ਪੁਤਿਨ ਲਈ ਜ਼ਿੰਦਗੀ ਭਰ ਰਾਸ਼ਟਰਪਤੀ ਬਣੇ ਰਹਿਣ ਦਾ ਰਾਹ ਖੁੱਲ੍ਹਾ, ਵਿਰੋਧੀਆਂ ਨੇ ਚੁੱਕਿਆ ਝੰਡਾ
ਰੂਸ ਦੀ ਸੱਤਾ 'ਚ ਪਿਛਲੇ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਰਹਿਣ ਵਾਲੇ ਪੁਤਿਨ ਦਾ ਇਹ ਕਾਰਜਕਾਲ 2024 'ਚ ਖਤਮ ਹੋਵੇਗਾ। ਰੂਸ ਦੇ ਲੋਕਾਂ ਨੇ ਪੁਤਿਨ ਨੂੰ ਰਾਸ਼ਟਰਪਤੀ ਦੇ ਦੋ ਹੋਰ ਕਾਰਜਕਾਲ ਦੀ ਇਜਾਜ਼ਤ ਦੇਣ ਤੋਂ ਇਲਾਵਾ ਕਈ ਹੋਰ ਸੋਧਾਂ ਲਈ ਵੋਟਿੰਗ ਕੀਤੀ।
ਮਾਸਕੋ: ਰੂਸ ਦੇ ਲੋਕਾਂ ਨੇ ਸੰਵਿਧਾਨਕ ਬਦਲਾਅ ਲਈ ਭਾਰੀ ਮਤਦਾਨ ਨਾਲ 2036 ਤਕ ਵਲਾਦੀਮੀਰ ਪੁਤਿਨ ਦੇ ਸੱਤਾ 'ਚ ਰਹਿਣ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸ ਨਾਲ ਉਹ ਦੋ ਵਾਰ ਰਾਸ਼ਟਰਪਤੀ ਬਣ ਸਕਦੇ ਹਨ। ਰੂਸ ਦੀ ਸੱਤਾ 'ਚ ਪਿਛਲੇ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਰਹਿਣ ਵਾਲੇ ਪੁਤਿਨ ਦਾ ਇਹ ਕਾਰਜਕਾਲ 2024 'ਚ ਖਤਮ ਹੋਵੇਗਾ। ਰੂਸ ਦੇ ਲੋਕਾਂ ਨੇ ਪੁਤਿਨ ਨੂੰ ਰਾਸ਼ਟਰਪਤੀ ਦੇ ਦੋ ਹੋਰ ਕਾਰਜਕਾਲ ਦੀ ਇਜਾਜ਼ਤ ਦੇਣ ਤੋਂ ਇਲਾਵਾ ਕਈ ਹੋਰ ਸੋਧਾਂ ਲਈ ਵੋਟਿੰਗ ਕੀਤੀ।
67 ਸਾਲਾ ਪੁਤਿਨ 83 ਸਾਲ ਦੀ ਉਮਰ ਤਕ ਸ਼ਾਸਨ ਕਰ ਸਕਦੇ ਹਨ। ਕੇਂਦਰੀ ਚੋਣ ਕਮਿਸ਼ਨ ਨੇ ਕਿਹਾ 77.9% ਵੋਟਾਂ ਸੰਵਿਧਾਨ ਸੋਧ ਦੇ ਸਮਰਥਨ 'ਚ ਪਈਆਂ। ਸੰਸਦ ਤੇ ਸੰਵਿਧਾਨਕ ਅਦਾਲਤ ਤੋਂ ਪਹਿਲਾਂ ਸੰਵਿਧਾਨਕ ਬਦਲਾਅ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਪਹਿਲਾਂ ਇਹ ਮਤਦਾਨ 22 ਮਈ ਨੂੰ ਹੋਣਾ ਸੀ ਪਰ ਕੋਰੋਨਾ ਵਾਇਰਸ ਕਾਰਨ ਇਸ ਨੂੰ ਰੱਦ ਕਰਨਾ ਪਿਆ ਸੀ।
ਪੁਤਿਨ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਵੋਟਿੰਗ ਪ੍ਰਕਿਰਿਆ ਸਿਰਫ਼ ਇਕ ਦਿਖਾਵਾ ਹੈ। ਵੋਟਿੰਗ 'ਚ ਘਪਲੇ ਦੇ ਵੀ ਇਲਜ਼ਾਮ ਲੱਗੇ ਹਨ। ਓਧਰ 'ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਵੋਟਿੰਗ ਪੂਰੇ ਪਾਰਦਰਸ਼ੀ ਤਰੀਕੇ ਨਾਲ ਹੋਈ ਹੈ। ਵਿਰੋਧੀ ਰਾਜਨੇਤਾ ਏਲੇਕਸੀ ਨਵਲਨੀ ਨੇ ਵੋਟਿੰਗ ਨੂੰ ਗੈਰ ਪਾਰਦਰਸ਼ੀ ਦੱਸਿਆ ਤੇ ਵੋਟਿੰਗ ਨੂੰ ਨਜ਼ਾਇਜ਼ ਠਹਿਰਾਉਂਦਿਆਂ ਕਿਹਾ ਕਿ ਪੁਤਿਨ ਲਈ ਪੂਰੀ ਜ਼ਿੰਦਗੀ ਰਾਸ਼ਟਰਪਤੀ ਅਹੁਦਾ ਸੁਰੱਖਿਅਤ ਰੱਖਣ ਲਈ ਡਿਜ਼ਾਇਨ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਅਸੀਂ ਇਨ੍ਹਾਂ ਨਤੀਜਿਆਂ ਨੂੰ ਕਦੇ ਨਹੀਂ ਮੰਨਾਂਗੇ। ਨਵਲਨੀ ਨੇ ਕਿਹਾ ਕੋਰੋਨਾ ਵਾਇਰਸ ਕਾਰਨ ਵਿਰੋਧੀ ਧਿਰ ਫਿਲਹਾਲ ਵਿਰੋਧ ਨਹੀਂ ਕਰੇਗੀ ਪਰ ਜੇਕਰ ਉਸ ਦੇ ਉਮੀਦਵਾਰਾਂ ਨੂੰ ਖੇਤਰੀ ਚੋਣਾਂ 'ਚ ਹਿੱਸਾ ਲੈਣ ਤੋਂ ਰੋਕਿਆ ਗਿਆ ਜਾਂ ਨਤੀਜਿਆਂ ਨਾਲ ਛੇੜਛਾੜ ਕੀਤੀ ਗਈ ਤਾਂ ਪ੍ਰਦਰਸ਼ਨ ਜ਼ਰੂਰ ਹੋਵੇਗਾ।
ਇਹ ਵੀ ਪੜ੍ਹੋ:ਦਿਲਜੀਤ ਦੋਸਾਂਝ ਦੀ ਸੀਰੀਅਸ ਫੋਟੋ ਦਾ ਸੋਸ਼ਲ ਮੀਡੀਆ 'ਤੇ ਧਮਾਕਾ, ਮਿਲੇ ਲੱਖਾਂ ਲਾਈਕਸ ਭਾਰਤ ਵਾਲੇ ਪਾਸਿਓਂ ਕਰਤਾਰਪੁਰ ਲਾਂਘਾ ਬੋਰੀਆਂ ਨਾਲ ਬੰਦ, ਹੜ੍ਹਾਂ ਦਾ ਦਿੱਤਾ ਹਵਾਲਾ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦਾ ਵੱਡਾ ਘਾਲਾਮਾਲਾ, ਸਿੱਖਿਆ ਮੰਤਰੀ ਵੀ ਬਣੇ ਅਣਜਾਣ ਜਥੇਦਾਰ ਦਾ ਖ਼ਾਲਿਸਤਾਨ 'ਤੇ ਹੋਰ ਵੱਡਾ ਬਿਆਨ, ਐਸਜੀਪੀਸੀ ਨੇ ਵੀ ਭਰੀ ਹਾਮੀ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ