ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕੀਤਾ ਵੱਡਾ ਐਲਾਨ
ਸਿਰਫ਼ ਅਤੀਤ ਹੀ ਨਹੀਂ ਬਲਕਿ ਵਰਤਮਾਨ ਤੇ ਭਵਿੱਖ ਦੀਆਂ ਚੁਣੌਤੀਆਂ ਦਾ ਹੱਲ ਕੱਢਣਗੇ। ਅਮਰੀਕੀ ਅਗਵਾਈ ਨੂੰ ਵਧਦੇ ਤਾਨਾਸ਼ਾਹ ਦੇ ਇਸ ਨਵੇਂ ਦੌਰ ਦਾ ਸਾਹਮਣਾ ਕਰਨਾ ਹੋਵੇਗਾ।
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਜ਼ੋਰ ਦਿੰਦਿਆਂ ਕਿਹਾ ਕਿ ਅਮਰੀਕਾ ਦੀ ਕੂਟਨੀਤੀ ਲੀਹ 'ਤੇ ਪਰਤ ਆਈ ਹੈ। ਉਨ੍ਹਾਂ ਦਾ ਪ੍ਰਸ਼ਾਸਨ ਆਪਣੇ ਸਾਂਝੇਦਾਰਾਂ ਨਾਲ ਸਬੰਧਾਂ 'ਚ ਸੁਧਾਰ ਕਰਕੇ ਦੇਸ਼ ਨੂੰ ਇੱਕ ਵਾਰ ਫਿਰ ਦੁਨੀਆਂ ਨਾਲ ਜੋੜੇਗਾ। ਬਾਇਡਨ ਨੇ ਵਿਦੇਸ਼ ਮੰਤਰਾਲੇ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ, 'ਅਸੀਂ ਆਪਣੇ ਸਹਿਯੋਗੀਆਂ ਨਾਲ ਸਬੰਧਾਂ ਨੂੰ ਸੁਧਾਰ ਕੇ ਇਕ ਵਾਰ ਫਿਰ ਦੁਨੀਆਂ ਨਾਲ ਜੋੜਨਗੇ।'
ਸਿਰਫ਼ ਅਤੀਤ ਹੀ ਨਹੀਂ ਬਲਕਿ ਵਰਤਮਾਨ ਤੇ ਭਵਿੱਖ ਦੀਆਂ ਚੁਣੌਤੀਆਂ ਦਾ ਹੱਲ ਕੱਢਣਗੇ। ਅਮਰੀਕੀ ਅਗਵਾਈ ਨੂੰ ਵਧਦੇ ਤਾਨਾਸ਼ਾਹ ਦੇ ਇਸ ਨਵੇਂ ਦੌਰ ਦਾ ਸਾਹਮਣਾ ਕਰਨਾ ਹੋਵੇਗਾ। ਜਿਸ 'ਚ ਅਮਰੀਕਾ ਖਿਲਾਫ ਚੀਨ ਦੀ ਵਧਦੀ ਲਾਲਸਾ ਤੇ ਸਾਡੇ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਣ ਦੇ ਰੂਸ ਦੇ ਇਰਾਦੇ ਸ਼ਾਮਲ ਹਨ।
ਜੋ ਬਾਇਡਨ ਨੇ ਕਿਹਾ ਕਿ ਅਮਰੀਕਾ ਨੂੰ ਵਧਦੀਆਂ ਕੌਮਾਂਤਰੀ ਚੁਣੌਤੀਆਂ ਦੇ ਇਸ ਨਵੇਂ ਦੌਰ ਦਾ ਸਾਹਮਣਾ ਕਰਨਾ ਹੈ, 'ਜਿਨ੍ਹਾਂ 'ਚ ਮਹਾਮਾਰੀ ਤੋਂ ਲੈ ਕੇ ਵਾਤਾਵਰਣ ਸੰਕਟ ਤੇ ਪਰਮਾਣੂ ਪ੍ਰਸਾਰ ਦੀ ਚੁਣੌਤੀ ਸ਼ਾਮਲ ਹੈ। ਸਾਰੇ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰਨ ਤੋਂ ਹੀ ਇਨ੍ਹਾਂ ਚੁਣੌਤੀਆਂ ਤੋਂ ਪਾਰ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਅਸੀਂ ਇਕੱਲੇ ਆਪਣੇ ਦਮ 'ਤੇ ਅਜਿਹਾ ਨਹੀਂ ਕਰ ਸਕਦੇ।'
ਬਾਇਡਨ ਨੇ ਕਿਹਾ, 'ਸਾਨੂੰ ਅਮਰੀਕਾ ਦੀ ਕੂਟਨੀਤੀ 'ਚ ਸਥਾਪਿਤ ਲੋਕਤੰਤਰਿਕ ਮੁੱਲਾਂ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਸੁਤੰਤਰਤਾ ਦਾ ਬਚਾਅ ਕਰਨਾ, 'ਅਵਸਰਾਂ ਦੀ ਰੱਖਿਆ ਕਰਨਾ, ਅਧਿਕਾਰਾਂ ਨੂੰ ਬਣਾਏ ਰੱਖਣਾ, ਕਾਨੂੰਨ ਦੇ ਸ਼ਾਸਨ ਦਾ ਸਨਮਾਨ ਕਰਨਾ ਤੇ ਹਰ ਵਿਅਕਤੀ ਦੇ ਨਾਲ ਸਨਮਾਨਪੂਰਵਕ ਵਿਵਹਾਰ ਕਰਨਾ ਸ਼ਾਮਲ ਹੈ।' ਇਹੀ ਸਾਡੀ ਕੌਮਾਂਤਰੀ ਸ਼ਕਤੀ ਦਾ ਆਧਾਰ ਹੈ। ਇਹ ਸਾਡੀ ਸ਼ਕਤੀ ਦਾ ਅਟੁੱਟ ਸੋਮਾ ਹੈ। ਇਹੀ ਅਮਰੀਕਾ ਨੂੰ ਜੋੜਨ ਵਾਲੀ ਤਾਕਤ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ