ਬੀਜਿੰਗ: ਸੋਸ਼ਲ ਮੀਡੀਆ ’ਤੇ ਇਨ੍ਹੀਂ ਦਿਨੀਂ ਇੱਕ ਮਹਿਲਾ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖਣ ਬਾਅਦ ਟੈਸਟ ਡਰਾਈਵ ਤੋਂ ਹੀ ਡਰ ਲੱਗਣ ਲੱਗ ਜਾਏਗਾ। ਇਸ ਵੀਡੀਓ ਵਿੱਚ ਮਹਿਲਾ ਨੇ ਟੈਸਟ ਡਰਾਈਵ ਦੌਰਾਨ 40 ਲੱਖ ਦੀ BMW ਕਾਰ ਠੋਕ ਦਿੱਤੀ। ਮਹਿਲਾ ਕਾਰ ਨੂੰ ਚਲਾ ਕੇ ਵਾਪਸ ਸ਼ੋਅਰੂਮ ਵਿੱਚ ਲਿਆ ਰਹੀ ਸੀ ਕਿ ਕਾਰ ਸ਼ੋਅਰੂਮ ਦੀ ਕੱਚ ਦੀ ਦੀਵਾਰ ਤੋੜਦੀ ਹੋਈ ਸਿੱਧੀ ਸ਼ੋਅਰੂਮ ਅੰਦਰ ਦਾਖਲ ਹੋ ਗਈ।
ਚੀਨ ਦੇ ਗੁਆਂਗਜੈ ਸ਼ਹਿਰ ਵਿੱਚ ਸ਼ਨੀਵਾਰ ਨੂੰ BMW ਦੀ X1 ਕਾਰ ’ਤੇ ਟੈਸਟ ਡਰਾਈਵ ਲਈ ਨਿਕਲੀ ਔਰਤ ਨੇ ਕਾਰ ਸ਼ੋਅਰੂਮ ਦੀ ਕੱਚ ਦੀ ਦੀਵਾਰ ਨਾਲ ਠੋਕ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਮਹਿਲਾ ਨੇ ਗਲਤੀ ਨਾਲ ਐਕਸਲਰੇਟਰ ’ਚੇ ਪੈਰ ਰੱਖ ਦਿੱਤਾ ਸੀ ਜਿਸ ਕਾਰਨ ਗੱਡੀ ਦੀ ਸਪੀਡ ਅਚਾਨਕ ਵਧ ਗਈ ਤੇ ਬੇਕਾਬੂ ਹੋ ਕੇ ਦੀਵਾਰ ਨਾਲ ਟਕਰਾ ਗਈ।
ਇਸ ਹਾਦਸੇ ਦੌਰਾਨ ਕਾਰ ਦਾ ਕਾਫੀ ਨੁਕਸਾਨ ਹੋ ਗਿਆ ਤੇ ਡੀਲਰਸ਼ਿਪ ਦੇ ਦੋ ਮੁਲਾਜ਼ਮਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਮਹਿਲਾ ਜਿਸ ਕਾਰ ਵਿੱਚ ਟੈਸਟ ਡਰਾਈਵ ਲੈ ਰਹੀ ਸੀ, ਉਸ ਦੀ ਕੀਮਤ 40 ਲੱਖ ਰੁਪਏ ਦੇ ਆਸਪਾਸ ਹੈ। ਮਹਿਲਾ ਨੇ ਹਾਦਸੇ ਦੀ ਪੂਰੀ ਜ਼ਿੰਮੇਵਾਰੀ ਲੈਂਦਿਆਂ ਨੁਕਸਾਨ ਦਾ ਹਰਜਾਨਾ ਭਰਨ ਦੀ ਵੀ ਹਾਮੀ ਭਰੀ ਹੈ।