਅਕਤੂਬਰ ਨੂੰ ਰਿਲੀਜ਼ ਕੀਤਾ ਜਾਣਾ ਸੀ ਪਰ ਕਿਹਾ ਜਾ ਰਿਹਾ ਸੀ ਕਿ ਉਹ ਇਨ੍ਹਾਂ ਨੂੰ ਜਨਤਕ ਨਹੀਂ ਕਰਨਗੇ।