Ukraine Russia War: ਰੂਸ ਦੇ ਰਾਸ਼ਟਰਪਤੀ ਪੁਤਿਨ ਕਿਸੇ ਵੀ ਕੀਮਤ ਉੱਪਰ ਝੁਕਣ ਲਈ ਤਿਆਰ ਨਹੀਂ ਹਨ। ਉਹ ਪਰਮਾਣੂ ਸ਼ਕਤੀ ਨਾਲ ਆਪਣੇ ਵਿਰੋਧੀਆਂ ਨੂੰ ਡਰਾਉਣ ਲੱਗੇ ਹਨ। ਰੂਸੀ ਪਰਮਾਣੂ ਪਣਡੁੱਬੀਆਂ ਨੇ ਮੰਗਲਵਾਰ ਨੂੰ ਬਰੇਂਟਸ ਸਾਗਰ ਵਿੱਚ ਉੱਤਰ ਕੇ ਅਭਿਆਸ ਸ਼ੁਰੂ ਕਰ ਦਿੱਤਾ। ਇਸ ਅਭਿਆਸ ਦੌਰਾਨ ਬਰਫ਼ ਨਾਲ ਢੱਕੇ ਸਾਈਬੇਰੀਅਨ ਖੇਤਰ ਵਿੱਚ ਮੋਬਾਈਲ ਮਿਜ਼ਾਈਲ ਲਾਂਚਰਾਂ ਦੀ ਹਲਚਲ ਵੀ ਦੇਖੀ ਗਈ। ਇਹ ਅਭਿਆਸ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਯੂਕਰੇਨ 'ਤੇ ਹਮਲੇ ਤੋਂ ਬਾਅਦ ਪੱਛਮੀ ਦੇਸ਼ਾਂ ਨਾਲ ਵਧਦੇ ਤਣਾਅ ਨੂੰ ਲੈ ਕੇ ਆਪਣੇ ਦੇਸ਼ ਦੇ ਪ੍ਰਮਾਣੂ ਬਲਾਂ ਨੂੰ ਹਾਈ ਅਲਰਟ 'ਤੇ ਰਹਿਣ ਦੇ ਆਦੇਸ਼ ਤੋਂ ਬਾਅਦ ਕੀਤਾ ਜਾ ਰਿਹਾ ਹੈ।

ਰੂਸ ਦੇ ਉੱਤਰੀ ਫਲੀਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਦੀਆਂ ਕਈ ਪਰਮਾਣੂ ਪਣਡੁੱਬੀਆਂ ਅਭਿਆਸ ਵਿੱਚ ਸ਼ਾਮਲ ਸਨ, ਜਿਸ ਦਾ ਉਦੇਸ਼ ਉਨ੍ਹਾਂ ਨੂੰ ਪ੍ਰਤੀਕੂਲ ਹਾਲਤਾਂ ਵਿੱਚ ਫੌਜੀ ਉਪਕਰਣਾਂ ਨੂੰ ਲਿਜਾਣ ਲਈ ਸਿਖਲਾਈ ਦੇਣਾ ਹੈ। ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਣਨੀਤਕ ਮਿਜ਼ਾਈਲ ਬਲਾਂ ਦੀ ਇੱਕ ਯੂਨਿਟ ਨੇ ਪੂਰਬੀ ਸਾਇਬੇਰੀਆ ਦੇ ਇਰਕੁਤਸਕ ਸੂਬੇ ਦੇ ਜੰਗਲਾਂ ਵਿੱਚ ਅੰਤਰ-ਮਹਾਂਦੀਪੀ ਵਿਨਾਸ਼ਕਾਰੀ ਮਿਜ਼ਾਈਲ ਲਾਂਚਰ ਤਾਇਨਾਤ ਕੀਤੇ ਹਨ। ਰੂਸੀ ਫੌਜ ਨੇ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਇਹ ਅਭਿਆਸ ਯੂਕਰੇਨ ਯੁੱਧ ਦੇ ਮੱਦੇਨਜ਼ਰ ਐਤਵਾਰ ਨੂੰ ਪੁਤਿਨ ਦੀ ਚਿਤਾਵਨੀ ਨਾਲ ਸਬੰਧਤ ਹੈ ਜਾਂ ਨਹੀਂ।

ਰੂਸ ਕੈਲੀਬਰ ਕਰੂਜ਼ ਮਿਜ਼ਾਈਲ ਦੀ ਵਰਤੋਂ ਕਰ ਰਿਹਾ
ਤੁਹਾਨੂੰ ਦੱਸ ਦੇਈਏ ਕਿ ਰੂਸ ਨੇ ਬੀਤੀ ਰਾਤ ਕੈਲੀਬਰ ਕਰੂਜ਼ ਮਿਜ਼ਾਈਲ ਨਾਲ ਕੀਵ 'ਤੇ ਹਮਲਾ ਕੀਤਾ ਸੀ। ਇਹ ਰੂਸ ਦੀ ਬਦਨਾਮ ਕੈਲੀਬਰ ਕਰੂਜ਼ ਮਿਜ਼ਾਈਲ ਹੈ, ਜਿਸ ਨੂੰ ਪਾਣੀ, ਜ਼ਮੀਨ, ਅਸਮਾਨ ਤੋਂ ਕਿਤੇ ਵੀ ਲਾਂਚ ਕੀਤਾ ਜਾ ਸਕਦਾ ਹੈ। 1500 ਤੋਂ 2500 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਇਸ ਮਿਜ਼ਾਈਲ ਨੂੰ ਅਮਰੀਕਾ ਦੀ ਟਾਮ ਹਾਕ ਕਰੂਜ਼ ਮਿਜ਼ਾਈਲ ਤੋਂ ਵੀ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ ਹੈ। ਉਹੀ ਟੋਮਾਹਾਕ ਕਰੂਜ਼ ਮਿਜ਼ਾਈਲ ਜਿਸ ਨੇ 1991 ਦੀ ਖਾੜੀ ਯੁੱਧ ਤੇ ਅਫਗਾਨਿਸਤਾਨ ਯੁੱਧ ਦੌਰਾਨ ਯੁੱਧ ਦਾ ਰਾਹ ਹੀ ਬਦਲ ਦਿੱਤਾ ਸੀ।

ਰਾਡਾਰ 'ਤੇ ਕੈਲੀਬਰ ਨੂੰ ਫੜਨਾ ਬਹੁਤ ਮੁਸ਼ਕਲ
ਹੁਣ ਰੂਸ ਵੀ ਇਸੇ ਤਰ੍ਹਾਂ ਦੀ ਕੈਲੀਬਰ ਕਰੂਜ਼ ਮਿਜ਼ਾਈਲ ਨਾਲ ਯੂਕਰੇਨ 'ਤੇ ਹਮਲਾ ਕਰ ਰਿਹਾ ਹੈ। ਕੈਲੀਬਰ ਕਰੂਜ਼ ਮਿਜ਼ਾਈਲ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਸਤ੍ਹਾ ਦੇ ਬਹੁਤ ਨੇੜੇ ਲਾਂਚ ਹੋਣ ਤੋਂ ਬਾਅਦ ਆਪਣੇ ਨਿਸ਼ਾਨੇ ਵੱਲ ਵਧਦੀ ਹੈ। ਇਸ ਕਾਰਨ ਰਾਡਾਰ 'ਤੇ ਕੈਲੀਬਰ ਨੂੰ ਫੜਨਾ ਬੇਹੱਦ ਮੁਸ਼ਕਲ ਹੈ। ਇਸ ਮਿਜ਼ਾਈਲ ਵਿੱਚ ਅਜਿਹਾ ਮਾਰਗਦਰਸ਼ਨ ਪ੍ਰਣਾਲੀ ਹੈ ਜੋ ਇਸ ਨੂੰ ਪਿੰਨ ਪੁਆਇੰਟ ਸ਼ੁੱਧਤਾ ਨਾਲ ਨਿਸ਼ਾਨੇ ਨੂੰ ਭੇਜਣ ਦੀ ਸਮਰੱਥਾ ਦਿੰਦੀ ਹੈ।