ਪੜਚੋਲ ਕਰੋ

ਮੋਦੀ ਸਰਕਾਰ ਦੇ ਕਾਨੂੰਨ ਤੋਂ ਅਮਰੀਕਾ ਫ਼ਿਕਰਮੰਦ

ਅਮਰੀਕਾ ਨੇ ਭਾਰਤ ਵਿੱਚ ਨਵੇਂ ਨਾਗਰਿਕਤਾ ਕਾਨੂੰਨ ਨੂੰ ਲਾਗੂ ਕਰਨ ਪ੍ਰਤੀ ਆਪਣੀ ਫ਼ਿਕਰਮੰਦੀ ਪ੍ਰਗਟਾਈ ਹੈ। ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਦੀ ਸਮੀਖਿਆ ਲਈ ਜਿੰਮੇਵਾਰ ਅਮਰੀਕੀ ਅਧਿਕਾਰੀ ਨੇ ਇੱਕ ਬਿਆਨ ਵਿੱਚ ਆਪਣੀ ਫਿਰਕਮੰਦੀ ਦਾ ਪ੍ਰਗਟਾਵਾ ਕਰਦਿਆਂ ਆਸ ਪ੍ਰਗਟਾਈ ਹੈ ਕਿ ਭਾਰਤ ਸਰਕਾਰ ਸੰਵਿਧਾਨ ਪ੍ਰਤੀ ਪ੍ਰਤੀਬੱਧ ਰਹੇਗੀ।

ਵਾਸ਼ਿੰਗਟਨ: ਅਮਰੀਕਾ ਨੇ ਭਾਰਤ ਵਿੱਚ ਨਵੇਂ ਨਾਗਰਿਕਤਾ ਕਾਨੂੰਨ ਨੂੰ ਲਾਗੂ ਕਰਨ ਪ੍ਰਤੀ ਆਪਣੀ ਫ਼ਿਕਰਮੰਦੀ ਪ੍ਰਗਟਾਈ ਹੈ। ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਦੀ ਸਮੀਖਿਆ ਲਈ ਜਿੰਮੇਵਾਰ ਅਮਰੀਕੀ ਅਧਿਕਾਰੀ ਨੇ ਇੱਕ ਬਿਆਨ ਵਿੱਚ ਆਪਣੀ ਫਿਰਕਮੰਦੀ ਦਾ ਪ੍ਰਗਟਾਵਾ ਕਰਦਿਆਂ ਆਸ ਪ੍ਰਗਟਾਈ ਹੈ ਕਿ ਭਾਰਤ ਸਰਕਾਰ ਸੰਵਿਧਾਨ ਪ੍ਰਤੀ ਪ੍ਰਤੀਬੱਧ ਰਹੇਗੀ। ਜ਼ਿਕਰਯੋਗ ਹੈ ਕਿ ਭਾਰਤ ਦੀ ਸੰਸਦ ਨੇ ਨਾਗਰਿਕਤਾ ਸੋਧ ਬਿੱਲ ਨੂੰ ਪਾਸ ਕਰ ਦਿੱਤਾ ਹੈ ਤੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਇਸ ਦੇ ਉੱਤੇ ਮੋਹਰ ਲਾਉਣ ਬਾਅਦ ਇਹ ਕਾਨੂੰਨ ਵਿੱਚ ਬਦਲ ਗਿਆ ਹੈ। ਇਸ ਦੇ ਲਾਗੂ ਹੋਣ ਨਾਲ ਦੇਸ਼ ਦੇ ਵਿੱਚ ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼ ਤੋਂ ਆਏ ਹਿੰਦੂਆਂ, ਸਿੱਖਾਂ, ਜੈਨੀਆਂ, ਬੋਧੀਆਂ ਤੇ ਈਸਾਈਆਂ ਲਈ ਭਾਰਤ ਦੀ ਨਾਗਰਿਕਤਾਾ ਹਾਸਲ ਕਰਨ ਦਾ ਰਸਤਾ ਖੁੱਲ੍ਹ ਗਿਆ ਹੈ। ਦੂਜੇ ਪਾਸੇ ਇਸ ਕਾਨੂੰਨ ਵਿੱਚ ਗੁਆਂਢੀ ਦੇਸ਼ ਵਿੱਚੋਂ ਆਏ ਮੁਸਲਮਾਨਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਵਿਵਸਥਾ ਨਹੀਂ ਹੈ ਤੇ ਇਸ ਕਰਕੇ ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਇਸ ਬਿੱਲ ਦਾ ਦੇਸ਼ ਭਰ ਵਿੱਚ ਵਿਰੋਧ ਕਰ ਰਹੀਆਂ ਹਨ। ਭਾਰਤ ਦੇ ਸੰਵਿਧਾਨ ਅਨੁਸਾਰ ਇੱਕ ਧਰਮ ਨਿਰਪੱਖ ਰਾਸ਼ਟਰ ਹੈ ਪਰ ਇਸ ਕਾਨੂੰਨ ਵਿੱਚ ਧਰਮ ਦੇ ਆਧਾਰ ਉੱਤੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ’ਤੇ ਭਾਰੀ ਵਿਰੋਧ ਹੋਣ ਕਾਰਨ ਇਹ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਰਾਜਦੂਤ ਸੈਮ ਬਰਾਉੂਨ ਬੈਕ ਨੇ ਟਵੀਟ ਕਰਕੇ ਕਿਹਾ ਹੈ,‘ਭਾਰਤ ਦੀਆਂ ਸਭ ਤੋਂ ਵੱਡੀਆਂ ਸ਼ਕਤੀਆਂ ਵਿੱਚੋਂ ਸੰਵਿਧਾਨ ਇੱਕ ਹੈ। ਅਸੀਂ ਜਮਹੂਰੀਅਤ ਪੱਖੀ ਹੋਣ ਸਦਕਾ ਭਾਰਤ ਦੀਆਂ ਸੰਵਿਧਾਨਕ ਸੰਸਥਾਵਾਂ ਦਾ ਸਤਿਕਾਰ ਕਰਦੇ ਹਾਂ ਪਰ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ਬਾਰੇ ਫ਼ਿਕਰਮੰਦ ਹਾਂ। ਅਸੀਂ ਆਸ ਕਰਦੇ ਹਾਂ ਕਿ ਭਾਰਤ ਧਾਰਮਿਕ ਆਜ਼ਾਦੀ ਸਣੇ ਆਪਣੀਆਂ ਸੰਵਿਧਾਨਕ ਜਿੰਮੇਵਾਰੀਆਂ ਦਾ ਪਾਬੰਦ ਰਹੇਗਾ। ਅਮਰੀਕੀ ਰਾਜਦੂਤ ਦਾ ਬਿਆਨ ਐਨ 2+2 ਮੀਟਿੰਗ ਜੋ ਵਾਸ਼ਿੰਗਟਨ ਡੀਸੀ ਵਿੱਚ ਅਮਰੀਕਾ ਤੇ ਭਾਰਤ ਦੇ ਵਿਦੇਸ਼ ਤੇ ਰੱਖਿਆ ਮੰਤਰੀਆਂ ਵਿਚਕਾਰ ਹੋਣੀ ਹੈ, ਤੋਂ ਪਹਿਲਾਂ ਆਇਆ ਹੈ ਤੇ ਇਸ ਕਰਕੇ ਬਿਆਨ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ। ਅਗਲੇ ਹਫ਼ਤੇ ਦੋਵੇਂ ਭਾਰਤੀ ਮੰਤਰੀ ਅਮਰੀਕਾ ਜਾ ਰਹੇ ਹਨ ਜਿਥੇ ਉਹ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਤੇ ਰੱਖਿਆ ਮੰਤਰੀ ਮਾਰਕ ਐਸਪਰ ਦੇ ਨਾਲ ਮੀਟਿੰਗ ਕਰਨਗੇ।

ਟਾਪ ਹੈਡਲਾਈਨ

ਵੱਡੀ ਖ਼ਬਰ! ਉਡਾਣ ਭਰਨ ਤੋਂ ਬਾਅਦ ਅਚਾਨਕ ਗਾਇਬ ਹੋਇਆ ਜਹਾਜ਼, ਫਿਰ ਹੋਇਆ ਕ੍ਰੈਸ਼; ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ
ਵੱਡੀ ਖ਼ਬਰ! ਉਡਾਣ ਭਰਨ ਤੋਂ ਬਾਅਦ ਅਚਾਨਕ ਗਾਇਬ ਹੋਇਆ ਜਹਾਜ਼, ਫਿਰ ਹੋਇਆ ਕ੍ਰੈਸ਼; ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ
London Chicago Flight ’ਚ ਐਮਰਜੈਂਸੀ, 37 ਹਜ਼ਾਰ ਫੁੱਟ ਤੋਂ ਅਚਾਨਕ 9 ਹਜ਼ਾਰ ਫੁੱਟ ’ਤੇ ਆਇਆ ਜਹਾਜ਼
London Chicago Flight ’ਚ ਐਮਰਜੈਂਸੀ, 37 ਹਜ਼ਾਰ ਫੁੱਟ ਤੋਂ ਅਚਾਨਕ 9 ਹਜ਼ਾਰ ਫੁੱਟ ’ਤੇ ਆਇਆ ਜਹਾਜ਼
Flight Hijack News: ਜਹਾਜ਼ ‘ਚ ਸਵਾਰ 180 ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ, ਭਾਰਤੀ ਕਪਤਾਨ ਨੇ ਚਾਕੂ ਦੇ ਹਮਲੇ ਨੂੰ ਸਹਿ ਕੇ ਲੋਕਾਂ ਦੀ ਬਚਾਈ ਜਾਨੀ! ਜਾਣੋ ਸਮਿਤ ਮਾਛਰ ਕੌਣ?
ਜਹਾਜ਼ ‘ਚ ਸਵਾਰ 180 ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ, ਭਾਰਤੀ ਕਪਤਾਨ ਨੇ ਚਾਕੂ ਦੇ ਹਮਲੇ ਨੂੰ ਸਹਿ ਕੇ ਲੋਕਾਂ ਦੀ ਬਚਾਈ ਜਾਨੀ! ਜਾਣੋ ਸਮਿਤ ਮਾਛਰ ਕੌਣ?
ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਅਫਗਾਨਿਸਤਾਨ, ਰਿਕਟਰ ਪੈਮਾਨੇ 'ਤੇ ਦਰਜ ਹੋਈ 5.3 ਤੀਬਰਤਾ
ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਅਫਗਾਨਿਸਤਾਨ, ਰਿਕਟਰ ਪੈਮਾਨੇ 'ਤੇ ਦਰਜ ਹੋਈ 5.3 ਤੀਬਰਤਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
IPL 2027 Head Coach List: ਆਈਪੀਐੱਲ ਲਈ ਸਾਰੀਆਂ 10 ਟੀਮਾਂ ਦੇ ਮੁੱਖ ਕੋਚ ਕੰਨਫਰਮ! ਜਾਣੋ ਕਿਸ ਫਰੈਂਚਾਇਜ਼ੀ ਦਾ ਕੌਣ ਬਣਿਆ ਹੈੱਡ? ਇੱਥੇ ਵੇਖੋ ਲਿਸਟ...
ਆਈਪੀਐੱਲ ਲਈ ਸਾਰੀਆਂ 10 ਟੀਮਾਂ ਦੇ ਮੁੱਖ ਕੋਚ ਕੰਨਫਰਮ! ਜਾਣੋ ਕਿਸ ਫਰੈਂਚਾਇਜ਼ੀ ਦਾ ਕੌਣ ਬਣਿਆ ਹੈੱਡ? ਇੱਥੇ ਵੇਖੋ ਲਿਸਟ...
PSEB Examinations Schedule: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਅਪਡੇਟ, ਇਨ੍ਹਾਂ ਤਰੀਕਾਂ ਦਾ ਹੋਇਆ ਐਲਾਨ...
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਅਪਡੇਟ, ਇਨ੍ਹਾਂ ਤਰੀਕਾਂ ਦਾ ਹੋਇਆ ਐਲਾਨ...
Embed widget