ਪੜਚੋਲ ਕਰੋ
Advertisement
ਚੋਣਾਂ ਦੇ ਮਾਹੌਲ ‘ਚ ਪਾਕਿਸਤਾਨੀ ਔਰਤਾਂ ਦਾ ਭਾਰਤ-ਪਾਕਿ ਸ਼ਾਂਤੀ ਲਈ ਰੈਪ, ਕੀ ਤੁਸੀਂ ਸੁਣਿਆ?
ਭਾਰਤ-ਪਾਕਿਸਤਾਨ ‘ਚ ਤਣਾਅ ਨੂੰ ਦੇਖਦੇ ਹੋਏ ਪਾਕਿਸਤਾਨ ਦੀਆਂ ਦੋ ਮਹਿਲਾ ਕਲਾਕਾਰਾਂ ਨੇ ਰੈਪ ਬਣਾਇਆ ਹੈ। ਰੈਪ ਨੂੰ ਗਾਉਂਦੇ ਹੋਏ ਐਕਟਿੰਗ ਕਰਦੇ ਹੋਏ ਦੋਵਾਂ ਨੇ ਭਾਰਤ-ਪਾਕਿ ‘ਚ ਸ਼ਾਂਤੀ ਬਹਾਲ ਕਰਨ ਦਾ ਸੁਨੇਹਾ ਦਿੱਤਾ ਹੈ।
ਲਾਹੌਰ: ਚੋਣਾਂ ਦੇ ਮੌਸਮ ‘ਚ ਭਾਰਤ-ਪਾਕਿਸਤਾਨ ‘ਚ ਤਣਾਅ ਨੂੰ ਦੇਖਦੇ ਹੋਏ ਪਾਕਿਸਤਾਨ ਦੀਆਂ ਦੋ ਮਹਿਲਾ ਕਲਾਕਾਰਾਂ ਨੇ ਰੈਪ ਬਣਾਇਆ ਹੈ। ਰੈਪ ਨੂੰ ਗਾਉਂਦੇ ਹੋਏ ਐਕਟਿੰਗ ਕਰਦੇ ਹੋਏ ਦੋਵਾਂ ਨੇ ਭਾਰਤ-ਪਾਕਿ ‘ਚ ਸ਼ਾਂਤੀ ਬਹਾਲ ਕਰਨ ਦਾ ਸੁਨੇਹਾ ਦਿੱਤਾ ਹੈ। ਕਲਾਕਾਰ ਬੁਸ਼ਰਾ ਅੰਸਾਰੀ ਨੇ ਦੋ ਭੈਣਾਂ ਅਸਮਾ ਅੱਬਾਸ ਤੇ ਨੀਲਮ ਅਹਿਮਦ ਬਸ਼ੀਰ ਨਾਲ ਮਿਲਕੇ ਇਸ ਰੈਪ ਨੂੰ ਕ੍ਰਿਏਟ ਕੀਤਾ ਹੈ।
ਇਸ ਰੈਪ ਦੇ ਬੋਲ ਹਨ ‘ਹਮਸਾਏ ਮਾ ਜਾਏ’ (ਇੱਕ ਹੀ ਧਰਤੀ ਦੇ ਬੱਚੇ) ਹੈ। ਇਸ ਗਾਣੇ ‘ਚ ਭਾਰਤ-ਪਾਕਿ ਦਰਮਿਆਨ ਪੈਦਾ ਹੋਏ ਮਤਭੇਦਾਂ ਦਾ ਜ਼ਿਕਰ ਕੀਤਾ ਗਿਆ ਹੈ। 4.04 ਮਿੰਟ ਦੇ ਇਸ ਗਾਣੇ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਦੋਵੇਂ ਦੇਸ਼ਾਂ ‘ਚ ਦੀਵਾਰ ਖੜ੍ਹੀ ਹੋ ਗਈ ਹੈ।
ਤਣਾਅ ਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਦੋਵਾਂ ਮਹਿਲਾਵਾਂ ਇੱਕ ਦੂਜੇ ਨੂੰ ਸਵਾਲ ਕਰਦੀਆਂ ਦਿਖਾਈ ਦੇ ਰਹੀਆਂ ਹਨ। ਯੂ-ਟਿਊਬ ‘ਤੇ ਅੱਪਲੋਡ ਹੋਣ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਲੋਕ ਇਸ ਨੂੰ ਵ੍ਹੱਟਸਐਪ ਤੇ ਫੇਸਬੁੱਕ ‘ਤੇ ਵੀ ਸ਼ੇਅਰ ਕਰ ਰਹੇ ਹਨ।"#Gwandne" Time for peace powerful song time for peace. Let love win over hate....https://t.co/0pmCj30xXD
— Joydeep Ganguly (@joydeepg9) April 6, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement