ਵਾਸ਼ਿੰਗਟਨ: ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਾਇਡਨ ਨੇ ਰਿਪਬਲੀਕਨ ਪਾਰਟੀ ਦੇ ਗੜ੍ਹ ਜਾਰਜੀਆ ਤੋਂ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਬਾਇਡਨ 1992 ਤੋਂ ਬਾਅਦ ਇਸ ਖਾਸ ਰਾਜ ਨੂੰ ਜਿੱਤਣ ਵਾਲੇ ਪਹਿਲੇ ਡੈਮੋਕ੍ਰੇਟ ਬਣ ਗਏ ਹਨ। 7 ਨਵੰਬਰ ਨੂੰ ਬਾਇਡਨ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਦਾ ਐਲਾਨ ਕੀਤਾ ਸੀ। ਹਾਲਾਂਕਿ, ਟਰੰਪ ਨੇ ਅਜੇ ਤਕ ਹਾਰ ਸਵੀਕਾਰ ਨਹੀਂ ਕੀਤੀ ਹੈ ਤੇ ਵੋਟਿੰਗ ਵਿੱਚ ਧਾਂਦਲੀ ਦਾ ਦੋਸ਼ ਲਾਉਂਦਿਆਂ ਅਦਾਲਤ 'ਚ ਚੁਣੌਤੀ ਦਿੱਤੀ ਹੈ।


ਨਤੀਜੇ ਆਉਣ 'ਚ ਇੰਨਾ ਸਮਾਂ ਕਿਉਂ ਲੱਗਾ:

ਦਰਅਸਲ, ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖੇਮੇ ਵੱਲੋਂ ਇਤਰਾਜ਼ ਜਤਾਉਣ ਮਗਰੋਂ ਜਾਰਜੀਆ ਵਿਚ ਦੁਬਾਰਾ ਵੋਟਾਂ ਦੀ ਗਿਣਤੀ ਕੀਤੀ ਗਈ। ਅਧਿਕਾਰੀ ਮਸ਼ੀਨਾਂ ਦੀ ਬਜਾਏ ਹੱਥਾਂ ਨਾਲ ਤਕਰੀਬਨ 50 ਲੱਖ ਵੋਟਾਂ ਦੀ ਗਿਣਤੀ ਕਰ ਰਹੇ ਸੀ, ਜਿਸ ਵਿੱਚ ਕਈ ਦਿਨ ਲੱਗ ਗਏ। ਇਸ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਬਾਇਡੇਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਕਾਬਲੇ 12,284 ਵੋਟਾਂ ਨਾਲ ਜਿੱਤ ਹਾਸਲ ਕੀਤੀ। ਬਾਇਡਨ ਮੁੜ ਹੋਈ ਵੋਟਾਂ ਦੀ ਗਿਣਤੀ 'ਚ ਲਗਪਗ 14,000 ਵੋਟਾਂ ਨਾਲ ਅੱਗੇ ਸੀ।

ਜਾਰਜੀਆ ਦੇ ਸੈਕਟਰੀ ਸਟੇਟ ਬ੍ਰਾਂਡ ਰਾਫੇਨਸਪਾਰਗਰ ਨੇ ਵੀਰਵਾਰ ਨੂੰ ਕਿਹਾ, "ਜਾਰਜੀਆ ਦੇ ਪਹਿਲੇ ਰਾਜ ਵਿਆਪੀ ਇਤਿਹਾਸਕ ਆਡਿਟ ਨੇ ਪੁਸ਼ਟੀ ਕੀਤੀ ਹੈ ਕਿ ਰਾਜ ਦੀ ਨਵੀਂ ਸੁਰੱਖਿਅਤ ਵੋਟਿੰਗ ਪ੍ਰਣਾਲੀ ਨੇ ਸਹੀ ਗਿਣਤੀਆਂ ਦੇ ਨਤੀਜੇ ਦਿੱਤੇ ਹਨ।" ਇਸ ਤੋਂ ਪਹਿਲਾਂ 1992 ਵਿਚ ਬਿਲ ਕਲਿੰਟਨ ਜਾਰਜੀਆ ਤੋਂ ਜਿੱਤੇ ਸੀ। ਅਧਿਕਾਰੀਆਂ ਨੇ ਕਿਹਾ ਕਿ ਆਡਿਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 3 ਨਵੰਬਰ ਦੀਆਂ ਚੋਣਾਂ ਵਿੱਚ ਕੋਈ ਧੋਖਾਧੜੀ ਜਾਂ ਬੇਨਿਯਮੀਆਂ ਨਹੀਂ ਹੋਈ।

ਭਾਰਤ 'ਚ ਹੁਣ ਫਰੀ ਵੇਖ ਸਕਦੇ ਹੋ ਨੈੱਟਫਲਿਕਸ 'ਤੇ ਫਿਲਮਾਂ ਤੇ ਸੀਰੀਜ਼, ਪੜ੍ਹੋ ਪੂਰੀ ਖ਼ਬਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904