ਨਵੀਂ ਦਿੱਲੀ: ਪੁਲਵਾਮਾ ਅੱਤਵਾਦੀ ਹਮਲੇ ਦੲ ਮਾਸਟਰਮਾਇੰਡ ਮਸੂਦ ਅਜਹਰ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਲਈ ਸੰਯੁਕਤ ਰਾਸ਼ਟਰ ‘ਚ ਫੇਰ ਕੋਸ਼ਿਸ਼ ਸ਼ੁਰੂ ਹੋ ਗਈ ਹੈ। ਅਮਰੀਕਾ ਨੇ ਯੂਐਨਐਸਸੀ ‘ਚ ਬੁੱਧਵਾਰ ਨੂੰ ਇੱਕ ਮਸੌਦਾ ਭੇਜਿਆ ਜਿਸ ‘ਚ ਪਾਕਿਸਤਾਨ ‘ਚ ਮੌਜੂਦ ਜੈਸ਼-ਏ-ਮੁਹਮੰਦ ਦੇ ਮੁੱਖੀ ਅਜਹਰ ਮਸੂਦ ‘ਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ ਗਈ ਹੈ।

ਇਹ ਸਾਫ਼ ਨਹੀ ਹੈ ਕਿ ਮਸੌਦਾ ਪ੍ਰਸਤਾਵ ‘ਤੇ ਵੋਟਿੰਗ ਕਦੋ ਹੋਣੀ ਹੈ। ਇਸ ‘ਚ ਚੀਨ ਵੀਟੋ ਕਰ ਸਕਦਾ ਹੈ। ਪਰਿਸ਼ਦ ਦੇ ਪੰਜ ਮੈਂਬਰੀ ਕਮੇਟੀ ‘ਚ ਬ੍ਰਿਟੇਨ, ਫਰਾਂਸ, ਰੂਸ ਅਤੇ ਅਮਰੀਕਾ ਦੇ ਨਾਲ ਚੀਨ ਵੀ ਸ਼ਾਮਲ ਹੈ।

ਚੀਨ ਨੇ ਆਪਣੇ ਦੋਸਤ ਪਾਕਿਸਤਾਨ ਦੇ ਅੱਤਵਾਦੀ ਮਸੂਦ ਖਿਲਾਫ ਹਮੇਸ਼ਾ ਵੀਟੋ ਪਾਵਰ ਦਾ ਇਸਤੇਮਾਲ ਕਰਦਾ ਰਿਹਾ ਹੈ। ਕੁਝ ਦਿਨ ਪਹਿਲਾਂ ਵੀ ਚੀਨ ਨੇ ਵੀਟੋ ਪਾਵਰ ਦਾ ੲਸਿਤੇਮਾਲ ਕਰ ਮਸੂਦ ਨੂੰ ਬਚਾ ਲਿਆ ਸੀ।

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦਾ ਕਹਿਣਾ ਹੈ ਕਿ ਚੀਨ ਆਪਣੇ ਇੱਥੇ ਲੱਖਾਂ ਮੁਸਲਮਾਨਾਂ ਨੂੰ ਪਰੇਸ਼ਾਨ ਕਰਦਾ ਹੈ ਪਰ ਹਿੰਸਕ ਇਸਲਾਮੀ ਅੱਤਵਾਦੀ ਸੰਗਠਨਾਂ ਨੂੰ ਸੰਯੁਕਤ ਰਾਸ਼ਟਰ ਵਲੋਂ ਪਾਬੰਦੀ ਲਗਾਉਣ ਤੋਂ ਬਚਾਉਂਦਾ ਹੈ। ਇਸ ‘ਤੇ ਬੁੱਧਵਾਰ ਨੂੰ ਪੋਂਪੀਓ ਨੇ ਬਿਨਾ ਕਿਸੇ ਦਾ ਨਾਂਅ ਲਿੱਖੇ ਟਵੀਟ ਕੀਤਾ ਹੈ।

ਫੁਲਵਾਮਾ ਹਮਲੇ ਤੋਂ ਬਾਅਦ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਮਸੂਦ ਅਜਹਰ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਦਾ ਪ੍ਰਸਤਾਵ ਸੰਯੁਕਤ ਰਾਸ਼ਟਰ ਸੁਰੱਖੀਆ ਪਰਿਸ਼ਦ ‘ਚ ਪ੍ਰਸਤਾਵ ਦਿੱਤਾ ਸੀ।