ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੰਮੂ ਕਸ਼ਮੀਰ ਦੇ ਪੁਲਵਾਮਾ ਹਮਲੇ ਵਿੱਚ ਹੋਏ ਫਿਦਾਈਨ ਹਮਲੇ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੀ ਸਥਿਤੀ ਨੂੰ ਬੇਹੱਦ ਖ਼ਤਰਨਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਹਾਲ ਹੀ ਵਿੱਚ 50 ਜਵਾਨ ਗਵਾਏ ਹਨ ਤੇ ਹੁਣ ਉਹ ਵੱਡਾ ਕਦਮ ਚੁੱਕਣ ਵੱਲ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿ ਵਿਚਾਲੇ ਸਥਿਤੀ ਖਰਾਬ ਚੱਲ ਰਹੀ ਹੈ ਤੇ ਉਹ ਇਸ ਨੂੰ ਰੋਕਣਾ ਚਾਹੁੰਦੇ ਹਨ।

ਮੀਡੀਆ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਭਾਰਤ ਕੁਝ ਵੱਡਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਨੇ ਆਪਣੇ 50 ਲੋਕ ਗਵਾਏ ਹਨ। ਲੋਕ ਇਸ ’ਤੇ ਗੱਲਾਂ ਕਰ ਰਹੇ ਹਨ। ਹਾਲੇ ਭਾਰਤ-ਪਾਕਿ ਵਿਚਾਲੇ ਕਈ ਪ੍ਰੇਸ਼ਾਨੀਆਂ ਹਨ। ਇਸ ਦੀ ਵਜ੍ਹਾ ਕਸ਼ਮੀਰ ਵਿੱਚ ਹਾਲ ਹੀ ’ਚ ਹੋਇਆ ਹਮਲਾ ਹੈ ਜੋ ਬੇਹੱਦ ਖ਼ਤਰਨਾਕ ਹੈ।



ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਹਮਲੇ ਦੇ ਸਬੰਧ ਵਿੱਚ ਭਾਰਤ ਦਾ ਸਮਰਥਨ ਕੀਤਾ ਹੈ। ਅਮਰੀਕਾ ਸਮੇਤ ਦਰਜਨਾਂ ਹੋਰ ਦੇਸ਼ਾਂ ਨੇ ਹਮਲੇ ਦੀ ਨਿੰਦਾ ਕੀਤੀ ਤੇ ਭਾਰਤ ਨੂੰ ਨਿਆਂ ਦੀ ਉਮੀਦ ਜਤਾਈ ਹੈ। ਅਮਰੀਕਾ ਜੈਸ਼ ਮੁਖੀ ਮਸੂਦ ਅਹਿਮਦ ਖਿਲਾਫ ਕਾਰਵਾਈ ਦੀ ਵਕਾਲਤ ਕਰਦਾ ਰਿਹਾ ਹੈ। ਦੱਸ ਦੇਈਏ ਕਿ ਆਲਮੀ ਦਬਾਅ ਬਾਅਦ ਪਾਕਿਸਤਾਨ ਸਰਕਾਰ ਨੇ ਕੱਲ੍ਹ ਮਸੂਦ ਦੇ ਟਿਕਾਣੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।