ਨਵੀਂ ਦਿੱਲੀ: ਗਲੋਬਲ ਵਾਰਮਿੰਗ 'ਤੇ ਸੰਯੁਕਤ ਰਾਸ਼ਟਰ ਵਾਤਾਵਰਣ ਯੋਜਨਾ ਦੀ ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਸਾਲ ਹੁਣ ਤੱਕ ਦੇ 3 ਸਭ ਤੋਂ ਗਰਮ ਸਾਲਾਂ ਵਿੱਚ ਇੱਕ ਰਿਹਾ ਹੈ। ਰਿਪੋਰਟ ਦੇ ਅਨੁਸਾਰ, ਵਿਸ਼ਵ ਇੱਕ ਵੱਡੀ ਜਲਵਾਯੂ ਤਬਾਹੀ ਵੱਲ ਵਧ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ 'ਚ ਜਿਸ ਵਿਨਾਸ਼ ਦੀ ਗੱਲ ਕੀਤੀ ਜਾ ਰਹੀ ਹੈ। ਉਸਦੇ ਸਬੂਤ ਵੀ 2020 'ਚ ਮਿਲਦੇ ਰਹੇ ਹਨ। ਇਹ ਕੁਝ ਘਟਨਾਵਾਂ ਰਾਹੀਂ ਸਮਝਿਆ ਜਾ ਸਕਦਾ ਹੈ ਜੋ ਸਾਲ 2020 ਵਿੱਚ ਵਾਪਰੀਆਂ ਸੀ।


ਆਈਸਬਰਗ A68a
ਸਭ ਤੋਂ ਤਾਜ਼ਾ ਸਬੂਤ ਹੈ A68a ਨਾਮ ਦਾ ਵਿਸ਼ਵ ਦਾ ਸਭ ਤੋਂ ਵੱਡਾ ਆਈਸਬਰਗ। ਇਹ ਅੰਟਾਰਕਟਿਕਾ ਤੋਂ 2017 ਵਿੱਚ ਵੱਖ ਹੋ ਗਿਆ ਸੀ।ਇਸ ਆਈਸਬਰਗ ਦੇ ਕਾਰਨ ਸਮੁੰਦਰੀ ਸੀਲ ਅਤੇ ਪੈਂਨਗੁਇਨਸ ਦੀ ਜਾਨ ਨੂੰ ਖ਼ਤਰਾ ਹੈ। ਇਹ ਦੱਖਣੀ ਜਾਰਜੀਆ ਤੱਟ ਨਾਲ ਟਕਰਾਅ ਸਕਦਾ ਹੈ ਅਤੇ ਬਹੁਤ ਤਬਾਹੀ ਮਚਾ ਸਕਦਾ ਹੈ।

ਸਾਇਬੇਰੀਆ ਦੇ ਜੰਗਲਾਂ 'ਚ ਅੱਗ
ਦੁਨੀਆ ਦੇ ਸਭ ਤੋਂ ਠੰਡੇ ਖੇਤਰ ਸਾਈਬੇਰੀਆ ਦੇ ਜੰਗਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੇ ਵਿਸ਼ਵ ਨੂੰ ਹੈਰਾਨ ਕਰ ਦਿੱਤਾ ਹੈ।ਜਿਥੇ ਪਾਰਾ ਮਾਈਨਸ ਵਿੱਚ ਜਾਂਦਾ ਹੈ, ਉਥੇ ਇਸ ਤਰ੍ਹਾਂ ਦੀ ਅੱਗ ਦੂਸਰਾ ਸਬੂਤ ਹੈ ਕਿ ਵਿਸ਼ਵ ਤਬਾਹੀ ਦੇ ਨੇੜੇ ਹੈ। ਉਸੇ ਸਮੇਂ, ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਨੇ ਵਧ ਰਹੇ ਤਾਪਮਾਨ ਨੂੰ ਹੋਰ ਤੇਜ਼ੀ ਦਿੱਤੀ ਹੈ।

ਚੀਨ ਅਤੇ ਬ੍ਰਿਟੇਨ 'ਚ ਹੜ੍ਹ
ਬ੍ਰਿਟੇਨ ਅਤੇ ਚੀਨ ਵਿਚ ਭਾਰੀ ਤਬਾਹੀ ਲਿਆਉਣ ਵਾਲੇ ਹੜ੍ਹ ਕੁਦਰਤੀ ਨਾਲ ਮਨੁੱਖਾਂ ਵਲੋਂ ਕੀਤੀ ਗਈ ਛੇੜਛਾੜ ਅਤੇ ਵਿਨਾਸ਼ ਵੱਲ ਵਧ ਰਹੀ ਦੁਨੀਆਂ ਦਾ ਤੀਸਰਾ ਸਬੂਤ ਹੈ।

ਸੰਯੁਕਤ ਰਾਸ਼ਟਰ ਦੇ ਅਨੁਸਾਰ, ਜਿਸ ਤਰ੍ਹਾਂ ਕਾਰਬਨ ਦੇ ਨਿਕਾਸ ਕਾਰਨ ਗਲੋਬਲ ਵਾਰਮਿੰਗ ਵਿੱਚ ਵਾਧਾ ਹੋ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਤਾਪਮਾਨ ਵਿੱਚ 3 ਡਿਗਰੀ ਦਾ ਵਾਧਾ ਹੋਵੇਗਾ। ਉਦਯੋਗਿਕ ਪ੍ਰਦੂਸ਼ਣ ਤੋਂ ਇਲਾਵਾ, ਵਾਹਨਾਂ ਵਿਚੋਂ ਧੂੰਆਂ ਨਿਕਲਣਾ ਅਤੇ ਵਿਕਾਸ ਦੀ ਦੌੜ ਵਿਚ ਕੁਦਰਤ ਦੇ ਨਿਯਮਾਂ ਦੀ ਅਣਦੇਖੀ ਕਰਨਾ, ਬਹੁਤ ਸਾਰੇ ਕਾਰਨ ਹਨ ਕਿ ਪਾਰਾ ਵਧਣ ਦੇ ਕਾਰਨ, ਗਲੇਸ਼ੀਅਰ ਪਿਘਲ ਰਹੇ ਹਨ। ਜੇਕਰ ਵਿਸ਼ਵ ਦੇ ਦੇਸ਼ ਇਸ ਸਮੇਂ ਵਧ ਰਹੇ ਤਾਪਮਾਨ ਨੂੰ ਨਿਯੰਤਰਣ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਦੁਨੀਆ ਵਿਚ ਤਬਾਹੀ ਹੋ ਸਕਦੀ ਹੈ।