US Gun Shooting: ਅਮਰੀਕਾ 'ਚ ਜਾਰਜੀਆ ਦੀ ਰਾਜਧਾਨੀ ਅਟਲਾਂਟਾ 'ਚ ਸ਼ਨੀਵਾਰ (23 ਸਤੰਬਰ) ਨੂੰ ਇਕ ਸ਼ਾਪਿੰਗ ਮਾਲ ਨੇੜੇ ਗੋਲੀਬਾਰੀ ਦੀ ਘਟਨਾ ਵਾਪਰੀ। ਪੁਲਿਸ ਨੇ ਦੱਸਿਆ ਕਿ ਇਸ ਘਟਨਾ 'ਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ।


ਏਪੀ ਦੀ ਰਿਪੋਰਟ ਦੇ ਅਨੁਸਾਰ ਸਾਊਥ ਵੈਸਟ ਅਟਲਾਂਟਾ ਦੇ ਇਵਾਂਸ ਸਟ੍ਰੀਟ ‘ਤੇ ਦੁਪਹਿਰ ਕਰੀਬ 1.30 ਵਜੇ ਇੱਕ ਵਿਅਕਤੀ ਨੂੰ ਗੋਲੀ ਲੱਗਣ ਦੀ ਘਟਨਾ ਹੋਮਿਸਾਈਡ ਅਧਿਕਾਰੀਆਂ ਨੂੰ ਦਿੱਤੀ ਗਈ।


ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਹੋਮੀਸਾਈਡ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚੇ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮਰਨ ਵਾਲੇ ਲੋਕਾਂ ਕੋਲ 2 ਲੋਕ ਆਏ ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਏਪੀ ਦੀ ਰਿਪੋਰਟ ਮੁਤਾਬਕ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਇੱਕ ਨੇ ਪਿਸਤੌਲ ਕੱਢ ਕੇ ਜਵਾਬੀ ਗੋਲੀਬਾਰੀ ਵੀ ਕੀਤੀ।


ਇਹ ਵੀ ਪੜ੍ਹੋ: PM Modi Security: PM ਮੋਦੀ ਦੇ ਕਾਫਲੇ 'ਚ ਦਾਖਲ ਹੋਣ ਵਾਲਾ ਨੌਜਵਾਨ ਚੜ੍ਹਿਆ ਪੁਲਿਸ ਦੇ ਅੜਿੱਕੇ, ਹੁਣ SPG ਕਰ ਰਹੀ ਪੁੱਛਗਿੱਛ


ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ


ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਵਾਲੀ ਥਾਂ 'ਤੇ ਤਿੰਨ ਲੋਕ ਮਿਲੇ ਹਨ ਜਿਨ੍ਹਾਂ ਨੂੰ ਗੋਲੀ ਮਾਰੀ ਗਈ ਸੀ। ਇਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ ਅਤੇ ਤੀਜੇ ਨੂੰ ਗ੍ਰੇਡੀ ਮੈਮੋਰੀਅਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਵੀ ਮੌਤ ਹੋ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਗੋਲੀਬਾਰੀ ਵਿਚ ਸਿਰਫ਼ ਤਿੰਨ ਲੋਕ ਸ਼ਾਮਲ ਸਨ। ਤਿੰਨਾਂ ਵਿੱਚੋਂ ਇੱਕ ਦੀ ਉਮਰ 17 ਸਾਲ ਦੇ ਕਰੀਬ ਸੀ, ਦੂਜੇ ਦੀ ਉਮਰ 20 ਦੇ ਕਰੀਬ ਸੀ ਅਤੇ ਤੀਜੇ ਦੀ ਉਮਰ 30 ਦੇ ਕਰੀਬ ਸੀ।


ਹਾਲਾਂਕਿ ਉਨ੍ਹਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਨਾਲ ਸਬੰਧਤ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਇਸ ਲਈ ਉਨ੍ਹਾਂ ਨੂੰ ਪਤਾ ਹੈ ਕਿ ਮੌਕੇ 'ਤੇ ਕੀ ਹੋਇਆ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Manipur Violence: ਮਣੀਪੁਰ ਹਿੰਸਾ ਦਾ ਵਿਦੇਸ਼ੀ ਕਨੈਕਸ਼ਨ! NIA ਨੇ ਸ਼ੱਕੀ ਅੱਤਵਾਦੀ ਨੂੰ ਕੀਤਾ ਗ੍ਰਿਫਤਾਰ, ਪੁੱਛਗਿੱਛ ਲਈ ਲਿਆਂਦਾ ਗਿਆ ਦਿੱਲੀ