ਪੜਚੋਲ ਕਰੋ

ਕੋਰੀਅਨ ਧਮਕੀ ਦਾ ਅਮਰੀਕਨ ਜਵਾਬ, ਜਾਣੋ ਟਰੰਪ ਦੇ ਨਵਾਂ ਪੈਂਤੜਾ

ਨਿਊਯਾਰਕ: ਅਮਰੀਕਾ ਨੇ ਨਾਰਥ ਕੋਰੀਆ ਦੇ ਉੱਥੋਂ ਇੱਕ ਵਾਰ ਫਿਰ ਜੰਗੀ ਜਹਾਜ਼ ਉਡਾ ਕੇ ਆਪਣੀ ਤਾਕਤ ਵਿਖਾਈ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਕਿਸੇ ਵੀ ਚੁਣੌਤੀ ਦੇ ਟਾਕਰੇ ਲਈ ਸਾਡੇ ਕੋਲ ਕਈ ਕਈ ਔਪਸ਼ਨ ਹਨ। ਇਸ ਤੋਂ ਪਹਿਲਾਂ ਅਮਰੀਕਾ ਨੇ 18 ਸਤੰਬਰ ਨੂੰ ਉੱਤਰੀ ਕੋਰੀਆ ਉੱਤੋਂ ਜੰਗੀ ਜਹਾਜ਼ ਉਡਾਏ ਸਨ। 15 ਸਤੰਬਰ ਨੂੰ ਨਾਰਥ ਕੋਰੀਆ ਨੇ ਜਾਪਾਨ ਵੱਲੋਂ ਇੰਟਰਕਾਨਟੀਨੈਂਟਲ ਬੈਲਿਸਿਟਕ ਮਿਸਾਈਲ ਨਾਲ ਹਮਲਾ ਕੀਤਾ ਸੀ ਤੇ 3 ਸਤੰਬਰ ਨੂੰ ਨਾਰਥ ਕੋਰੀਆ ਨੇ ਹਾਈਡ੍ਰੋਜਨ ਬੰਬ ਦਾ ਟੈਸਟ ਕੀਤਾ ਹੈ। ਇਸ ਨੂੰ ਲੈ ਕੇ ਕੋਰਿਆਈ ਟਾਪੂ 'ਚ ਤਣਾਅ ਵਾਲੇ ਹਾਲਾਤ ਹਨ। ਅਮਰੀਕੀ ਨਿਊਜ਼ ਏਜੰਸੀ ਮੁਤਾਬਕ ਅਮਰੀਕੀ ਡਿਫੈਂਸ ਡਿਪਾਰਟਮੈਂਟ (ਪੈਂਟਾਗਨ) ਦੀ ਸਪੋਕਸਪਰਸਨ ਟਾਨਾ ਵਾਈਟ ਨੇ ਕਿਹਾ, "ਇਸ ਮਿਸ਼ਨ ਦਾ ਮਕਸਦ ਇਹ ਵਿਖਾਉਣਾ ਹੈ ਕਿ ਪ੍ਰੈਜ਼ੀਡੈਂਟ (ਟਰੰਪ) ਕੋਲ ਕਿਸੇ ਵੀ ਖਤਰੇ ਦੇ ਟਾਕਰੇ ਲਈ ਕਈ ਔਪਸ਼ਨ ਹਨ। ਵਾਈਟ ਹਾਊਸ ਨੇ ਇਹ ਵੀ ਦੱਸਿਆ ਕਿ ਅਮਰੀਕੀ ਏਅਰਫੋਰਸ ਦੇ ਬੀ-1ਬੀ ਲਾਂਸਰ ਜੰਗੀ ਜਹਾਜ਼ ਨੇ ਗੁਆਮ ਤੋਂ ਉਡਾਣ ਭਰੀ ਸੀ। ਸਾਡੇ ਜੰਗੀ ਜਹਾਜ਼ਾਂ ਕੋਲ ਜਾਪਾਨ ਦੇ ਐਫ-15ਸੀ ਈਗਲ ਫਾਇਟਰ ਪਲੇਨ ਵੀ ਸਨ।" ਉੱਤਰੀ ਕੋਰੀਆ ਦੇ ਹਥਿਆਰਾਂ ਦੇ ਪ੍ਰੋਗਰਾਮ ਨਾਲ ਏਸ਼ੀਆ-ਪੈਸਿਫਿਕ ਨੂੰ ਹੀ ਨਹੀਂ ਪੂਰੀ ਇੰਟਰਨੈਸ਼ਨਲ ਕਮਿਊਨਿਟੀ ਨੂੰ ਖਤਰਾ ਹੈ। ਅਸੀਂ ਸਿਰਫ ਅਮਰੀਕੀ ਧਰਤੀ ਹੀ ਨਹੀਂ ਆਪਣੇ ਸਾਥੀਆਂ ਦੀ ਰੱਖਿਆ ਕਰਨ ਲਈ ਵੀ ਤਿਆਰ ਹਾਂ। ਪਿੱਛੇ ਜਿਹੇ ਯੂਐਨ 'ਚ ਅਮਰੀਕੀ ਅੰਬੈਸਡਰ ਨਿੱਕੀ ਹੈਲੀ ਨੇ ਕਿਹਾ ਸੀ ਕਿ ਜੇਕਰ ਨਾਰਥ ਕੋਰੀਆ ਨੇ ਆਪਣਾ ਨਿਊਕਲੀਅਰ ਪ੍ਰੋਗਰਾਮ ਬੰਦ ਨਹੀਂ ਕਰਦਾ ਤਾਂ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ। ਫਿਲਹਾਲ ਸਾਊਥ ਕੋਰੀਆ 'ਚ 28,500 ਅਮਰੀਕੀ ਸੈਨਿਕ ਹਨ। ਯੂ.ਐਸ. ਦੇ ਨੈਸ਼ਨਲ ਸਿਕਿਊਰਿਟੀ ਐਡਵਾਈਜ਼ਰ ਐਚ.ਆਰ. ਮੈਕਮਾਸਟਰ ਵੀ ਕਹਿ ਚੁੱਕੇ ਹਨ ਕਿ ਨਾਰਥ ਕੋਰੀਆ 'ਤੇ ਲਾਏ ਉਸ ਦੇ ਪਰਮਾਣੂ ਪ੍ਰੋਜੈਕਟ ਨੂੰ ਰੋਕਣ 'ਚ ਨਾਕਾਮ ਰਹਿੰਦੇ ਹਨ ਤਾਂ ਸਾਨੂੰ ਵੀ ਸਾਰੇ ਆਪਸ਼ਨਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਸਾਊਥ ਕੋਰੀਆ ਦੀ ਡਿਫੈਂਸ ਮਿਨਿਸਟਰੀ ਨੇ ਦੱਸਿਆ ਕਿ ਨਾਰਥ ਦੀ ਮਿਸਾਈਲ ਨੇ 3700 ਕਿਲੋਮੀਟਰ ਸਫਰ ਕੀਤਾ ਤੇ ਉਹ 770 ਕਿਲੋਮੀਟਰ ਉੱਚੀ ਸੀ। ਨਾਰਥ ਕੋਰੀਆ ਨੇ ਕੰਫਰਮ ਕੀਤਾ ਸੀ ਕਿ ਜਾਪਾਨ 'ਤੇ ਚਲਾਈ ਮਿਸਾਇਲ ਹਵਾਸੋਂਗ-12 ਸੀ। ਇਸੇ ਮਿਸਾਈਲ ਨੂੰ ਉਸ ਨੇ 29 ਅਗਸਤ ਨੂੰ ਵੀ ਚਲਾਇਆ ਸੀ। ਨਾਰਥ ਕੋਰੀਆ ਦੀ ਖਬਰਾਂ ਦੀ ਏਜੰਸੀ ਕੇ.ਸੀ.ਐਨ.ਏ. ਨੇ ਕਿਮ ਦੇ ਹਵਾਲੇ ਤੋਂ ਖਬਰ ਚਲਾਈ ਹੈ, "ਦੁਨੀਆ ਦੇਖ ਲਵੇ ਕਿ ਇੰਨੀਆਂ ਪਾਬੰਦੀਆਂ ਦੇ ਬਾਵਜੂਦ ਅਸੀਂ ਆਪਣਾ ਮਕਸਦ ਪੂਰਾ ਕਰਾਂਗੇ। ਸਾਡਾ ਆਖਰੀ ਮਕਸਦ ਅਮਰੀਕੀ ਫੌਜ ਜਿੰਨੀ ਤਾਕਤ ਹਾਸਲ ਕਰਨਾ ਹੈ ਤਾਂ ਜੋ ਉਹ ਸਾਡੇ 'ਤੇ ਅਟੈਕ ਦੀ ਹਿੰਮਤ ਨਾ ਕਰ ਸਕੇ।" ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼ ਦੇ ਜੋਸੇਫ ਡੈਂਪਸੀ ਨੇ ਦੱਸਿਆ ਕਿ ਨਾਰਥ ਦੀ ਇਸ ਮਿਸਾਇਲ ਨੇ ਹੁਣ ਤੱਕ ਦੀ ਸਭ ਤੋਂ ਵੱਧ ਦੂਰੀ ਤੈਅ ਕੀਤੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Power Cut in Punjab: ਪੰਜਾਬ 'ਚ ਅੱਜ 5 ਘੰਟੇ ਰਹੇਗਾ ਬਿਜਲੀ ਕੱਟ, ਜਾਣੋ ਕਿਹੜੇ ਇਲਾਕਿਆਂ 'ਚ ਹੋਏਗੀ ਬੱਤੀ ਗੁੱਲ
Power Cut in Punjab: ਪੰਜਾਬ 'ਚ ਅੱਜ 5 ਘੰਟੇ ਰਹੇਗਾ ਬਿਜਲੀ ਕੱਟ, ਜਾਣੋ ਕਿਹੜੇ ਇਲਾਕਿਆਂ 'ਚ ਹੋਏਗੀ ਬੱਤੀ ਗੁੱਲ
Punjab Weather: ਪੰਜਾਬ 'ਚ ਕਦੋਂ ਪਏਗੀ ਹੱਡ ਚੀਰਵੀਂ ਠੰਡ ? ਇਨ੍ਹਾਂ ਇਲਾਕਿਆਂ 'ਚ ਵਰ੍ਹੇਗਾ ਮੀਂਹ, ਜਾਣੋ ਮੌਸਮ ਦਾ ਤਾਜ਼ਾ ਅਪਡੇਟ
ਪੰਜਾਬ 'ਚ ਕਦੋਂ ਪਏਗੀ ਹੱਡ ਚੀਰਵੀਂ ਠੰਡ ? ਇਨ੍ਹਾਂ ਇਲਾਕਿਆਂ 'ਚ ਵਰ੍ਹੇਗਾ ਮੀਂਹ, ਜਾਣੋ ਮੌਸਮ ਦਾ ਤਾਜ਼ਾ ਅਪਡੇਟ
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾ ਨੂੰ ਵੱਡਾ ਤੋਹਫਾ, ਤਨਖਾਹਾਂ 'ਚ ਕੀਤਾ ਵਾਧਾ
ਨਵੇਂ ਸਾਲ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾ ਨੂੰ ਵੱਡਾ ਤੋਹਫਾ, ਤਨਖਾਹਾਂ 'ਚ ਕੀਤਾ ਵਾਧਾ
Punjab News: ਪੰਜਾਬ 'ਚ ਆਬਕਾਰੀ ਵਿਭਾਗ ਵੱਲੋਂ ਵੱਡੀ ਕਾਰਵਾਈ, 23 ਠੇਕੇ ਕੀਤੇ ਸੀਲ, ਲੱਖਾਂ ਦਾ ਲੱਗੇਗਾ ਜੁਰਮਾਨਾ 
Punjab News: ਪੰਜਾਬ 'ਚ ਆਬਕਾਰੀ ਵਿਭਾਗ ਵੱਲੋਂ ਵੱਡੀ ਕਾਰਵਾਈ, 23 ਠੇਕੇ ਕੀਤੇ ਸੀਲ, ਲੱਖਾਂ ਦਾ ਲੱਗੇਗਾ ਜੁਰਮਾਨਾ 
Advertisement
ABP Premium

ਵੀਡੀਓਜ਼

Bhagwant Maan | ਨੌਕਰੀਆਂ ਹੀ ਨੌਕਰੀਆਂ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ! |Abp Sanjha |JobsSonia Maan | ਕਾਲਾ ਪਾਣੀ ਮੋਰਚੇ 'ਤੋਂ ਸੋਨੀਆ ਮਾਨ ਦਾ  ਵੱਡਾ ਬਿਆਨ! |Abp SanjhaFarmers Protest | ਕਿਸਾਨਾਂ ਨੂੰ ਲੈਕੇ ਪ੍ਰਤਾਪ ਬਾਜਵਾ ਦਾ ਵੱਡਾ ਧਮਾਕਾ! |Abp Sanjha |Partap BazwaFarmer Protest | ਕਿਸਾਨਾਂ 'ਤੇ ਸਿਆਸਤ ਜਾਰੀ! 'ਆਪ' ਨੇ BJP 'ਤੇ ਚੁੱਕੇ ਸਵਾਲ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Power Cut in Punjab: ਪੰਜਾਬ 'ਚ ਅੱਜ 5 ਘੰਟੇ ਰਹੇਗਾ ਬਿਜਲੀ ਕੱਟ, ਜਾਣੋ ਕਿਹੜੇ ਇਲਾਕਿਆਂ 'ਚ ਹੋਏਗੀ ਬੱਤੀ ਗੁੱਲ
Power Cut in Punjab: ਪੰਜਾਬ 'ਚ ਅੱਜ 5 ਘੰਟੇ ਰਹੇਗਾ ਬਿਜਲੀ ਕੱਟ, ਜਾਣੋ ਕਿਹੜੇ ਇਲਾਕਿਆਂ 'ਚ ਹੋਏਗੀ ਬੱਤੀ ਗੁੱਲ
Punjab Weather: ਪੰਜਾਬ 'ਚ ਕਦੋਂ ਪਏਗੀ ਹੱਡ ਚੀਰਵੀਂ ਠੰਡ ? ਇਨ੍ਹਾਂ ਇਲਾਕਿਆਂ 'ਚ ਵਰ੍ਹੇਗਾ ਮੀਂਹ, ਜਾਣੋ ਮੌਸਮ ਦਾ ਤਾਜ਼ਾ ਅਪਡੇਟ
ਪੰਜਾਬ 'ਚ ਕਦੋਂ ਪਏਗੀ ਹੱਡ ਚੀਰਵੀਂ ਠੰਡ ? ਇਨ੍ਹਾਂ ਇਲਾਕਿਆਂ 'ਚ ਵਰ੍ਹੇਗਾ ਮੀਂਹ, ਜਾਣੋ ਮੌਸਮ ਦਾ ਤਾਜ਼ਾ ਅਪਡੇਟ
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾ ਨੂੰ ਵੱਡਾ ਤੋਹਫਾ, ਤਨਖਾਹਾਂ 'ਚ ਕੀਤਾ ਵਾਧਾ
ਨਵੇਂ ਸਾਲ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾ ਨੂੰ ਵੱਡਾ ਤੋਹਫਾ, ਤਨਖਾਹਾਂ 'ਚ ਕੀਤਾ ਵਾਧਾ
Punjab News: ਪੰਜਾਬ 'ਚ ਆਬਕਾਰੀ ਵਿਭਾਗ ਵੱਲੋਂ ਵੱਡੀ ਕਾਰਵਾਈ, 23 ਠੇਕੇ ਕੀਤੇ ਸੀਲ, ਲੱਖਾਂ ਦਾ ਲੱਗੇਗਾ ਜੁਰਮਾਨਾ 
Punjab News: ਪੰਜਾਬ 'ਚ ਆਬਕਾਰੀ ਵਿਭਾਗ ਵੱਲੋਂ ਵੱਡੀ ਕਾਰਵਾਈ, 23 ਠੇਕੇ ਕੀਤੇ ਸੀਲ, ਲੱਖਾਂ ਦਾ ਲੱਗੇਗਾ ਜੁਰਮਾਨਾ 
ਦੱਖਣੀ ਕੋਰੀਆ 'ਚ ਮਾਰਸ਼ਲ ਲਾਅ ਲਾਗੂ, ਰਾਸ਼ਟਰਪਤੀ ਯੂਨ ਸੁਕ-ਯੋਲ ਬੋਲੇ- 'ਦੇਸ਼ ਵਿਰੋਧੀ ਤਾਕਤਾਂ ਦਾ ਹੋਏਗਾ ਖਾਤਮਾ'
ਦੱਖਣੀ ਕੋਰੀਆ 'ਚ ਮਾਰਸ਼ਲ ਲਾਅ ਲਾਗੂ, ਰਾਸ਼ਟਰਪਤੀ ਯੂਨ ਸੁਕ-ਯੋਲ ਬੋਲੇ- 'ਦੇਸ਼ ਵਿਰੋਧੀ ਤਾਕਤਾਂ ਦਾ ਹੋਏਗਾ ਖਾਤਮਾ'
ਦਫਤਰ ਦੀ ਲੋਕੇਸ਼ਨ ਵੀ ਕੈਂਸਰ ਨੂੰ ਦਿੰਦੀ ਸੱਦਾ! ਜਾਣੋ ਬੇਸਮੈਂਟ ਤੇ ਗਰਾਊਂਡ ਫਲੋਰ ਦੇ ਨੁਕਸਾਨ
ਦਫਤਰ ਦੀ ਲੋਕੇਸ਼ਨ ਵੀ ਕੈਂਸਰ ਨੂੰ ਦਿੰਦੀ ਸੱਦਾ! ਜਾਣੋ ਬੇਸਮੈਂਟ ਤੇ ਗਰਾਊਂਡ ਫਲੋਰ ਦੇ ਨੁਕਸਾਨ
SIP Scheme: SBI ਦੀ ਕਮਾਲ, 2500 ਰੁਪਏ ਦੀ SIP ਨੇ ਬਣਾਇਆ ਕਰੋੜਪਤੀ, ਜਾਣੋ ਕਿਵੇਂ ਕਰ ਸਕਦੇ ਹੋ ਨਿਵੇਸ਼
SIP Scheme: SBI ਦੀ ਕਮਾਲ, 2500 ਰੁਪਏ ਦੀ SIP ਨੇ ਬਣਾਇਆ ਕਰੋੜਪਤੀ, ਜਾਣੋ ਕਿਵੇਂ ਕਰ ਸਕਦੇ ਹੋ ਨਿਵੇਸ਼
CBSE: ਵਿਦਿਆਰਥੀ ਆਪਣੀ ਕਾਬਲੀਅਤ ਮੁਤਾਬਕ ਇਮਤਿਹਾਨ ਦਾ ਪੱਧਰ ਚੁਣ ਸਕਣਗੇ, ਹੋਇਆ ਇਹ ਵੱਡਾ ਬਦਲਾਅ
CBSE: ਵਿਦਿਆਰਥੀ ਆਪਣੀ ਕਾਬਲੀਅਤ ਮੁਤਾਬਕ ਇਮਤਿਹਾਨ ਦਾ ਪੱਧਰ ਚੁਣ ਸਕਣਗੇ, ਹੋਇਆ ਇਹ ਵੱਡਾ ਬਦਲਾਅ
Embed widget