(Source: ECI/ABP News/ABP Majha)
ਵੈਗਨਰ ਨੇ ਪਿੱਠ 'ਚ ਛੁਰਾ ਮਾਰਿਆ ਹੈ , ਗੱਦਾਰਾਂ ਨੂੰ ਮਿਲੇਗਾ ਕਰਾਰਾ ਜਵਾਬ: ਰੂਸ 'ਚ ਬਗਾਵਤ 'ਤੇ ਭੜਕੇ ਪੁਤਿਨ
ਕਿਰਾਏ ਦੇ ਫੌਜੀਆਂ ਵਾਲੇ ਵੈਗਨਰ ਸਮੂਹ ਦੀ ਬਗਾਵਤ ਤੋਂ ਬਾਅਦ ਰੂਸ ਵਿੱਚ ਗ੍ਰਹਿਯੁੱਧ ਵਰਗੀ ਸਥਿਤੀ ਬਣ ਰਹੀ ਹੈ। ਹਾਲਾਤ ਵਿਗੜਦੇ ਦੇਖ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ।
World News : ਕਿਰਾਏ ਦੇ ਫੌਜੀਆਂ ਵਾਲੇ ਵੈਗਨਰ ਸਮੂਹ ਦੀ ਬਗਾਵਤ ਤੋਂ ਬਾਅਦ ਰੂਸ ਵਿੱਚ ਗ੍ਰਹਿਯੁੱਧ ਵਰਗੀ ਸਥਿਤੀ ਬਣ ਰਹੀ ਹੈ। ਹਾਲਾਤ ਵਿਗੜਦੇ ਦੇਖ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ। ਪੁਤਿਨ ਨੇ ਕਿਹਾ, ਵੈਗਨਰ ਗਰੁੱਪ ਨੇ ਰੂਸ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।
ਵੈਗਨਰ ਗਰੁੱਪ ਦੁਆਰਾ ਰੂਸੀ ਫੌਜ ਖ਼ਿਲਾਫ਼ ਜੰਗ ਦੇ ਐਲਾਨ ਤੋਂ ਬਾਅਦ, ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਇਸ ਨੂੰ "ਵਿਸ਼ਵਾਸਘਾਤ" ਕਿਹਾ ਹੈ। ਉਨ੍ਹਾਂ ਕਿਹਾ ਕਿ ਭਰਾ ਜੇ ਖ਼ਿਲਾਫ਼ ਭਰਾ ਨੂੰ ਖੜ੍ਹਾ ਕੀਤਾ ਜਾ ਰਿਹਾ ਹੈ। ਇੱਕ ਰੂਸੀ ਸੁਰੱਖਿਆ ਸੂਤਰ ਨੇ ਸ਼ਨੀਵਾਰ ਨੂੰ ਰੋਇਟਰਜ਼ ਨੂੰ ਦੱਸਿਆ ਕਿ ਵੈਗਨਰ ਗਰੁੱਪ ਦੇ ਲੜਾਕਿਆਂ ਨੇ ਮਾਸਕੋ ਤੋਂ ਲਗਭਗ 500 ਕਿਲੋਮੀਟਰ (310 ਮੀਲ) ਦੱਖਣ ਵਿੱਚ ਵੋਰੋਨੇਜ਼ ਸ਼ਹਿਰ ਵਿੱਚ ਸਾਰੀਆਂ ਫੌਜੀ ਸਹੂਲਤਾਂ ਉੱਤੇ ਕਬਜ਼ਾ ਕਰ ਲਿਆ ਹੈ।
ਪੁਤਿਨ ਨੇ ਕਿਹਾ ਕਿ ਵੈਗਨਰ ਸਮੂਹ ਦੁਆਰਾ "ਹਥਿਆਰਬੰਦ ਬਗਾਵਤ" ਦੇਸ਼ਧ੍ਰੋਹ ਸੀ, ਅਤੇ ਜੋ ਵੀ ਵਿਅਕਤੀ ਰੂਸੀ ਫੌਜ ਦੇ ਵਿਰੁੱਧ ਹਥਿਆਰ ਚੁੱਕਦਾ ਹੈ, ਨੂੰ ਸਜ਼ਾ ਦਿੱਤੀ ਜਾਵੇਗੀ। ਇੱਕ ਟੈਲੀਵਿਜ਼ਨ ਐਮਰਜੈਂਸੀ ਸੰਬੋਧਨ ਦੌਰਾਨ ਬੋਲਦਿਆਂ ਪੁਤਿਨ ਨੇ ਕਿਹਾ ਕਿ ਉਹ ਰੂਸ ਦੀ ਰੱਖਿਆ ਲਈ ਸਭ ਕੁਝ ਕਰਨਗੇ ਅਤੇ ਦੱਖਣੀ ਸ਼ਹਿਰ ਰੋਸਟੋਵ-ਆਨ-ਡੌਨ ਵਿੱਚ ਸਥਿਤੀ ਨੂੰ ਸੰਭਾਲਣ ਲਈ "ਨਿਰਣਾਇਕ ਕਾਰਵਾਈ" ਕੀਤੀ ਜਾਵੇਗੀ। ਕਸਬੇ 'ਤੇ ਵੈਗਨਰ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਦੁਆਰਾ ਦਾਅਵਾ ਕੀਤਾ ਗਿਆ ਹੈ।
"ਸਾਡਾ ਜਵਾਬ ਮਜੂਬਤ ਹੋਵੇਗਾ: ਪੁਤਿਨ ਨੇ ਵੈਗਨਰ ਬਲਾਂ 'ਤੇ ਨਕੇਲ ਕੱਸਣ ਦਾ ਸੰਕਲਪ ਲਿਆ"
ਪੁਤਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਰੂਸੀ ਫੌਜ "ਕਰਾਰਾ ਜਵਾਬ" ਦੇਵੇਗੀ। ਆਪਣੇ ਬਿਆਨ ਵਿੱਚ, ਪੁਤਿਨ ਨੇ ਮੰਨਿਆ ਕਿ ਰੋਸਟੋਵ-ਆਨ-ਡੌਨ ਵਿੱਚ ਸਥਿਤੀ "ਮੁਸ਼ਕਿਲ ਬਣੀ ਹੋਈ ਹੈ।" ਰਾਸ਼ਟਰਪਤੀ ਪੁਤਿਨ ਨੇ ਕਿਹਾ, 'ਹਰ ਕੋਈ ਜੋ ਫੌਜ ਦੇ ਖਿਲਾਫ਼ ਹਥਿਆਰ ਚੁੱਕਦਾ ਹੈ ਇੱਕ ਗੱਦਾਰ ਹੈ' ਅਤੇ ਮੌਜੂਦਾ "ਬਗਾਵਤ" ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ