ਹੁਣ UAE ਕਰੇਗਾ 'ਇੰਦਰ ਦੇਵਤਾ' ਨੂੰ ਮੀਂਹ ਪਾਉਣ ਲਈ ਮਜਬੂਰ, ਆਧੁਨਿਕ ਤਕਨੀਕ ਨਾਲ ਲੈਸ ਡ੍ਰੋਨ ਵਿਖਾਉਣਗੇ ਕਾਰਨਾਮਾ
ਪ੍ਰੋ. ਮਾਰਟਿਨ ਅਬਾਊਮ ਨੇ ਦੱਸਿਆ ਕਿ ਸਾਡਾ ਮੰਤਵ ਬੱਦਲਾਂ ਤੋਂ ਪਾਣੀ ਵਰ੍ਹਾਉਣ ਵਾਲੇ ਪਾਣੀ ਦੀ ਮਾਤਰਾ ਵਿੱਚ ਤਬਦੀਲੀ ਕਰਨ ਦਾ ਹੈ।
ਸੰਯੁਕਤ ਅਰਬ ਅਮੀਰਾਤ (UAE) ਮੀਂਹ ਬਾਰੇ ਇੱਕ ਖ਼ਾਸ ਤੇ ਅਨੋਖਾ ਟੈਸਟ ਕਰਨ ਜਾ ਰਿਹਾ ਹੈ। ਦਰਅਸਲ, ਯੂਏਈ ’ਚ ਸਾਰਾ ਸਾਲ ਬਹੁਤ ਘੱਟ ਮੀਂਹ ਪੈਂਦਾ ਹੈ। ਇਸੇ ਲਈ ਇੱਥੇ ਬਨਾਵਟੀ ਮੀਂਹ ਪਵਾਉਣ ਉੱਤੇ ਕਾਫ਼ੀ ਚਿਰ ਤੋਂ ਕੰਮ ਹੋ ਰਿਹਾ ਹੈ।
UAE ਹੁਣ ਜੋ ਤਰੀਕਾ ਵਰਤ ਰਿਹਾ ਹੈ, ਉਸ ਵਿੱਚ ਡ੍ਰੋਨ ਦਾ ਉਪਯੋਗ ਹੈ। ਡ੍ਰੋਨ ਰਾਹੀਂ ਬੱਦਲਾਂ ਨੂੰ ਇਲੈਕਟ੍ਰਿਕ ਚਾਰਜ ਦਿੱਤਾ ਜਾਵੇਗਾ; ਜਿਸ ਨਾਲ ਬੱਦਲਾਂ ਦੇ ਵਰ੍ਹਨ ਦੀ ਆਸ ਬਣੇਗੀ। ਉਂਝ ਇਸ ਵੇਲੇ ਯੂਏਈ ਮੀਂਹ ਲਈ ਕਲਾਊਡ ਸੀਡਿੰਗ ਟੈਕਨੋਲੋਜੀ ਦੀ ਵਰਤੋਂ ਕਰ ਰਿਹਾ ਹੈ; ਜਿਸ ਵਿੱਚ ਬੱਦਲਾਂ ਵਿੱਚ ਖ਼ਾਸ ਕਿਸਮ ਦਾ ਲੂਣ ਮਿਲਾਇਆ ਜਾਂਦਾ ਹੈ, ਜਿਸ ਨਾਲ ਬੱਦਲ ਵਰ੍ਹਦੇ ਹਨ।
ਪਰ ਇਸ ਤਕਨੀਕ ਨਾਲ ਮੀਂਹ ਘੱਟ ਪੈ ਰਿਹਾ ਹੈ। ਸਾਲ ਭਰ ’ਚ ਯੂਏਈ ਵਿੱਚ 100 ਮਿਲੀਮੀਟਰ ਵਰ੍ਹਾ ਪਈ ਹੈ ਪਰ ਇੱਥੇ ਇਸ ਤੋਂ ਵੱਧ ਮੀਂਹ ਚਾਹੀਦਾ ਹੈ। ਸਾਲ 2017 ’ਚ UAE ਸਰਕਾਰ ਨੇ 15 ਡਾਲਰ ਪ੍ਰਤੀ ਮੀਟਰ ਬੱਦਲ ਤੋਂ ਪਾਣੀ ਵਰ੍ਹਾਉਣ ਲਈ 9 ਵੱਖੋ-ਵੱਖਰੇ ਪ੍ਰੋਜੈਕਟ ਦਿੱਤੇ ਸਨ।
ਇਨ੍ਹਾਂ ਪ੍ਰੋਜੈਕਟਾਂ ਉੱਤੇ ਕੰਮ ਕਰ ਚੁੱਕੇ ਪ੍ਰੋ. ਮਾਰਟਿਨ ਅਬਾਊਮ ਨੇ ਦੱਸਿਆ ਕਿ ਸਾਡਾ ਮੰਤਵ ਬੱਦਲਾਂ ਤੋਂ ਪਾਣੀ ਵਰ੍ਹਾਉਣ ਵਾਲੇ ਪਾਣੀ ਦੀ ਮਾਤਰਾ ਵਿੱਚ ਤਬਦੀਲੀ ਕਰਨ ਦਾ ਹੈ। ਉਨ੍ਹਾਂ ਦੱਸਿਆ ਕਿ UAE ਵਿੱਚ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ।
UAE ’ਚ ਵਰਖਾ ਬਾਰੇ ਖੋਜ ਪ੍ਰੋਗਰਾਮ ਦੇ ਡਾਇਰੈਕਟਰ ਏਲੀਆ ਅਲ ਮਜਰੌਈ ਨੇ ਕਿਹਾ ਕਿ ਤਿਆਰ ਕੀਤੇ ਗਏ ਖ਼ਾਸ ਡ੍ਰੋਨ ਘੱਟ ਉਚਾਈ ਉੱਤੇ ਉਡਾਣ ਭਰਨਗੇ ਤੇ ਹਵਾ ਦੇ ਅਣੂਆਂ ਸਮੇਤ ਬੱਦਲ ਵਿੱਚ ਬਿਜਲਈ ਚਾਰਜ ਦੇਣਗੇ, ਜਿਸ ਨਾਲ ਮੀਂਹ ਪੈਣ ਦੀ ਸੰਭਾਵਨਾ ਬਣੇਗੀ।
ਇਹ ਵੀ ਪੜ੍ਹੋ: ਸੜਕਾਂ 'ਤੇ ਨਹੀਂ ਚੱਲ ਸਕਣਗੀਆਂ ਪੁਰਾਣੀਆਂ ਗੱਡੀਆਂ, ਜਾਣੋ ਮੋਦੀ ਸਰਕਾਰ ਦੀ ਨਵੀਂ ਵਾਹਨ ਸਕ੍ਰੈਪਿੰਗ ਨੀਤੀ ਦੇ 10 ਨੁਕਤੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904