ਸੀਰੀਆ 'ਤੇ ਤੁਰਕੀ ਨੇ ਕੀਤਾ ਹਮਲਾ, 50 ਹਜ਼ਾਰਾਂ ਤੋਂ ਵੱਧ ਲੋਕਾਂ ਛੱਡੇ ਘਰ, ਸੰਯੁਕਤ ਰਾਸ਼ਟਰ ਨੇ ਜਤਾਈ ਚਿੰਤਾ
ਤੁਰਕੀ ਨੇ ਉੱਤਰੀ ਸੀਰੀਆ ਵਿੱਚ ਕੁਰਦ ਬਾਗੀਆਂ ਵਿਰੁੱਧ ਜੰਗ ਛੇੜ ਦਿੱਤੀ ਹੈ। ਇਸ ਕਾਰਵਾਈ ਦੇ 24 ਘੰਟਿਆਂ ਵਿੱਚ, ਸੀਰੀਆ ਦੇ 50 ਹਜ਼ਾਰ ਤੋਂ ਵੱਧ ਲੋਕ ਘਰ ਛੱਡ ਕੇ ਹੋਰ ਥਾਵਾਂ 'ਤੇ ਚਲੇ ਗਏ ਹਨ। ਯੁੱਧ ਦੀ ਨਿਗਰਾਨੀ ਕਰ ਰਹੀ ਬ੍ਰਿਟਿਸ਼ ਸੰਚਾਲਨ ਸੰਸਥਾ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਵੀਰਵਾਰ ਨੂੰ ਦੱਸਿਆ ਕਿ ਵਧੇਰੇ ਲੋਕ ਪੂਰਬੀ ਹਸਾਕੇਹ ਸ਼ਹਿਰ ਵੱਲ ਵਧ ਰਹੇ ਹਨ।
ਦਮਿਸ਼ਕ: ਤੁਰਕੀ ਨੇ ਉੱਤਰੀ ਸੀਰੀਆ ਵਿੱਚ ਕੁਰਦ ਬਾਗੀਆਂ ਵਿਰੁੱਧ ਜੰਗ ਛੇੜ ਦਿੱਤੀ ਹੈ। ਇਸ ਕਾਰਵਾਈ ਦੇ 24 ਘੰਟਿਆਂ ਵਿੱਚ, ਸੀਰੀਆ ਦੇ 50 ਹਜ਼ਾਰ ਤੋਂ ਵੱਧ ਲੋਕ ਘਰ ਛੱਡ ਕੇ ਹੋਰ ਥਾਵਾਂ 'ਤੇ ਚਲੇ ਗਏ ਹਨ। ਯੁੱਧ ਦੀ ਨਿਗਰਾਨੀ ਕਰ ਰਹੀ ਬ੍ਰਿਟਿਸ਼ ਸੰਚਾਲਨ ਸੰਸਥਾ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਵੀਰਵਾਰ ਨੂੰ ਦੱਸਿਆ ਕਿ ਵਧੇਰੇ ਲੋਕ ਪੂਰਬੀ ਹਸਾਕੇਹ ਸ਼ਹਿਰ ਵੱਲ ਵਧ ਰਹੇ ਹਨ।
ਸੰਯੁਕਤ ਰਾਸ਼ਟਰ ਦੇ ਜਨਰਲ ਸੱਕਤਰ ਐਂਟੋਨੀਓ ਗੁਟਾਰਸ ਨੇ ਵੀਰਵਾਰ ਨੂੰ ਸੀਰੀਆ ਵਿੱਚ ਕੁਰਦਿਸ਼-ਨਿਯੰਤਰਿਤ ਇਲਾਕਿਆਂ ‘ਤੇ ਤੁਰਕੀ ਦੇ ਹਮਲੇ ‘ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਉੱਧਰ ਇਸ ਦੇ ਨਾਲ ਹੀ ਤੁਰਕੀ ਦੇ ਰਾਸ਼ਟਰਪਤੀ ਆਰ ਟੀ ਏਰਡੋਆਨ (Recep Tayyip Erdogan) ਨੇ ਦਾਅਵਾ ਕੀਤਾ ਹੈ ਕਿ ਸੀਰੀਆ ਵਿੱਚ ਕੀਤੀ ਗਈ ਸੈਨਿਕ ਕਾਰਵਾਈ 'ਚ 100 ਤੋਂ ਜ਼ਿਆਦਾ ਕੁਰਦੀ ਅੱਤਵਾਦੀ (Kurd Terrorist) ਮਾਰੇ ਗਏ ਹਨ।
ਦੱਸ ਦੇਈਏ ਅੰਤਰਰਾਸ਼ਟਰੀ ਚਿਤਾਵਨੀਆਂ ਦੇ ਬਾਵਜੂਦ ਤੁਰਕੀ ਸਮਰਥਨ ਪ੍ਰਾਪਤ ਸੀਰੀਆਈ ਵਿਦਰੋਹੀਆਂ ਨੇ 9 ਅਕਤੂਬਰ ਨੂੰ ਕੁਰਦਿਸ਼ ਨਿਯੰਤ੍ਰਿਤ ਉੱਤਰ-ਪੂਰਬੀ ਸੀਰੀਆ ਵਿੱਚ ਸੈਨਿਕ ਕਾਰਵਾਈ ਕੀਤੀ। ਸ਼ੁਰੂ ਵਿੱਚ, ਲੜਾਕਿਆਂ ਨੇ ਹਵਾਈ ਹਮਲੇ ਅਤੇ ਬੰਬਾਰੀ ਤੋਂ ਬਾਅਦ ਖੇਤਰ ਦੇ ਮਹੱਤਵਪੂਰਨ ਸਰਹੱਦੀ ਇਲਾਕਿਆਂ ਵਿੱਚ ਕਾਰਵਾਈ ਕੀਤੀ। ਦਰਅਸਲ ਅੰਕਾਰਾ 2011 ਵਿੱਚ ਸੀਰੀਆ 'ਚ ਸ਼ੁਰੂ ਹੋਏ ਘਰੇਲੂ ਯੁੱਧ ਤੋਂ ਬਾਅਦ ਤੁਰਕੀ ਇਸ ਦੀ ਸਰਹੱਦ 'ਤੇ ਆਏ 36 ਲੱਖ ਸ਼ਰਨਾਰਥੀਆਂ ਨੂੰ ਵਾਪਸ ਭੇਜਣ ਲਈ ਸੀਰੀਆ ਦੀ ਸਰਹੱਦ ਤੋਂ 30 ਕਿਲੋਮੀਟਰ ਦੇ ਅੰਦਰ ਇੱਕ ਬਫਰ ਖੇਤਰ ਬਣਾਉਣਾ ਚਾਹੁੰਦਾ ਹੈ।
ਉੱਧਰ ਸੰਯੁਕਤ ਰਾਸ਼ਟਰ ਦੇ ਜਨਰਲ ਸੱਕਤਰ ਐਂਟੋਨੀਓ ਗੁਟਾਰਸ ਨੇ ਵੀਰਵਾਰ ਨੂੰ ਸੀਰੀਆ ਵਿੱਚ ਕੁਰਦਿਸ਼-ਨਿਯੰਤਰਿਤ ਇਲਾਕਿਆਂ ‘ਤੇ ਤੁਰਕੀ ਦੇ ਹਮਲੇ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਸੀਰੀਆ ‘ਚ ਵੱਧ ਰਹੀ ਹਿੰਸਾ ਨੂੰ ਰੋਕਣ ਦੀ ਮੰਗ ਕੀਤੀ ਹੈ।