ਪੜਚੋਲ ਕਰੋ
ਹੁਣ ਅਮਰੀਕਾ ਨਾਲ ਪਿਆ ਚੀਨ ਦਾ ਪੰਗਾ, ਯੂਐਸ ਦਾ ਡ੍ਰੈਗਨ ਨੂੰ ਅਲਟੀਮੇਟਮ
ਇੱਕ ਵਾਰ ਫਿਰ ਦੱਖਣੀ ਚੀਨ ਸਾਗਰ ਵਿੱਚ ਅਮਰੀਕਾ ਤੇ ਚੀਨ ਵਿਚਾਲੇ ਹਾਲਾਤ ਟਕਰਾਅ ਦੀ ਸਥਿਤੀ ‘ਚ ਪਹੁੰਚ ਗਏ ਹਨ।
![ਹੁਣ ਅਮਰੀਕਾ ਨਾਲ ਪਿਆ ਚੀਨ ਦਾ ਪੰਗਾ, ਯੂਐਸ ਦਾ ਡ੍ਰੈਗਨ ਨੂੰ ਅਲਟੀਮੇਟਮ US issues ultimatum to Dragon over South China Sea conflict ਹੁਣ ਅਮਰੀਕਾ ਨਾਲ ਪਿਆ ਚੀਨ ਦਾ ਪੰਗਾ, ਯੂਐਸ ਦਾ ਡ੍ਰੈਗਨ ਨੂੰ ਅਲਟੀਮੇਟਮ](https://static.abplive.com/wp-content/uploads/sites/5/2020/05/15212513/america-china-1.jpg?impolicy=abp_cdn&imwidth=1200&height=675)
ਵਾਸ਼ਿੰਗਟਨ: ਹੁਣ ਅਮਰੀਕਾ ਨਾਲ ਪਿਆ ਚੀਨ ਦਾ ਪੰਗਾ ਪੈ ਗਿਆ ਹੈ। ਯੂਐਸ ਨੇ ਡ੍ਰੈਗਨ ਨੂੰ ਅਲਟੀਮੇਟਮ ਦੇ ਦਿੱਤਾ ਹੈ। ਅਮਰੀਕਾ ਨੇ ਦੱਖਣੀ ਚੀਨ ਸਾਗਰ ‘ਤੇ ਚੀਨ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਸਾਫ ਕੀਤਾ ਕਿ ਦੁਨੀਆ ਦੱਖਣੀ ਚੀਨ ਸਾਗਰ ‘ਤੇ ਚੀਨ ਨੂੰ ਉਸ ਦੇ ਆਪਣੇ ਸਮੁੰਦਰੀ ਰਾਜ ਵਜੋਂ ਵਿਚਰਨ ਦੀ ਇਜਾਜ਼ਤ ਨਹੀਂ ਦੇਵੇਗੀ।
ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਦੱਖਣੀ ਚੀਨ ਸਾਗਰ ‘ਤੇ ਚੀਨ ਦੇ ਦਾਅਵੇ ਬੇਤੁਕੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਨੂੰ ਰੱਦ ਕਰਦਾ ਹਾਂ। ਰਾਸ਼ਟਰਪਤੀ ਟਰੰਪ ਨੇ ਚੀਨ ਦੇ ਰਵੱਈਏ ਬਾਰੇ ਚੀਨ ਨੂੰ ਚੇਤਾਵਨੀ ਦਿੱਤੀ। ਟਰੰਪ ਨੇ ਕਿਹਾ ਕਿ ਚੀਨ ਦੀ ਆਰਮੀ ਧੋਖ਼ੇਬਾਜ ਹੈ। ਚੀਨ ਆਈਪੀ ਚੋਰੀ ਤੇ ਮਨੁੱਖੀ ਅਧਿਕਾਰਾਂ ਦੀ ਲਗਾਤਾਰ ਉਲੰਘਣਾ ਕਰ ਰਿਹਾ ਹੈ।
ਦੂਜੇ ਪਾਸੇ, ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਵੀ ਚੀਨ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਯੂਐਸ ਦੇ ਵਿਦੇਸ਼ ਮੰਤਰੀ ਨੇ ਕਿਹਾ, ਅਮਰੀਕਾ ਸਮੁੰਦਰ ਦੀ ਆਜ਼ਾਦੀ ਦੀ ਰੱਖਿਆ ਲਈ ਕੌਮਾਂਤਰੀ ਭਾਈਚਾਰੇ ਦੇ ਨਾਲ ਖੜ੍ਹਾ ਹੈ। ਉਹ ਉਨ੍ਹਾਂ ਦੀ ਪ੍ਰਭੂਸੱਤਾ ਦਾ ਸਤਿਕਾਰ ਕਰਦਾ ਹੈ। ਪੌਂਪੀਓ ਦੇ ਬਿਆਨ ਵਿੱਚ ਚੀਨ ਨੂੰ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਜੇ ਕਿਸੇ ਦੇਸ਼ ‘ਤੇ ਹਮਲਾਵਰ ਹੁੰਦਾ ਹੈ ਤਾਂ ਅਮਰੀਕਾ ਉਸ ਦੇ ਨਾਲ ਹੋਵੇਗਾ।
ਪੋਂਪੀਓ ਨੇ ਕਿਹਾ ਕਿ ਚੀਨ ਸਮੁੰਦਰੀ ਅਧਿਕਾਰ ਲਈ ਕਾਨੂੰਨੀ ਤੌਰ ‘ਤੇ ਦਾਅਵਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਅਮਰੀਕਾ ਟਾਪੂਆਂ ਤੋਂ ਬਾਹਰ ਨਿਕਲਣ ਵਾਲੇ 12-ਨੈਟੀਕਲ ਖੇਤਰੀ ਸਮੁੰਦਰ ਤੋਂ ਪਾਰ ਕਿਸੇ ਚੀਨੀ ਦਾਅਵੇ ਨੂੰ ਰੱਦ ਕਰਦਾ ਹੈ। ਪੋਂਪੀਓ ਨੇ ਕਿਹਾ ਕਿ ਚੀਨ ਦਾ ਕੋਈ ਜਾਇਜ਼ ਖੇਤਰੀ ਜਾਂ ਸਮੁੰਦਰੀ ਦਾਅਵਾ ਨਹੀਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)