ਵਾਸ਼ਿੰਗਟਨ: ਦੋ ਭਾਰਤੀ ਮੂਲ ਦੇ ਵਿਗਿਆਨੀਆਂ ਨੇ ਅਮਰੀਕਾ ਵਿੱਚ ਇਤਿਹਾਸ ਰਚਿਆ ਹੈ। ਇਨ੍ਹਾਂ ਵਿਗਿਆਨੀਆਂ ਨੂੰ ਅਮਰੀਕਾ ਦਾ ਵੱਕਾਰੀ ਐਵਾਰਡ ਦਿੱਤਾ ਗਿਆ ਹੈ। ਭਾਰਤੀ-ਅਮਰੀਕੀ ਖੋਜਕਾਰ ਆਰੋਗਿਆ ਸਵਾਮੀ ਪਾਲਰਾਜ ਤੇ ਸੁਮਿਤਾ ਮਿੱਤਰਾ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਇਹ ਸਨਮਾਣ ਦਿੱਤਾ ਜਾ ਰਿਹਾ ਹੈ।

ਖੋਜਕਾਰ ਪਾਲਰਾਜ ਨੂੰ ਐਮ.ਆਈ.ਐਮ.ਓ. ਵਾਇਰਲੈਸ ਤਕਨਾਲੌਜੀ ਤੇ ਸੁਮਿਤਾ ਮਿੱਤਰਾ ਨੂੰ ਉਨ੍ਹਾਂ ਦੀ ਨੈਨੋਕੰਪੋਜਿਟ ਦੰਦਾਂ ਦੀ ਸਮੱਗਰੀ ਲਈ ਇਸ ਸਾਲ ਨੈਸ਼ਨਲ ਇੰਵੈਂਟਰ ਹਾਲ ਆਫ਼ ਫੇਮ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਅਮਰੀਕਾ ਦਾ ਵੱਕਾਰੀ ਐਵਾਰਡ ਹੈ।

ਪਾਲਰਾਜ ਤੇ ਮਿੱਤਰਾ ਸਮੇਤ 13 ਹੋਰ ਖੋਜੀ ਵਿਗਿਆਨੀਆਂ ਨੂੰ ਇਹ ਸਨਮਾਣ ਲਈ ਚੁਣਿਆ ਗਿਆ ਹੈ। ਇਨ੍ਹਾਂ ਰਸਮੀ ਤੌਰ 'ਤੇ ਇਹ ਐਵਾਰਡ ਦੋ ਤੋਂ ਤਿੰਨ ਮਈ ਨੂੰ ਹੋਣ ਵਾਲੇ 'ਦ ਗ੍ਰੇਟੈਸਟ ਸੈਲੀਬ੍ਰੇਸ਼ਨ ਅਮਰੀਕਨ ਇਨੋਵੇਸ਼ਨ' ਸਮਾਗਮ ਵਿੱਚ ਦਿੱਤਾ ਜਾਏਗਾ। ਇਸ ਸਮਾਗਮਅਮਰੀਕਾ ਦੇ ਪੇਟੈਂਟ ਤੇ ਟਰੇਡਮਾਰਕ ਦਫ਼ਤਰ ਦੀ ਸਾਂਝੇਦਾਰੀ ਨਾਲ ਕਰਵਾਇਆ ਜਾਵੇਗਾ।