ਆਬੂ ਧਾਬੀ: ਸੰਯੁਕਤ ਅਰਬ ਅਮੀਰਾਤ (ਯੂ.ਏ.ਆਈ.) ਵਿੱਚ ਵੀ ਪਹਿਲੀ ਵਾਰ ਵੈਟ ਲਾਗੂ ਕਰ ਦਿੱਤਾ ਹੈ। ਬੀ.ਬੀ.ਸੀ ਦੀ ਰਿਪੋਰਟ ਮੁਤਾਬਿਕ ਮਾਲੀਆ ਵਧਾਉਣ ਲਈ 5 ਫੀਸਦੀ ਦੀ ਦਰ ਨਾਲ ਇਹ ਵੈਟ ਲਗਭਗ ਬਹੁਤੀਆਂ ਵਸਤੂਆਂ ਤੇ ਸੇਵਾਵਾਂ 'ਤੇ ਲਾਗੂ ਹੋਵੇਗਾ।

ਖਾਣ-ਪੀਣ ਦੇ ਸਾਮਾਨ, ਕੱਪੜੇ, ਪੈਟਰੋਲ, ਫੋਨ, ਪਾਣੀ, ਬਿਜਲੀ ਸਮੇਤ ਹੋਟਲਾਂ 'ਚ ਬੁਕਿੰਗ ਆਦਿ 'ਤੇ ਵੈਟ ਲੱਗੇਗਾ ਜਦ ਕਿ ਮੈਡੀਕਲ ਇਲਾਜ, ਵਿੱਤੀ ਸੇਵਾਵਾਂ ਤੇ ਜਨਤਕ ਟਰਾਂਸਪੋਰਟ ਸਮੇਤ ਕੁਝ ਹੋਰ ਵਸਤੂਆਂ ਨੂੰ ਇਸ ਤੋਂ ਮੁਕਤ ਰੱਖਿਆ ਗਿਆ ਹੈ।

ਯੂ.ਏ.ਆਈ ਨੂੰ ਪਹਿਲੇ ਸਾਲ ਵੈਟ ਤੋਂ ਕਰੀਬ 330 ਕਰੋੜ ਡਾਲਰ ਦੀ ਆਮਦਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਖਾੜੀ ਸਹਿਯੋਗ ਕੌਂਸਲ ਦੇ ਬਹਿਰੀਨ, ਕੁਵੈਤ, ਓਮਾਨ, ਕਤਰ ਤੇ ਸਾਊਦੀ ਅਰਬ ਆਦਿ ਦੇਸ਼ਾਂ ਵਲੋਂ ਵੀ ਅਗਲੇ ਸਾਲ ਤੱਕ ਵੈਟ ਲਗਾਏ ਜਾਣ ਦੀ ਸੰਭਾਵਨਾ ਹੈ।