(Source: ECI/ABP News/ABP Majha)
ਬੀਜਿੰਗ ਸਰਦ ਰੁੱਤ ਓਲੰਪਿਕਸ ਤੋਂ ਪਹਿਲਾਂ ਅਮਰੀਕਾ ਚੁੱਕੇਗਾ ਇਹ ਕਦਮ
ਅਮਰੀਕਾ 19 ਜਨਵਰੀ ਤੋਂ ਚੀਨ ਲਈ ਸਾਰੀਆਂ ਕਮਰਸ਼ੀਅਲ ਉਡਾਣਾਂ (Commercial Flights) ‘ਤੇ ਪਾਬੰਦੀ ਲਗਾਏਗਾ। ਬੀਜਿੰਗ 2022 ਵਿੰਟਰ ਓਲੰਪਿਕ (Beijing Winter Olympics) ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਘੱਟ ਕਰਨ
US Commercial Flights: ਦੁਨੀਆ ਭਰ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਦਿਨੋਂ ਦਿਨ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਇਸੇ ਵਿਚਕਾਰ ਅਮਰੀਕਾ ਨੇ ਚੀਨ ਲਈ ਉਡਾਣਾਂ ਨੂੰ ਫਿਲਹਾਲ ਬੰਦ ਕਰਨ ਦਾ ਫੈਸਲਾ ਲਿਆ ਹੈ। ਅਮਰੀਕਾ 19 ਜਨਵਰੀ ਤੋਂ ਚੀਨ ਲਈ ਸਾਰੀਆਂ ਕਮਰਸ਼ੀਅਲ ਉਡਾਣਾਂ (Commercial Flights) ‘ਤੇ ਪਾਬੰਦੀ ਲਗਾਏਗਾ। ਬੀਜਿੰਗ 2022 ਵਿੰਟਰ ਓਲੰਪਿਕ (Beijing Winter Olympics) ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਮੀਡੀਆ ਰਿਪੋਰਟਸ ਮੁਤਾਬਕ ਅਗਲੇ ਹਫਤੇ ਤੋਂ ਬੀਜਿੰਗ ਸਰਦ ਰੁੱਤ ਓਲੰਪਿਕ ਤੋਂ ਪਹਿਲਾਂ ਚੀਨ ਲਈ ਕੋਈ ਵਪਾਰਕ ਉਡਾਣ ਨਾ ਹੋਣ ਦੀ ਸੰਭਾਵਨਾ ਹੈ।
ਚੀਨ ਲਈ ਅਮਰੀਕੀ ਉਡਾਣਾਂ ਫਿਲਹਾਲ ਬੰਦ
ਮੀਡੀਆ ਰਿਪੋਰਟਾਂ ਮੁਤਾਬਕ ਫਲਾਈਟ ਸ਼ੈਡਿਊਲ ਅਨੁਸਾਰ 19 ਜਨਵਰੀ ਤੋਂ ਸ਼ੁਰੂ ਹੋ ਕੇ ਘੱਟ ਤੋਂ ਘੱਟ ਅਗਲੇ ਦੋ ਹਫਤਿਆਂ ਤੱਕ ਅਮਰੀਕਾ ਤੋਂ ਚੀਨ ਲਈ ਸਾਰੀਆਂ ਉਡਾਣਾਂ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਚੀਨੀ ਹਵਾਬਾਜ਼ੀ ਨਿਯਮਾਂ ਦੇ ਕਾਰਨ ਮੁਅੱਤਲ ਹੋਣ ਦੀ ਸੰਭਾਵਨਾ ਹੈ। ਮਹਾਮਾਰੀ ਦੇ ਭਿਆਨਕ ਪ੍ਰਕੋਪ ਨੂੰ ਦੇਖਦੇ ਹੋਏ 24 ਦਸੰਬਰ ਤੋਂ 12 ਜਨਵਰੀ ਤੱਕ ਚੀਨ ਲਈ ਜਾਣ ਵਾਲੀਆਂ 9356 ਅੰਤਰ ਰਾਸ਼ਟਰੀ ਉਡਾਣਾਂ ਚੋਂ ਇੱਕ ਤਿਹਾਈ ਤੋਂ ਵੱਧ ਨੂੰ ਪਹਿਲਾਂ ਤੋਂ ਹੀ ਰੱਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: Coronavirus Cases Today : ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 2 ਲੱਖ 68 ਹਜ਼ਾਰ ਤੋਂ ਵੱਧ ਮਾਮਲੇ ਦਰਜ
ਕੀ ਹੈ ‘ਸਰਕਿਟ ਬ੍ਰੇਕਰ’ ਨਿਯਮ?
ਪਿਛਲੇ ਸਾਲ ਜੂਨ ਤੋਂ ਬਾਅਦ ਚੀਨ ਦੇ ਨਾਗਰਿਕ ਉਡਾਣ ਪ੍ਰਸ਼ਾਸਨ (China Civil Aviation Administration ) ਨੇ ਅੰਤਰਰਾਸ਼ਟਰੀ ਉਡਾਣਾਂ ਲਈ ਕਥਿਤ ਤੌਰ ‘ਤੇ ‘ਸਰਕਿਟ ਬ੍ਰੇਕਰ’ (Circuit Breaker) ਨਿਯਮ ਲਾਗੂ ਕੀਤਾ ਹੈ। ਇਸ ਨਿਯਮ ਮੁਤਾਬਕ ਜੇਕਰ 5 ਜਾਂ ਵੱਧ ਯਾਤਰੀ ਚੀਨ ‘ਚ ਪਹੁੰਚਣ ਤੇ ਕੋਵਿਡ-ਪੌਜ਼ੀਟਿਵ ਪਾਏ ਜਾਂਦੇ ਹਨ ਤਾਂ ਫਲਾਈਟ ਨੂੰ ਦੋ ਹਫ਼ਤਿਆਂ ਲਈ ਮੁਅੱਤਲ ਕਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ, ਜੇਕਰ 10 ਜਾਂ ਇਸ ਤੋਂ ਵੱਧ ਯਾਤਰੀ ਕੋਵਿਡ ਪੌਜ਼ੀਟਿਵ ਪਾਏ ਜਾਂਦੇ ਹਨ, ਤਾਂ ਫਲਾਈਟ ਸਸਪੈਂਸ਼ਨ ਦੀ ਮਿਆਦ ਵਧ ਜਾਂਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin