ਕਾਬੁਲ: ਤਾਲਿਬਾਨ ਨੇ ਬੀਤੇ ਦਿਨੀਂ ਅਫਗਾਨਿਸਤਾਨ ਵਿੱਚ ਆਪਣੀ ਕੈਬਨਿਟ ਦਾ ਗਠਨ ਕੀਤਾ ਹੈ। ਇਸ ਕੈਬਨਿਟ ਵਿੱਚ 33 ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਪਰ ਉਸ ਵਿੱਚ ਕਿਸੇ ਔਰਤ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਗਈ ਹੈ। ਹੁਣ ਤਾਲਿਬਾਨ ਨੇ ਔਰਤਾਂ ਬਾਰੇ ਹਾਸੋ-ਹੀਣੇ ਬਿਆਨ ਦਿੱਤੇ ਹਨ। ਤਾਲਿਬਾਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿੱਚ ਔਰਤਾਂ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਨਹੀਂ ਦਿੱਤੀ ਜਾਵੇਗੀ, ਔਰਤਾਂ ਦਾ ਕੰਮ ਸਿਰਫ ਬੱਚੇ ਪੈਦਾ ਕਰਨਾ ਹੈ।


ਤਾਲਿਬਾਨ ਦੇ ਬੁਲਾਰੇ ਸਈਦ ਜ਼ਕੀਰਉੱਲਾ ਹਾਸ਼ਮੀ ਨੇ ਹੁਣ ਔਰਤਾਂ ਬਾਰੇ ਕਿਹਾ ਹੈ ਕਿ ਔਰਤ ਮੰਤਰੀ ਨਹੀਂ ਬਣ ਸਕਦੀ। ਇਹ ਉਸ ਭਾਰ ਵਾਂਗ ਹੋਵੇਗਾ, ਜਿਸ ਨੂੰ ਉਹ ਚੁੱਕ ਨਹੀਂ ਸਕਦੀ। ਔਰਤਾਂ ਦਾ ਮੰਤਰੀ ਮੰਡਲ ਵਿੱਚ ਹੋਣਾ ਜ਼ਰੂਰੀ ਨਹੀਂ ਹੈ। ਉਨ੍ਹਾਂ ਨੂੰ ਕੇਵਲ ਬੱਚੇ ਪੈਦਾ ਕਰਨੇ ਚਾਹੀਦੇ ਹਨ। ਜਿਹੜੀਆਂ ਔਰਤਾਂ ਪ੍ਰਦਰਸ਼ਨ ਕਰਦੀਆ ਦਿਸਦੀਆਂ ਹਨ, ਉਹ ਅਫਗਾਨਿਸਤਾਨ ਦੀਆਂ ਸਾਰੀਆਂ ਔਰਤਾਂ ਦੀ ਪ੍ਰਤੀਨਿਧਤਾ ਨਹੀਂ ਕਰਦੀਆਂ।


"ਤਾਲਿਬਾਨ ਅਫਗਾਨ ਔਰਤਾਂ ਦੇ ਅਧਿਕਾਰਾਂ ਦਾ ਸਨਮਾਨ ਕਰਨ"


ਤਾਲਿਬਾਨ ਸ਼ੁਰੂ ਤੋਂ ਹੀ ਔਰਤਾਂ ਨਾਲ ਬੇਇਨਸਾਫ਼ੀ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦੇ ਇੱਕ ਉੱਚ-ਅਧਿਕਾਰੀ ਨੇ ਅਫਗਾਨਿਸਤਾਨ ਵਿੱਚ ਤਾਲਿਬਾਨ ਅਧਿਕਾਰੀਆਂ ਨੂੰ ਔਰਤਾਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਦੀ ਪ੍ਰਮੁੱਖ ਅਧਿਕਾਰੀ ਪ੍ਰਮਿਲਾ ਪੈਟਨ ਦੇ ਹਵਾਲੇ ਨਾਲ ਕਿਹਾ ਗਿਆ ਹੈ,“ਔਰਤਾਂ ਨੂੰ ਸ਼ਾਂਤੀਪੂਰਨ ਵਿਰੋਧ ਤੇ ਹਿੰਸਾ ਤੋਂ ਮੁਕਤ ਜੀਵਨ ਜਿਊਣ ਦਾ ਅਧਿਕਾਰ ਹੈ।"


ਪੈਟਨ ਨੇ ਕਿਹਾ, "ਅਫਗਾਨਿਸਤਾਨ ਵਿੱਚ ਔਰਤਾਂ ਦੀ ਕੁੱਟਮਾਰ ਦੀਆਂ ਤਸਵੀਰਾਂ ਦੇਖ ਕੇ ਮੈਂ ਹੈਰਾਨ ਅਤੇ ਗੁੱਸੇ ਵਿੱਚ ਹਾਂ। ਉਨ੍ਹਾਂ ਨੂੰ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਡੰਡਿਆਂ ਨਾਲ ਮਾਰਿਆ-ਕੁੱਟਿਆ ਗਿਆ। ਮੈਂ ਉਨ੍ਹਾਂ ਸਾਰੀਆਂ ਅਫਗਾਨ ਔਰਤਾਂ ਨਾਲ ਇੱਕਜੁਟਤਾ ਨਾਲ ਖੜ੍ਹੀ ਹਾਂ, ਜੋ ਲੜ ਰਹੀਆਂ ਹਨ। ਉਹ ਆਪਣੇ ਬੁਨਿਆਦੀ ਅਧਿਕਾਰਾਂ, ਆਜ਼ਾਦੀ ਅਤੇ ਸਨਮਾਨ ਲਈ ਲੜ ਰਹੀਆਂ ਹਨ।


ਇਹ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਕਿ ਔਰਤਾਂ ਅਫਗਾਨਿਸਤਾਨ ਦੇ ਜਨਤਕ ਤੇ ਰਾਜਨੀਤਕ ਜੀਵਨ ਵਿੱਚ ਹਿੱਸਾ ਲੈਣ ਦੇ ਆਪਣੇ ਅਧਿਕਾਰ ਨੂੰ ਪੂਰੀ ਤਰ੍ਹਾਂ, ਬਰਾਬਰੀ ਤੇ ਸੁਰੱਖਿਅਤ ਢੰ ਨਾਲ ਵਰਤ ਸਕਣ।"


ਇਹ ਵੀ ਪੜ੍ਹੋ: India Vs England: ਮੈਨਚੈਸਟਰ ਟੈਸਟ ਦੇ ਪਹਿਲੇ ਦੋ ਦਿਨਾਂ ਦਾ ਮੈਚ ਮੁਲਤਵੀ, ਐਤਵਾਰ ਨੂੰ ਸ਼ੁਰੂ ਹੋ ਸਕਦਾ ਹੈ ਮੈਚ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904