ਭਾਰਤ-ਪਾਕਿਸਤਾਨ ਸੀਜਫਾਇਰ ਸਮਝੌਤੇ 'ਤੇ ਆਇਆ ਅਮਰੀਕਾ ਦਾ ਬਿਆਨ
ਵਾਈਟ ਹਾਊਸ ਦੇ ਬੁਲਾਰੇ ਜੇਨ ਸਾਕੀ ਨੇ ਕਿਹਾ, 'ਭਾਰਤ-ਪਾਕਿਸਤਾਨ ਐਲਓਸੀ ਤੇ ਸੀਜ਼ਫਾਇਰ ਦੇ ਸਖਤ ਨਿਯਮਾਂ ਦਾ ਪਾਲਣ ਕਰਨ 'ਤੇ ਸਹਿਮਤ ਹੋਏ ਹਨ। ਇਹ ਦੱਖਣੀ ਏਸ਼ੀਆ 'ਚ ਸ਼ਾਂਤੀ ਤੇ ਸਥਿਰਤਾ ਦੀ ਦਿਸ਼ਾ 'ਚ ਇਕ ਸਾਕਾਰਾਤਮਕ ਕਦਮ ਹੈ, ਜੋ ਸਾਡੇ ਸਾਂਝੇ ਹਿੱਤ 'ਚ ਹੈ।
ਦਿੱਲੀ: ਭਾਰਤ-ਪਾਕਿਸਤਾਨ ਦੇ ਵਿਚ ਜੰਮੂ-ਕਸ਼ਮੀਰ 'ਚ ਕੰਟੋਰਲ ਰੇਖਾ 'ਤੇ ਜੰਗਬੰਦੀ ਨੂੰ ਲੈਕੇ ਸਹਿਮਤੀ ਬਣ ਗਈ ਹੈ। ਦੋਵਾਂ ਦੇਸ਼ਾਂ ਦੇ ਵਿਚ ਜੰਗਬੰਦੀ ਦੇ ਇਸ ਸਮਝੌਤੇ ਦੀ ਅਮਰੀਕਾ ਨੇ ਤਾਰੀਫ ਕੀਤੀ ਹੈ। ਵਾਈਟ ਹਾਊਸ ਦੇ ਬੁਲਾਰੇ ਨੇ ਇਸ ਨੂੰ ਸ਼ਾਂਤੀ ਵੱਲ ਵਧਾਇਆ ਸ਼ਲਾਘਾਯੋਗ ਕਦਮਦੱਸਿਆਹੈ। ਉੱਥੇ ਹੀ ਸੰਯੁਕਤ ਰਾਸ਼ਟਰ ਮਹਾਂਸਕੱਤਰ ਦ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਇਹ ਸਾਕਾਰਾਤਮਕ ਕਦਮ ਦੋਵਾਂ ਦੇਸ਼ਾਂ ਦੇ ਵਿਚ ਅੱਗ ਸੰਵਾਦ ਲਈ ਇਕ ਮੌਕਾ ਦੇਵੇਗਾ।
ਵਾਈਟ ਹਾਊਸ ਦੇ ਬੁਲਾਰੇ ਜੇਨ ਸਾਕੀ ਨੇ ਕਿਹਾ, 'ਭਾਰਤ-ਪਾਕਿਸਤਾਨ ਐਲਓਸੀ ਤੇ ਸੀਜ਼ਫਾਇਰ ਦੇ ਸਖਤ ਨਿਯਮਾਂ ਦਾ ਪਾਲਣ ਕਰਨ 'ਤੇ ਸਹਿਮਤ ਹੋਏ ਹਨ। ਇਹ ਦੱਖਣੀ ਏਸ਼ੀਆ 'ਚ ਸ਼ਾਂਤੀ ਤੇ ਸਥਿਰਤਾ ਦੀ ਦਿਸ਼ਾ 'ਚ ਇਕ ਸਾਕਾਰਾਤਮਕ ਕਦਮ ਹੈ, ਜੋ ਸਾਡੇ ਸਾਂਝੇ ਹਿੱਤ 'ਚ ਹੈ। ਅਸੀਂ ਦੋਵਾਂ ਦੇਸ਼ਾਂ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕਰਦੇ ਹਾਂ।
LoC 'ਤੇ ਫੌਜ ਦੀ ਤਾਇਨਾਤੀ 'ਚ ਕਮੀ ਨਹੀਂ ਹੋਵੇਗੀ
ਐਲਓਸੀ 'ਤੇ ਜਵਾਨਾਂ ਦੀ ਤਾਇਨਾਤੀ 'ਚ ਕਮੀ ਦਾ ਕੋਈ ਪ੍ਰਸਤਾਵ ਨਹੀਂ ਹੈ, ਕਿਉਂਕਿ ਪਾਕਿਸਤਾਨ ਨੇ ਅੱਤਵਾਦ ਨੂੰ ਨਹੀਂ ਰੋਕਿਆ। ਭਾਰਤੀ ਫੌਜ ਨੇ ਉਮੀਦ ਜਤਾਈ ਹੈ ਕਿ ਪਾਕਿਸਤਾਨ ਸਰਹੱਦ ਪਾਰ ਅੱਤਵਾਦ ਨੂੰ ਸਮਰਥਨ ਦੇਣਾ ਬੰਦ ਕਰ ਦੇਵੇਗਾ।' ਭਾਰਤੀ ਫੌਜ ਨੇ ਕਿਹਾ, 'ਸਾਡਾ ਯਤਨ ਸ਼ਾਂਤੀ ਤੇ ਸਥਿਰਤਾ ਹਾਸਲ ਕਰਨਾ ਹੈ। ਜੋ ਖੇਤਰ ਲਈ ਫਾਇਦੇਮੰਦ ਹੈ ਤੇ ਵਿਸ਼ੇਸ਼ ਰੂਪ ਤੋਂ ਐਲਓਸੀ ਦੇ ਕਿਨਾਰੇ ਰਹਿਣ ਵਾਲੀ ਆਬਾਦੀ ਲਈ, ਇਹ ਹਿੰਸਾ ਦੇ ਪੱਧਰ ਨੂੰ ਹੇਠਾਂ ਲਿਆਉਣ ਦਾ ਇਕ ਯਤਨ ਹੈ।'
ਕਿੰਨੀ ਵਾਰ ਹੋਇਆ ਸੀਜਫਾਇਰ ਦਾ ਉਲੰਘਣ
2018 'ਚ 2140 ਵਾਰ ਪਾਕਿਸਤਾਨ ਨੇ ਸੀਜਫਾਇਰ ਤੋੜਿਆ
2019 'ਚ 3479 ਵਾਰ
2020 'ਚ 5133
2021 'ਚ 25 ਫਰਵਰੀ ਤਕ 591 ਵਾਰ
ਸਾਲ 2003 'ਚ ਭਾਰਤ ਤੇ ਪਾਕਿਸਤਾਨ ਦੇ ਵਿਚ ਐਲਓਸੀ 'ਤੇ ਜੰਗਬੰਦੀ ਨੂੰ ਲੈਕੇ ਸਮਝੌਤਾ ਹੋਇਆ ਸੀ। ਪਰ ਪਿਛਲੇ ਕਈ ਸਾਲਾਂ ਤੋਂ ਇਸ 'ਤੇ ਅਮਲ ਨਹੀਂ ਕੀਤਾ ਜਾ ਰਿਹਾ ਸੀ। ਹੁਣ ਦੋਵੇਂ ਦੇਸ਼ ਇਸ 'ਤੇ ਅਮਲ ਕਰਨ ਲਈ ਤਿਆਰ ਹੋ ਗਏ ਹਨ।