ਪੜਚੋਲ ਕਰੋ
Advertisement
ਨਸਲੀ ਟਿੱਪਣੀ ਕਰ ਕਸੂਤੇ ਫਸੇ ਟਰੰਪ, ਸੰਸਦ ‘ਚ ਮਤਾ ਪਾਸ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਡੈਮੋਕ੍ਰੇਟਿਕ ਮਹਿਲਾ ਸੰਸਦ ਮੈਂਬਰਾਂ ‘ਤੇ ਕੀਤੀ ਨਸਲੀ ਟਿੱਪਣੀ ਨੂੰ ਲੈ ਕੇ ਨਿਸ਼ਾਨੇ ‘ਤੇ ਆ ਗਏ ਹਨ। ਅਮਰੀਕੀ ਸੰਸਦਾਂ ਨੇ ਰਾਸ਼ਟਰਪਤੀ ਟਰੰਪ ਦੀ ਨਸਲੀ ਟਿੱਪਣੀ ਖਿਲਾਫ ਨਿੰਦਾ ਮਤਾ ਪਾਸ ਕੀਤਾ ਹੈ।
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਡੈਮੋਕ੍ਰੇਟਿਕ ਮਹਿਲਾ ਸੰਸਦ ਮੈਂਬਰਾਂ ‘ਤੇ ਕੀਤੀ ਨਸਲੀ ਟਿੱਪਣੀ ਨੂੰ ਲੈ ਕੇ ਨਿਸ਼ਾਨੇ ‘ਤੇ ਆ ਗਏ ਹਨ। ਅਮਰੀਕੀ ਸੰਸਦਾਂ ਨੇ ਰਾਸ਼ਟਰਪਤੀ ਟਰੰਪ ਦੀ ਨਸਲੀ ਟਿੱਪਣੀ ਖਿਲਾਫ ਨਿੰਦਾ ਮਤਾ ਪਾਸ ਕੀਤਾ ਹੈ। ਇਸ ਦੇ ਪੱਖ ‘ਚ 235 ਡੈਮੋਕ੍ਰੇਟਿਕ ਸੰਸਦ ਮੈਂਬਰਾਂ ਤੋਂ ਇਲਾਵਾ ਚਾਰ ਰਿਪਬਲੀਕਨ ਤੇ ਇੱਕ ਆਜ਼ਾਦ ਸੰਸਦ ਮੈਂਬਰ ਨੇ ਵੋਟ ਕੀਤਾ। ਪ੍ਰਤੀਨਿਧੀ ਸਭਾ ‘ਚ ਡੈਮੋਕ੍ਰੇਟਿਕ ਪਾਰਟੀ ਬਹੁਮਤ ‘ਚ ਹੈ।
ਮਤੇ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨਸਲੀ ਟਿੱਪਣੀਆਂ ਦੀ ਕਰੜੇ ਸ਼ਬਦਾਂ ‘ਚ ਨਿੰਦਾ ਕੀਤੀ ਗਈ। ਮਤੇ ‘ਚ ਕਿਹਾ ਗਿਆ ਕਿ ਇਸ ਟਿੱਪਣੀ ਨੇ ਨਵੇਂ ਅਮਰੀਕੀਆਂ ਤੇ ਅਸ਼ਵੇਤ ਲੋਕਾਂ ਪ੍ਰਤੀ ਡਰ ਤੇ ਨਫਰਤ ਨੂੰ ਹੁਲਾਰਾ ਦਿੱਤਾ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਥਾਨਕ ਘੱਟ ਗਿਣਤੀ ਭਾਈਚਾਰੇ ਦੀਆਂ ਡੈਮੋਕ੍ਰੈਟਿਕ ਔਰਤ ਸੰਸਦ ਮੈਂਬਰਾਂ ‘ਤੇ ਹਮਲਾ ਕਰਦੇ ਕਿਹਾ ਸੀ ਕਿ ਜੋ ਅਮਰੀਕਾ ਨਾਲ ਨਫਰਤ ਕਰਦੇ ਹਨ, ਉਨ੍ਹਾਂ ਨੂੰ ਦੇਸ਼ ਛੱਡ ਦੇਣਾ ਚਾਹੀਦਾ ਹੈ।
ਟਰੰਪ ਨੇ ਟਵੀਟ ਕਰ ਕਿਹਾ ਸੀ, “ਸਾਡਾ ਦੇਸ਼ ਆਜ਼ਾਦ, ਖੂਬਸੂਰਤ ਤੇ ਬਹੁਤ ਕਾਮਯਾਬ ਹੈ। ਜੇਕਰ ਤੁਸੀਂ ਸਾਡੇ ਦੇਸ਼ ਤੋਂ ਨਫਰਤ ਕਰਦੇ ਹੋ ਜਾਂ ਤੁਸੀਂ ਇੱਥੇ ਖੁਸ਼ ਨਹੀਂ ਤਾਂ ਤੁਸੀਂ ਜਾ ਸਕਦੇ ਹੋ।” ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੇ ਪਹਿਲਾ ਹੀ ਟਰੰਪ ਦੀ ਟਿੱਪਣੀ ਨੂੰ ਨਸਲੀ ਕਰਾਰ ਦਿੱਤਾ ਸੀ।Our Country is Free, Beautiful and Very Successful. If you hate our Country, or if you are not happy here, you can leave!
— Donald J. Trump (@realDonaldTrump) 16 July 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਅਜ਼ਬ ਗਜ਼ਬ
ਸਿੱਖਿਆ
Advertisement