ਇਸਲਾਮਾਬਾਦ: ਤੁਸੀਂ ਆਪਣੀ ਵੋਟ ਕਿਸ ਨੂੰ ਦਿੱਤੀ, ਪਾਕਿਸਤਾਨ ਵਿੱਚ ਇਹ ਆਸਾਨ ਜਿਹਾ ਸਵਾਲ ਤੁਹਾਨੂੰ ਜੇਲ੍ਹ ਵੀ ਪਹੁੰਚਾ ਸਕਦਾ ਹੈ ਤੇ ਇਸ ਲਈ ਇੱਕ ਲੱਖ ਤਕ ਦਾ ਜ਼ੁਰਮਾਨਾ ਵੀ ਹੋ ਸਕਦਾ ਹੈ। ਇਸ ਦੇ ਨਾਲ ਹੀ ਜੇ ਕਿਸਮਤ ਖ਼ਰਾਬ ਰਹੀ ਤਾਂ ਤੁਹਾਨੂੰ ਜੇਲ੍ਹ ਤੇ ਜ਼ੁਰਮਾਨਾ, ਦੋਵੇਂ ਵੀ ਭੁਗਤਣੇ ਪੈ ਸਕਦੇ ਹਨ।
ਪੀਕਿਸਤਾਨੀ ਅੰਗਰੇਜ਼ੀ ਅਖ਼ਬਾਰ ਡਾਅਨ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਪਾਕਿਸਤਾਨ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਵਿੱਚ ਕਈ ਕੰਮਾਂ ’ਤੇ ਪਾਬੰਧੀਆਂ ਲਾਈਆਂ ਗਈਆਂ ਹਨ। ਜੇ ਕੋਈ ਉਹ ਕੋਮ ਕਰੇਗਾ ਤਾਂ ਉਸ ਨੂੰ ਚੋਣ ਜਾਬਤੇ ਦਾ ਉਲੰਘਣ ਮੰਨਿਆ ਜਾਏਗਾ ਤੇ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ। ਅਖ਼ਬਾਰ ਮੁਤਾਬਕ ਪਾਬੰਧੀਸ਼ੁਦਾ ਕੰਮਾਂ ਵਿੱਚ ਇਹ ਵੀ ਸਵਾਲ ਪੁੱਛਣਾ ਵੀ ਸ਼ਾਮਲ ਹੈ ਕਿ ਤੁਸੀਂ ਆਪਣੀ ਵੋਟ ਕਿਸ ਨੂੰ ਪਾਈ? ਬੈਲੇਟ ਪੇਪਰ ਜੀ ਤਸਵੀਰ ਲੈਣਾ ਵੀ ਅਰਰਾਧ ਮੰਨਿਆ ਜਾਏਗਾ।
ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਦੇ ਨੋਟਿਸ ਵਿੱਚ ਕਿਸੀ ਵੋਟਰ ਨੂੰ ਵੋਟਿੰਗ ਕੇਂਦਰ ਤੋਂ ਭਜਾਉਣ, ਕਿਸੀ ਨੂੰ ਵੋਟ ਪਾਉਣ ਜਾਂ ਨਾ ਪਾਉਣ ਲਈ ਮਜਬੂਰ ਕਰਨ, ਕਿਸੀ ਵੋਟਰ ਨੂੰ ਨੁਕਸਾਨ ਪਹੁੰਚਾਉਣ, ਉਸ ਨੂੰ ਧਮਕੀ ਦੇਣ, ਕਿਸੀ ਵੋਟਰ ਨੂੰ ਅਗਵਾ ਕਰਨ, ਗੈਰ ਕਾਨੂੰਨੀ ਤਰੀਕੇ ਨਾਲ ਪ੍ਰਭਾਵਿਤ ਕਰਨ, ਫੁਸਲਾਉਣ, ਸਰਕਾਰੀ ਮੋਹਰ ਬਰਾਮਦ ਕਰਨ, ਪੋਲਿੰਗ ਬੂਥ ਤੋਂ ਬੈਲੇਟ ਪੇਪਰ ਬਾਹਰ ਲੈ ਕੇ ਜਾਣ ਜਾਂ ਵੋਟਾਂ ਵਾਲੀ ਪੇਟੀ ਵਿੱਚ ਜਾਅਲੀ ਵੋਟ ਪਾਉਣ ਵਰਗੇ ਕੰਮਾਂ ਨੂੰ ਅਪਰਾਧ ਦੱਸਿਆ ਗਿਆ ਹੈ।
ਇਸ ਦੇ ਇਲਾਵਾ ਵੋਟਰ ਦੇ ਫੈਸਲੇ ’ਤੇ ਤੋਹਫਾ ਦੇਣ ਦੀ ਪੇਸ਼ਕਸ਼ ਜਾਂ ਵਾਅਦਾ ਕਰ ਕੇ ਉਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨ ਨੂੰ ਵੀ ਰਿਸ਼ਵਤਖੋਰੀ ਮੰਨਿਆ ਜਾਏਗਾ। ਇਸ ਤਰ੍ਹਾਂ ਦੇ ਅਪਰਾਧ ਲਈ ਤਿੰਨ ਸਾਲ ਦੀ ਕੈਦ ਤੇ ਇੱਕ ਲੱਖ ਤਕ ਦਾ ਜ਼ੁਰਮਾਨਾ ਹੋ ਸਕਦਾ ਹੈ ਜਾਂ ਦੋਵੇਂ ਸਜ਼ਾ ਹੋ ਸਕਦੀਆਂ ਹਨ।