Turkiye Election 2023: ਰੇਸੇਪ ਤੈਯਪ ਏਰਦੋਗਨ ਨੇ ਤੁਰਕੀ ਦੀ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਉਹ ਹੁਣ ਤੱਕ ਲਗਾਤਾਰ 11 ਵਾਰ ਚੋਣਾਂ ਜਿੱਤ ਚੁੱਕੇ ਹਨ। ਲੰਬੇ ਸਮੇਂ ਤੋਂ ਸੱਤਾ 'ਤੇ ਕਾਬਜ਼ ਰੇਸੇਪ ਤੈਯਪ ਏਰਦੋਗਨ ਦੀ ਵਿਰੋਧੀ ਧਿਰ ਦੇ ਨੇਤਾ ਕੇਮਲ ਕੇਲਿਕਦਾਰੋਗਲੂ ਨਾਲ ਸਖ਼ਤ ਟੱਕਰ ਹੋ ਗਈ ਹੈ। ਰਾਸ਼ਟਰਪਤੀ ਚੋਣ ਲਈ ਪਹਿਲੇ ਪੜਾਅ ਦੀ ਵੋਟਿੰਗ 14 ਮਈ ਨੂੰ ਹੋਈ ਸੀ, ਜਿਸ ਵਿੱਚ ਕਿਸੇ ਵੀ ਉਮੀਦਵਾਰ ਨੂੰ 50 ਫੀਸਦੀ ਤੋਂ ਵੱਧ ਵੋਟਾਂ ਨਹੀਂ ਮਿਲੀਆਂ ਸਨ। ਇਹੀ ਕਾਰਨ ਸੀ ਕਿ ਰਨ-ਆਫ ਰਾਊਂਡ ਕਰਨਾ ਪਿਆ।


ਹੁਣ 28 ਮਈ ਨੂੰ ਹੋਏ ਰਨ-ਆਫ ਰਾਊਂਡ ਵਿਚ ਐਰਦੋਗਨ ਨੇ ਜਿੱਤ ਦਰਜ ਕੀਤੀ ਹੈ। ਏਰਦੋਗਨ ਨੂੰ ਕੁੱਲ 97 ਫੀਸਦੀ ਵੋਟਾਂ ਵਿਚੋਂ 52.1 ਫੀਸਦੀ ਅਤੇ ਕੇਮਲ ਨੂੰ 47.9 ਫੀਸਦੀ ਵੋਟਾਂ ਮਿਲੀਆਂ। ਵੋਟਿੰਗ ਦੇ ਪਹਿਲੇ ਪੜਾਅ 'ਚ ਏਰਦੋਗਨ ਨੂੰ 49.5 ਫੀਸਦੀ ਅਤੇ ਕੇਮਲ ਕੇਲਿਕਦਾਰੋਗਲੂ ਨੂੰ 43.5 ਫੀਸਦੀ ਵੋਟਾਂ ਮਿਲੀਆਂ ਹਨ। ਦਰਅਸਲ ਫਰਵਰੀ 'ਚ ਭੂਚਾਲ ਤੋਂ ਬਾਅਦ ਏਰਦੋਗਨ ਲਈ ਮੁਸ਼ਕਿਲਾਂ ਵਧ ਗਈਆਂ ਸਨ ਅਤੇ ਉਨ੍ਹਾਂ ਨੂੰ ਇਸ ਵਾਰ ਜਿੱਤ ਲਈ ਕਾਫੀ ਮਿਹਨਤ ਕਰਨੀ ਪਈ।


ਤਮੀਮ ਬਿਨ ਹਮਦ ਨੇ ਵਧਾਈ ਦਿੱਤੀ


ਏਰਦੋਗਨ ਦੀ ਜਿੱਤ 'ਤੇ ਕਤਰ ਦੇ ਤਮੀਮ ਬਿਨ ਹਮਦ ਨੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, ''ਜਿੱਤ 'ਤੇ ਵਧਾਈ, ਨਵੇਂ ਕਾਰਜਕਾਲ 'ਚ ਸਫਲਤਾ ਦੀ ਕਾਮਨਾ ਕਰਦਾ ਹਾਂ।


ਰੇਸੇਪ ਤੈਯਪ ਏਰਦੋਗਨ ਦੇ ਵਾਅਦਿਆਂ 'ਤੇ ਇੱਕ ਨਜ਼ਰ


ਰੇਸੇਪ ਤਇਪ ਏਰਦੋਗਨ ਨੇ ਇਸ ਵਾਰ ਰਾਸ਼ਟਰਪਤੀ ਚੋਣਾਂ ਵਿੱਚ ਵੀ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ, ਜਿਨ੍ਹਾਂ ਵਿੱਚ ਭੂਚਾਲ ਪ੍ਰਭਾਵਿਤ ਇਲਾਕਿਆਂ ਵਿੱਚ 6 ਲੱਖ 50 ਹਜ਼ਾਰ ਨਵੇਂ ਘਰ ਬਣਾਉਣਾ, ਮਹਿੰਗਾਈ ਦਰ ਨੂੰ 20 ਫ਼ੀਸਦੀ ਤੱਕ ਘਟਾਉਣਾ, ਜੋ ਇਸ ਵੇਲੇ 44 ਫ਼ੀਸਦੀ ਹੈ। ਇਸ ਤੋਂ ਬਾਅਦ, ਇਸ ਵਿੱਚ 2024 ਤੱਕ ਮਹਿੰਗਾਈ ਦਰ ਨੂੰ 10 ਪ੍ਰਤੀਸ਼ਤ ਤੱਕ ਘਟਾਉਣਾ, ਸੀਰੀਆ ਦੇ ਸ਼ਰਨਾਰਥੀਆਂ ਨੂੰ ਉਨ੍ਹਾਂ ਦੇ ਘਰ ਵਾਪਸ ਭੇਜਣਾ ਅਤੇ ਸੀਰੀਆ ਦੇ ਰਾਸ਼ਟਰਪਤੀ ਨਾਲ ਸਮਝੌਤਾ ਕਰਨਾ ਸ਼ਾਮਲ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।