ਪਿਛਲੇ ਦਿਨੀਂ ਅਗਸਤਾ ਵੇਸਟਲੈਂਡ ਘਪਲੇ ਦੇ ਮੁਲਜ਼ਮ ਤੇ ਕਥਿਤ ਵਿਚੋਲੇ ਕ੍ਰਿਸਚੀਅਨ ਮਿਸ਼ੇਲ ਨੂੰ ਦੁਬਈ ਜੇਲ੍ਹ ਤੋਂ ਭਾਰਤ ਲਿਆਂਦਾ ਗਿਆ ਸੀ। ਇਸ ਤੋਂ ਅਗਲੇ ਹੀ ਦਿਨ ਮਾਲਿਆ ਨੇ ਬੈਂਕਾਂ ਦਾ ਕਰਜ਼ਾ ਵਾਪਸ ਕਰਨ ਦੀ ਹਾਮੀ ਵੀ ਭਰ ਦਿੱਤੀ ਸੀ। ਪਰ ਹੁਣ ਇੰਗਲੈਂਡ ਦੀ ਅਦਾਲਤ ਨੇ ਮਾਲਿਆ ਦੇ ਭਾਰਤ ਨਾਲ ਲੁਕਣ-ਮੀਟੀ ਦੀ ਖੇਡ ਨੂੰ ਖ਼ਤਮ ਕਰ ਦਿੱਤਾ ਹੈ। ਹਾਲਾਂਕਿ, ਮਾਲਿਆ ਅਦਾਲਤ ਦੇ ਇਸ ਫੈਸਲੇ ਵਿਰੁੱਧ 40 ਦਿਨਾਂ ਦੇ ਅੰਦਰ-ਅੰਦਰ ਅਪੀਲ ਕਰ ਸਕਦਾ ਹੈ।
ਸਬੰਧਤ ਖ਼ਬਰ: ਅਗਸਤਾ ਵੈਸਟਲੈਂਡ ਘਪਲੇ ਦੇ ਵਿਦੇਸ਼ੀ ਵਿਚੋਲੇ ਨੂੰ ਪੰਜ ਦਿਨ ਰਿੜਕੇਗੀ ਸੀਬੀਆਈ
ਉੱਧਰ, ਵਿਜੈ ਮਾਲਿਆ ਦੀ ਭਾਰਤ ਸਪੁਰਦਗੀ ਦੇ ਮੱਦੇਨਜ਼ਰ ਮੁੰਬਈ ਦੀ ਆਰਥਰ ਰੋਡ ਜੇਲ੍ਹ ਨੂੰ ਪੂਰੀ ਤਰ੍ਹਾਂ ਤਿਆਰ ਕਰ ਲਿਆ ਗਿਆ ਹੈ। ਜੇਲ੍ਹ ਅਧਿਕਾਰੀਆਂ ਨੇ ਮਾਲਿਆ ਲਈ ਉੱਚ ਸੁਰੱਖਿਆ ਵਾਲੀ ਬੈਰਕ ਤਿਆਰ ਕੀਤੀ ਹੈ, ਜਿਸ ਦੀ ਵੀਡੀਓ ਵੀ ਬਰਤਾਨਵੀ ਅਦਾਲਤ ਨੇ ਤਲਬ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਇਸੇ ਕੈਦਖਾਨੇ ਵਿੱਚ ਮੁੰਬਈ ਹਮਲਿਆਂ ਦੇ ਦੋਸ਼ੀ ਅਜਮਲ ਕਸਾਬ ਨੂੰ ਵੀ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ: ਕਸਾਬ ਵਾਲੇ ਕੈਦਖਾਨੇ 'ਚ ਰੱਖਿਆ ਜਾਵੇਗਾ ਵਿਜੈ ਮਾਲਿਆ