ਲੰਡਨ : ਬਰਤਾਨੀਆ ਵਿੱਚ 33 ਸਾਲ ਦੇ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਈ-ਨਿਲਾਮੀ ਸਾਈਟ -eBay ਰਾਹੀਂ ਵੇਚਣ ਦੀ ਕੋਸ਼ਿਸ ਕੀਤੀ। ਇਸ ਤੋਂ ਬਾਅਦ ਪਤਨੀ ਦੀ 65,880 ਪੌਂਡ ਦੀ ਬੋਲੀ ਵੀ ਲੱਗੀ। ਪਤੀ ਦਾ ਦੋਸ਼ ਹੈ ਕਿ ਬਿਮਾਰ ਹੋਣ ਦੇ ਬਾਵਜੂਦ ਉਸ ਦੀ ਪਤਨੀ ਨੇ ਉਸ ਦੀ ਸੰਭਾਲ ਨਹੀਂ ਕੀਤੀ। ਇਸ ਕਰ ਕੇ ਗ਼ੁੱਸੇ ਵਿੱਚ ਆ ਕੇ ਉਸ ਨੇ ਅਜਿਹਾ ਕੀਤਾ ਹੈ।
ਵੇਕਫੀਲਡ ਯਾਰਕਸ਼ਾਇਰ ਦੇ ਰਹਿਣ ਵਾਲੇ ਸਾਈਮਨ ਓਕੇਨ ਨੇ ਪਿਛਲੇ ਹਫ਼ਤੇ ਆਪਣੀ 27 ਪਤਨੀ ਦੀ ਤਸਵੀਰ -eBay ਸਾਈਟ ਉੱਤੇ ਅੱਪਲੋਡ ਕੀਤੀ ਅਤੇ ਨਾਲ ਹੀ ਲਿਖਿਆ ਕਿ ਯੂਜਡ ਵਾਈਫ਼। ਇੱਥੇ ਹੀ ਬੱਸ ਹੀ ਨਹੀਂ ਸਾਈਮਨ ਨੇ ਪਤਨੀ ਦੇ ਫ਼ਾਇਦੇ ਅਤੇ ਨੁਕਸਾਨ ਵੀ ਇਸ਼ਤਿਹਾਰ ਵਿੱਚ ਦੱਸੇ ਹਨ। ਦੋ ਬੱਚਿਆ ਦੇ ਪਿਤਾ ਸਾਈਮਨ ਦਾ ਦੋਸ਼ ਹੈ ਕਿ ਉਸ ਦੀ ਪਤਨੀ ਸਹੀ ਭੂਮਿਕਾ ਨਹੀਂ ਨਿਭਾਅ ਰਹੀ ਸੀ। ਨਾਲ ਹੀ ਸਾਈਮਨ ਨੇ ਪਤਨੀ ਦੀ ਤਾਰੀਫ਼ ਵੀ ਕੀਤੀ ਹੈ ਕਿ ਉਹ ਖਾਣਾ ਬਹੁਤ ਚੰਗਾ ਬਣਾਉਂਦੀ ਹੈ।
ਪਤੀ ਦੀ ਇਸ ਹਰਕਤ ਬਾਰੇ ਜਦੋਂ ਪਤਨੀ ਨੂੰ ਪਤਾ ਲੱਗਾ ਤਾਂ ਗ਼ੁੱਸੇ ਵਿੱਚ ਆ ਗਈ। ਪਤਨੀ ਦੀ ਅਪੀਲ ਤੋਂ ਬਾਅਦ ਫ਼ਿਲਹਾਲ -eBay ਨੇ ਇਸ਼ਤਿਹਾਰ ਹਟਾ ਦਿੱਤਾ ਹੈ।