ਕੀਵ: ਯੂਕਰੇਨ 'ਤੇ ਰੂਸ ਦੇ ਹਮਲੇ ਨੂੰ ਇੱਕ ਹਫਤੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਵੀ ਭਿਆਨਕ ਜੰਗ ਜਾਰੀ ਹੈ। ਯੂਕਰੇਨ 24 ਫਰਵਰੀ ਤੋਂ ਰੂਸੀ ਬਲਾਂ ਦੇ ਹਮਲੇ ਦੀ ਮਾਰ ਹੇਠ ਹੈ ਪਰ ਹਾਲ ਹੀ ਵਿੱਚ ਇੱਕ ਵਿਅਕਤੀ ਨੇ ਵੱਡਾ ਇਲਜ਼ਾਮ ਲਗਾਇਆ ਹੈ ਕਿ ਯੂਕਰੇਨ ਦੇ ਨਾਗਰਿਕਾਂ ਲਈ ਸਿਰਫ ਰੂਸ ਹੀ ਖਤਰਾ ਨਹੀਂ ਹੈ।
ਉਸ ਵਿਅਕਤੀ ਨੇ ਦਾਅਵਾ ਕੀਤਾ ਕਿ ਰੂਸ ਖਿਲਾਫ਼ ਸਾਰਿਆਂ ਨੂੰ ਹਥਿਆਰਬੰਦ ਕਰਨ ਦਾ ਯੂਕਰੇਨ ਦਾ ਫੈਸਲਾ ਗਲਤ ਸਾਬਤ ਹੋ ਸਕਦਾ ਹੈ। ਇਨ੍ਹਾਂ ਵਿੱਚ ਅਪਰਾਧੀਆਂ ਜਿਹੇ ਸਿਰਫਿਰਿਆਂ ਦੇ ਹੱਥ ਵੀ ਸੈਨਾ ਦੇ ਗਰਨੇਡ ਤੇ ਹੋਰ ਹਥਿਆਰ ਲੱਗ ਗਏ ਹਨ, ਜਿਸ ਕਾਰਨ ਸ਼ਹਿਰ ਵਿੱਚ ਡਕੈਤੀ, ਬਲਾਤਕਾਰ ਵਰਗੇ ਅਪਰਾਧ ਵਧ ਗਏ ਹਨ।
ਇੰਡੀਆ ਟੂਡੇ ਦੀ ਇੱਕ ਰਿਪੋਰਟ ਅਨੁਸਾਰ 28 ਫਰਵਰੀ ਨੂੰ ਕੀਵ ਵਿੱਚ ਗੋਂਜ਼ਾਲੋ ਲੀਰਾ ਨਾਮਕ ਇੱਕ ਲੇਖਕ ਨੇ ਇੱਕ ਵੀਡੀਓ ਰਿਕਾਰਡ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਾਸ਼ਟਰਪਤੀ ਜ਼ੇਲੇਂਸਕੀ ਦੇ ਆਦੇਸ਼ਾਂ ਤੋਂ ਬਾਅਦ ਸੈਨਾ ਦਰਜੇ ਦੇ ਖ਼ਤਰਨਾਕ ਹਥਿਆਰ ਹੁਣ ਬੇਰਹਿਮ ਅਪਰਾਧੀਆਂ ਦੇ ਹੱਥਾਂ ਵਿੱਚ ਵੀ ਪਹੁੰਚ ਗਏ ਹਨ।
ਪੋਸਟ ਕੀਤੀ ਗਈ ਵੀਡੀਓ ਵਿੱਚ ਉਸ ਨੇ ਕਿਹਾ, ਪਿਛਲੇ ਕੁਝ ਦਿਨਾਂ ਵਿੱਚ "ਜ਼ੇਲੇਂਸਕੀ ਸ਼ਾਸਨ ਵੱਲੋਂ ਹਥਿਆਰ ਸੌਂਪਣ ਤੋਂ ਬਾਅਦ ਬਹੁਤ ਸਾਰੇ ਅਪਰਾਧੀਆਂ ਕੋਲ ਫੌਜੀ ਦਰਜੇ ਦੇ ਹਥਿਆਰ ਹਨ ਤੇ ਇਸ ਨਾਲ ਲੁੱਟਾਂ-ਖੋਹਾਂ, ਬਲਾਤਕਾਰ ਤੇ ਹਰ ਤਰ੍ਹਾਂ ਦੀ ਤਬਾਹੀ ਹੋਈ ਹੈ।
ਗੋਂਜ਼ਾਲੋ ਲੀਰਾ ਨੇ ਅੱਗੇ ਕਿਹਾ, 'ਇਸ ਦਾ ਸਬੂਤ ਬੀਤੀ ਰਾਤ ਕੀਵ ਵਿੱਚ ਦੇਖਿਆ ਗਿਆ, ਜਿੱਥੇ ਕਈ ਗੋਲੀਆਂ ਚੱਲੀਆਂ, ਜਿਨ੍ਹਾਂ ਦਾ ਰੂਸੀ ਗੋਲੀਬਾਰੀ ਨਾਲ ਕੋਈ ਸਬੰਧ ਨਹੀਂ ਸੀ। ਰੂਸੀ ਕੀਵ ਵਿੱਚ ਹੋਈ ਗੋਲੀਬਾਰੀ ਤੋਂ 10 ਕਿਲੋਮੀਟਰ ਦੂਰ ਸਨ। ਇਹ ਸ਼ਾਇਦ ਕਿਸੇ ਅਪਰਾਧੀ ਗਰੋਹ ਨਾਲ ਸਬੰਧਤ ਗੋਲੀਬਾਰੀ ਸੀ।
ਗੋਂਜ਼ਾਲੋ ਨੇ ਦਾਅਵਾ ਕੀਤਾ ਕਿ ਸਰਕਾਰ ਦੁਆਰਾ ਪੈਦਾ ਕੀਤੀ ਗਈ ਹਫੜਾ-ਦਫੜੀ ਦੇ ਵਿਚਕਾਰ ਅਪਰਾਧਿਕ ਗਰੋਹ ਆਪਣਾ ਦਬਦਬਾ ਵਧਾਉਣ ਲਈ ਆਪਣੇ ਨਵੇਂ ਹਥਿਆਰਾਂ ਦੀ ਵਰਤੋਂ ਕਰ ਰਹੇ ਹਨ। ਆਪਣੇ ਦੁਸ਼ਮਣਾਂ ਨੂੰ ਖ਼ਤਮ ਕਰਨ ਤੋਂ ਬਾਅਦ ਉਹ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦੇਣਗੇ।
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਤੇ ਉਨ੍ਹਾਂ ਦੀ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਹ ਲੋਕ ਰੂਸ ਦੇ ਖਿਲਾਫ ਲੜਨ ਵਾਲੇ ਲੋਕਾਂ ਦੇ ਨਾਂ 'ਤੇ ਯੂਕਰੇਨ 'ਚ ਅਰਾਜਕਤਾ ਪੈਦਾ ਕਰ ਰਹੇ ਹਨ। ਇਹ ਬੇਤੁਕਾ ਤੇ ਗੈਰ-ਜ਼ਿੰਮੇਵਾਰਾਨਾ ਹੈ ਅਤੇ ਯੂਕਰੇਨ ਦੇ ਲੋਕਾਂ ਨੂੰ ਠੇਸ ਪਹੁੰਚਾਏਗਾ। ਮੈਂ ਇਸ ਸਿੱਟੇ 'ਤੇ ਪਹੁੰਚਿਆ ਹਾਂ ਕਿ ਜ਼ੇਲੇਂਸਕੀ ਦੀ ਅਗਵਾਈ ਵਾਲੀ ਸਰਕਾਰ ਭ੍ਰਿਸ਼ਟ ਹੈ।
ਇਹ ਵੀ ਪੜ੍ਹੋ : Russia Ukraine War : ਝੁਕਣ ਲਈ ਤਿਆਰ ਨਹੀਂ ਯੂਕਰੇਨ! ਰਾਸ਼ਟਰਪਤੀ ਜ਼ੇਲੇਨਸਕੀ ਨੇ ਨਾਗਰਿਕਾਂ ਨੂੰ ਕੀਤੀ ਇਹ ਅਪੀਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490