ਪੜਚੋਲ ਕਰੋ

ਅਮਰੀਕਾ 'ਚ ਵੀਜ਼ਾ ਸਖ਼ਤੀ: ਭਾਰਤੀਆਂ 'ਤੇ ਵੱਡਾ ਅਸਰ! ਨਵੀਂ ਨੀਤੀ ਨਾਲ ਕਿਵੇਂ ਬਦਲੇਗਾ ਭਵਿੱਖ?

ਅਮਰੀਕਾ ਨੇ ਮੁੜ ਵੀਜ਼ਾ ਪ੍ਰਕਿਰਿਆ ਸਖ਼ਤ ਕਰ ਦਿੱਤੀ ਹੈ। ਟਰੰਪ ਪ੍ਰਸ਼ਾਸਨ ਵੱਲੋਂ ਵਿਦੇਸ਼ੋਂ ਤੋਂ ਆਉਣ ਵਾਲੇ ਪ੍ਰੋਫੈਸ਼ਨਲਜ਼ ਲਈ ਨਵੀਂ ਕੜੀ ਨੀਤੀ ਲਾਗੂ ਕੀਤੀ ਗਈ ਹੈ। ਨਵੀਆਂ ਹਦਾਇਤਾਂ ਅਨੁਸਾਰ, ਵਾਸ਼ਿੰਗਟਨ ਨੇ ਆਪਣੇ ਸਭ ਦੂਤਾਵਾਸਾਂ ਨੂੰ ਇਹ..

ਅਮਰੀਕਾ ਨੇ ਮੁੜ ਵੀਜ਼ਾ ਪ੍ਰਕਿਰਿਆ ਸਖ਼ਤ ਕਰ ਦਿੱਤੀ ਹੈ। ਟਰੰਪ ਪ੍ਰਸ਼ਾਸਨ ਵੱਲੋਂ ਵਿਦੇਸ਼ੋਂ ਤੋਂ ਆਉਣ ਵਾਲੇ ਪ੍ਰੋਫੈਸ਼ਨਲਜ਼ ਲਈ ਨਵੀਂ ਕੜੀ ਨੀਤੀ ਲਾਗੂ ਕੀਤੀ ਗਈ ਹੈ। ਨਵੀਆਂ ਹਦਾਇਤਾਂ ਅਨੁਸਾਰ, ਵਾਸ਼ਿੰਗਟਨ ਨੇ ਆਪਣੇ ਸਭ ਦੂਤਾਵਾਸਾਂ ਨੂੰ ਇਹ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਕੁਝ ਖ਼ਾਸ ਡਿਜ਼ੀਟਲ ਸੈਕਟਰਾਂ ਵਿੱਚ ਕੰਮ ਕਰ ਚੁੱਕੇ ਲੋਕਾਂ ਦੇ ਵੀਜ਼ਾ ਅਰਜ਼ੀਆਂ ਦੀ ਹੁਣ ਪਹਿਲਾਂ ਤੋਂ ਕਈ ਗੁਣਾ ਵਧੇਰੀ ਜਾਂਚ ਕੀਤੀ ਜਾਵੇ। ਰਾਇਟਰਨਜ਼ ਦੀ ਰਿਪੋਰਟ ਮੁਤਾਬਕ, ਇਹ ਫੈਸਲਾ ਅਮਰੀਕੀ ਵਿਦੇਸ਼ ਮੰਤਰਾਲੇ ਦੇ ਇੱਕ ਅੰਦਰੂਨੀ ਮੈਮੋ 'ਤੇ ਆਧਾਰਿਤ ਹੈ।

ਕਿਹੜੇ-ਕਿਹੜੇ ਲੋਕਾਂ ਦੀ ਹੋਵੇਗੀ ਸਖ਼ਤ ਜਾਂਚ?

2 ਦਸੰਬਰ ਨੂੰ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਦੂਤਾਵਾਸ ਅਧਿਕਾਰੀ ਉਹਨਾਂ ਸਾਰੇ ਅਰਜ਼ੀਕਾਰਾਂ ਦੀ ਪ੍ਰੋਫ਼ਾਈਲ ਦੀ ਗਹਿਰਾਈ ਨਾਲ ਜਾਂਚ ਕਰਨ—ਖ਼ਾਸ ਕਰਕੇ ਉਨ੍ਹਾਂ ਦਾ ਰਿਜ਼ਯੂਮੇ ਅਤੇ LinkedIn—ਜੋ ਅਮਰੀਕਾ ਲਈ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਅਰਜ਼ੀ ਪਾ ਰਹੇ ਹਨ।

ਹਦਾਇਤਾਂ ਅਨੁਸਾਰ ਹੁਣ ਇਹਨਾਂ ਖੇਤਰਾਂ ਵਿੱਚ ਕੰਮ ਕਰ ਚੁੱਕੇ ਲੋਕਾਂ ਦੀ ਖਾਸ ਤੌਰ 'ਤੇ ਕੜੀ ਜਾਂਚ ਹੋਏਗੀ-

ਫੈਕਟ-ਚੈਕਿੰਗ

ਕੰਟੈਂਟ ਮੋਡਰੇਸ਼ਨ

ਕੰਪਲਾਇੰਸ

ਆਨਲਾਈਨ ਸੇਫ਼ਟੀ

ਇਨ੍ਹਾਂ ਖੇਤਰਾਂ ਵਿੱਚ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਰ ਅਰਜ਼ੀਕਾਰ ਦੀ ਪ੍ਰੋਫ਼ਾਈਲ ਨੂੰ ਡੂੰਘਾਈ ਨਾਲ ਵੇਖਿਆ ਜਾਵੇਗਾ।

ਇਤਨਾ ਹੀ ਨਹੀਂ, ਹਦਾਇਤਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਰਜ਼ੀਕਾਰ ਦੇ ਪਰਿਵਾਰਕ ਮੈਂਬਰਾਂ ਦੇ ਪੇਸ਼ੇ ਅਤੇ ਤਜਰਬੇ ਦੀ ਵੀ ਜਾਂਚ ਕੀਤੀ ਜਾਵੇ। ਇਹ ਯਕੀਨੀ ਬਣਾਉਣ ਲਈ ਕਿ ਇਨ੍ਹਾਂ ਸੰਵੇਦਨਸ਼ੀਲ ਖੇਤਰਾਂ ਨਾਲ ਜੁੜਿਆ ਕੋਈ ਵੀ ਵਿਅਕਤੀ ਵੀਜ਼ਾ ਪ੍ਰਕਿਰਿਆ ਵਿੱਚ ਸ਼ਾਮਲ ਨਾ ਹੋ ਜਾਵੇ।

ਕਿਹੜੀਆਂ ਵੀਜ਼ਾ ਕੈਟੇਗਰੀਆਂ ਪ੍ਰਭਾਵਿਤ ਹੋਣਗੀਆਂ?

ਨਵੀਂ ਪਾਲਿਸੀ ਸਭ ਵੀਜ਼ਾ ਸ਼੍ਰੇਣੀਆਂ 'ਤੇ ਲਾਗੂ ਹੈ—ਫਿਰ ਚਾਹੇ ਉਹ:

ਪੱਤਰਕਾਰਾਂ ਲਈ ਵੀਜ਼ਾ,

ਪਰਯਟਕ ਵੀਜ਼ਾ, ਜਾਂ

ਮਾਹਿਰ ਪੇਸ਼ੇਵਰਾਂ (ਸਪੇਸ਼ਲਿਸਟ ਪ੍ਰੋਫੈਸ਼ਨਲਜ਼) ਨਾਲ ਸੰਬੰਧਿਤ ਹੋਣ।

ਪਰ ਇਸਦਾ ਸਭ ਤੋਂ ਵੱਡਾ ਅਸਰ H-1B ਵੀਜ਼ਾ 'ਤੇ ਪਵੇਗਾ। ਕਿਉਂਕਿ ਇਹ ਸ਼੍ਰੇਣੀ ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਹੋਰ ਹਾਈ-ਸਕਿਲਡ ਖੇਤਰਾਂ ਵਿਚ ਕੰਮ ਕਰਨ ਵਾਲੇ ਵਿਦੇਸ਼ੀ ਮਾਹਿਰਾਂ ਲਈ ਸਭ ਤੋਂ ਮਹੱਤਵਪੂਰਨ ਰਸਤਾ ਹੈ।

ਇਸ ਕੈਟੇਗਰੀ ਵਿੱਚ ਭਾਰਤੀ ਪੇਸ਼ੇਵਰਾਂ ਦਾ ਦਬਦਬਾ ਕਾਫ਼ੀ ਸਮੇਂ ਤੋਂ ਬਣਿਆ ਹੋਇਆ ਹੈ, ਇਸ ਲਈ ਇਸ ਸਖ਼ਤੀ ਦਾ ਸਿੱਧਾ ਪ੍ਰਭਾਵ ਉਹਨਾਂ 'ਤੇ ਪਵੇਗਾ।

ਭਾਰਤੀ ਪ੍ਰੋਫੈਸ਼ਨਲਜ਼ ‘ਤੇ ਕੀ ਅਸਰ ਪਵੇਗਾ?

USCIS ਵੱਲੋਂ ਜਾਰੀ ਅੰਕੜਿਆਂ ਅਨੁਸਾਰ, 2024 ਵਿੱਚ ਜਿੰਨੇ ਵੀ H-1B ਵੀਜ਼ਾ ਜਾਰੀ ਹੋਏ, ਉਨ੍ਹਾਂ ਵਿੱਚੋਂ ਕਰੀਬ 70% ਵੀਜ਼ਾ ਭਾਰਤੀ ਨਾਗਰਿਕਾਂ ਨੂੰ ਮਿਲੇ ਸਨ।

ਭਾਰਤੀ ਮੂਲ ਦੇ ਪ੍ਰੋਫੈਸ਼ਨਲ:

ਅਮਰੀਕੀ ਟੈਕ ਇੰਡਸਟਰੀ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਹਨ,

ਹੈਲਥ ਸੈਕਟਰ ‘ਚ ਵੀ ਉਨ੍ਹਾਂ ਦੀ ਮਜ਼ਬੂਤ ਮੌਜੂਦਗੀ ਹੈ - ਅਮਰੀਕਾ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਵਿੱਚ ਲਗਭਗ 6% ਭਾਰਤੀ ਹਨ,

Google, Microsoft, IBM ਵਰਗੀਆਂ ਵਿਸ਼ਵ-ਪੱਧਰੀ ਦਿੱਗਜ਼ ਕੰਪਨੀਆਂ ਵਿੱਚ ਨੇਤ੍ਰਿਤਵ ਪੱਧਰ ‘ਤੇ ਵੀ ਭਾਰਤੀਆਂ ਦੀ ਵੱਡੀ ਭੂਮਿਕਾ ਹੈ।

IT, ਸਾਫਟਵੇਅਰ ਅਤੇ ਡਾਟਾ-ਅਧਾਰਤ ਨੌਕਰੀਆਂ ਵਿੱਚ ਭਾਰਤੀਆਂ ਦੀ ਤਗੜੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਨਵੀਂ ਕੜੀ ਨੀਤੀ ਵੀਜ਼ਾ ਪ੍ਰਕਿਰਿਆ ਨੂੰ ਪਹਿਲਾਂ ਤੋਂ ਵੱਧ ਮੁਸ਼ਕਲ ਬਣਾ ਸਕਦੀ ਹੈ — ਖ਼ਾਸ ਕਰਕੇ ਉਨ੍ਹਾਂ ਲਈ ਜਿਨ੍ਹਾਂ ਦੀ ਪ੍ਰੋਫ਼ਾਈਲ ਆਨਲਾਈਨ ਕੰਟੈਂਟ ਮਾਨੀਟਰਿੰਗ ਜਾਂ ਡਿਜੀਟਲ ਸੇਫ਼ਟੀ ਨਾਲ ਜੁੜੀ ਰਹੀ ਹੈ।

 

 

ਟਾਪ ਹੈਡਲਾਈਨ

Online Shopping Scam :  ਦੀਵਾਲੀ ਆਫਰ 'ਚ 65 ਹਜ਼ਾਰ ਦੀ LED ਖਰੀਦੀ, ਡੱਬਾ ਖੋਲ੍ਹਿਆ ਤਾਂ ਅੰਦਰੋਂ ਨਿਕਲੀ ਅਜਿਹੀ ਚੀਜ਼ ਕਿ ਉੱਡ ਗਏ ਹੋਸ਼
Online Shopping Scam :  ਦੀਵਾਲੀ ਆਫਰ 'ਚ 65 ਹਜ਼ਾਰ ਦੀ LED ਖਰੀਦੀ, ਡੱਬਾ ਖੋਲ੍ਹਿਆ ਤਾਂ ਅੰਦਰੋਂ ਨਿਕਲੀ ਅਜਿਹੀ ਚੀਜ਼ ਕਿ ਉੱਡ ਗਏ ਹੋਸ਼
Employee PF : ਕੀ ਅੱਜ ਤੁਹਾਡੀ ਵੀ ਕੱਟ ਕੇ ਆਈ ਹੈ ਤਨਖਾਹ? ਜਾਣੋ EPFO ਅਤੇ ਨਵੇਂ ਵੇਜ ਕੋਡ ਦਾ ਪੂਰਾ ਮਾਮਲਾ
Employee PF : ਕੀ ਅੱਜ ਤੁਹਾਡੀ ਵੀ ਕੱਟ ਕੇ ਆਈ ਹੈ ਤਨਖਾਹ? ਜਾਣੋ EPFO ਅਤੇ ਨਵੇਂ ਵੇਜ ਕੋਡ ਦਾ ਪੂਰਾ ਮਾਮਲਾ
Health Tips : ਦੂਜਿਆਂ ਦੀ ਆਵਾਜ਼ ਨਾਲ ਖੁੱਲ੍ਹ ਜਾਂਦੀ ਹੈ ਨੀਂਦ, ਪਰ ਆਪਣੇ ਖਰਾਟੇ ਕਿਉਂ ਨਹੀਂ ਸੁਣਦੇ?
Health Tips : ਦੂਜਿਆਂ ਦੀ ਆਵਾਜ਼ ਨਾਲ ਖੁੱਲ੍ਹ ਜਾਂਦੀ ਹੈ ਨੀਂਦ, ਪਰ ਆਪਣੇ ਖਰਾਟੇ ਕਿਉਂ ਨਹੀਂ ਸੁਣਦੇ?
Bank Holidays : 2 ਤੋਂ 8 ਨਵੰਬਰ ਤੱਕ ਕਦੋਂ-ਕਦੋਂ ਬੰਦ ਰਹਿਣਗੇ ਬੈਂਕ? ਦੇਖੋ ਛੁੱਟੀਆਂ ਦੀ ਪੂਰੀ ਲਿਸਟ
Bank Holidays : 2 ਤੋਂ 8 ਨਵੰਬਰ ਤੱਕ ਕਦੋਂ-ਕਦੋਂ ਬੰਦ ਰਹਿਣਗੇ ਬੈਂਕ? ਦੇਖੋ ਛੁੱਟੀਆਂ ਦੀ ਪੂਰੀ ਲਿਸਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Online Shopping Scam :  ਦੀਵਾਲੀ ਆਫਰ 'ਚ 65 ਹਜ਼ਾਰ ਦੀ LED ਖਰੀਦੀ, ਡੱਬਾ ਖੋਲ੍ਹਿਆ ਤਾਂ ਅੰਦਰੋਂ ਨਿਕਲੀ ਅਜਿਹੀ ਚੀਜ਼ ਕਿ ਉੱਡ ਗਏ ਹੋਸ਼
Online Shopping Scam :  ਦੀਵਾਲੀ ਆਫਰ 'ਚ 65 ਹਜ਼ਾਰ ਦੀ LED ਖਰੀਦੀ, ਡੱਬਾ ਖੋਲ੍ਹਿਆ ਤਾਂ ਅੰਦਰੋਂ ਨਿਕਲੀ ਅਜਿਹੀ ਚੀਜ਼ ਕਿ ਉੱਡ ਗਏ ਹੋਸ਼
Employee PF : ਕੀ ਅੱਜ ਤੁਹਾਡੀ ਵੀ ਕੱਟ ਕੇ ਆਈ ਹੈ ਤਨਖਾਹ? ਜਾਣੋ EPFO ਅਤੇ ਨਵੇਂ ਵੇਜ ਕੋਡ ਦਾ ਪੂਰਾ ਮਾਮਲਾ
Employee PF : ਕੀ ਅੱਜ ਤੁਹਾਡੀ ਵੀ ਕੱਟ ਕੇ ਆਈ ਹੈ ਤਨਖਾਹ? ਜਾਣੋ EPFO ਅਤੇ ਨਵੇਂ ਵੇਜ ਕੋਡ ਦਾ ਪੂਰਾ ਮਾਮਲਾ
Health Tips : ਦੂਜਿਆਂ ਦੀ ਆਵਾਜ਼ ਨਾਲ ਖੁੱਲ੍ਹ ਜਾਂਦੀ ਹੈ ਨੀਂਦ, ਪਰ ਆਪਣੇ ਖਰਾਟੇ ਕਿਉਂ ਨਹੀਂ ਸੁਣਦੇ?
Health Tips : ਦੂਜਿਆਂ ਦੀ ਆਵਾਜ਼ ਨਾਲ ਖੁੱਲ੍ਹ ਜਾਂਦੀ ਹੈ ਨੀਂਦ, ਪਰ ਆਪਣੇ ਖਰਾਟੇ ਕਿਉਂ ਨਹੀਂ ਸੁਣਦੇ?
Bank Holidays : 2 ਤੋਂ 8 ਨਵੰਬਰ ਤੱਕ ਕਦੋਂ-ਕਦੋਂ ਬੰਦ ਰਹਿਣਗੇ ਬੈਂਕ? ਦੇਖੋ ਛੁੱਟੀਆਂ ਦੀ ਪੂਰੀ ਲਿਸਟ
Bank Holidays : 2 ਤੋਂ 8 ਨਵੰਬਰ ਤੱਕ ਕਦੋਂ-ਕਦੋਂ ਬੰਦ ਰਹਿਣਗੇ ਬੈਂਕ? ਦੇਖੋ ਛੁੱਟੀਆਂ ਦੀ ਪੂਰੀ ਲਿਸਟ
Silver Price Crash : 10 ਗ੍ਰਾਮ ਸੋਨੇ ਦੇ ਬਰਾਬਰ ਪਹੁੰਚ ਸਕਦੀ ਹੈ 1 ਕਿਲੋ ਚਾਂਦੀ ਦੀ ਕੀਮਤ! ਰਿਕਾਰਡ ਪੱਧਰ ਤੋਂ 57% ਡਿੱਗੇ ਭਾਅ
Silver Price Crash : 10 ਗ੍ਰਾਮ ਸੋਨੇ ਦੇ ਬਰਾਬਰ ਪਹੁੰਚ ਸਕਦੀ ਹੈ 1 ਕਿਲੋ ਚਾਂਦੀ ਦੀ ਕੀਮਤ! ਰਿਕਾਰਡ ਪੱਧਰ ਤੋਂ 57% ਡਿੱਗੇ ਭਾਅ
AAP ਦੇ 2 ਵਿਧਾਇਕਾਂ ਨੇ ਛੱਡੀ ਪਾਰਟੀ: ਬੋਲੇ- ਕੇਜਰੀਵਾਲ ਦੀਆਂ ਗਾਰੰਟੀਆਂ ਪੂਰੀਆਂ ਨਹੀਂ ਹੋਈਆਂ, ਭਲਕੇ BJP 'ਚ ਹੋਣਗੇ ਸ਼ਾਮਲ
AAP ਦੇ 2 ਵਿਧਾਇਕਾਂ ਨੇ ਛੱਡੀ ਪਾਰਟੀ: ਬੋਲੇ- ਕੇਜਰੀਵਾਲ ਦੀਆਂ ਗਾਰੰਟੀਆਂ ਪੂਰੀਆਂ ਨਹੀਂ ਹੋਈਆਂ, ਭਲਕੇ BJP 'ਚ ਹੋਣਗੇ ਸ਼ਾਮਲ
Warren Buffett : 48 ਸਾਲਾਂ ਤੋਂ ਪਾਣੀ ਨਹੀਂ ਪੀਤਾ! ਜਾਣੋ ਵਾਰਨ ਬਫੇਟ ਦੀ ਅਜੀਬ ਆਦਤ ਦਾ ਰਾਜ਼
Warren Buffett : 48 ਸਾਲਾਂ ਤੋਂ ਪਾਣੀ ਨਹੀਂ ਪੀਤਾ! ਜਾਣੋ ਵਾਰਨ ਬਫੇਟ ਦੀ ਅਜੀਬ ਆਦਤ ਦਾ ਰਾਜ਼
Flight Ticket Price : ਚੌਥੀ ਵਾਰ ਮਹਿੰਗਾ ਹੋਇਆ ਹਵਾਈ ਤੇਲ ! ਕੀ ਹੁਣ ਫਲਾਈਟ ਟਿਕਟਾਂ ਲਈ ਵੀ ਦੇਣੇ ਪੈਣਗੇ ਵੱਧ ਪੈਸੇ?
Flight Ticket Price : ਚੌਥੀ ਵਾਰ ਮਹਿੰਗਾ ਹੋਇਆ ਹਵਾਈ ਤੇਲ ! ਕੀ ਹੁਣ ਫਲਾਈਟ ਟਿਕਟਾਂ ਲਈ ਵੀ ਦੇਣੇ ਪੈਣਗੇ ਵੱਧ ਪੈਸੇ?
Embed widget