1….ਪਾਕਿਸਤਾਨ ਨੇ ਅਰਬ ਸਾਗਰ ਦੀ ਆਪਣੀ ਸਰਹੱਦ ਵਿੱਚ ਪ੍ਰਵੇਸ਼ ਕਰਨ ਵਾਲੇ ਤਕਰੀਬਨ 43 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪਾਕਿਸਤਾਨੀ ਸਮੰਦਰੀ ਸੁਰੱਖਿਆ ਏਜੰਸੀ ਨੇ ਇਨ੍ਹਾਂ ਮਛੇਰਿਆਂ ਨੂੰ ਸਿੰਧ ਪ੍ਰਾਂਤ ਦੇ ਤੱਟ ਲਾਗਿਓਂ ਫੜਿਆ ਤੇ ਇਨ੍ਹਾਂ ਨੂੰ ਕਰਾਚੀ ਲੈ ਗਏ।


2….ਪਾਕਿਸਤਾਨੀ ਸੈਨਾ ਪ੍ਰਮੁੱਖ ਰਾਹਿਲ ਸ਼ਰੀਫ ਨੇ ਕਿਹਾ ਹੈ ਕਿ ਉਨ੍ਹਾਂ ਦੀ ਸੈਨਾ ਅੱਤਵਾਦ ਵਿਰੁੱਧ ਲੜਾਈ ਵਿੱਚ ਸਫਲਤਾ ਦਾ ਪੱਧਰ ਹਾਸਲ ਕਰਨ ਮਗਰੋਂ ਰਿਵਾਇਤੀ ਯੁੱਧ ਲੜਨ ਲਈ ਵੀ ਸਮਾਨ ਰੂਪ ਨਾਲ ਤਿਆਰ ਹੈ। ਰਾਹਿਲ ਸੈਨਿਕਾਂ ਨੂੰ ਮਿਲਦੇ ਹੋਏ ਕਿਹਾ ਕਿ ਸੈਨਾ ਨੇ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕੀਤਾ।

3....ਰਾਹਿਲ ਨੇ ਉਨ੍ਹਾਂ ਸੱਤ ਪਾਕਿਸਤਾਨੀ ਸੈਨਿਕਾਂ ਦੀਆਂ ਅੰਤਿਮ ਰਸਮਾਂ ਵਿੱਚ ਹਿੱਸਾ ਲਿਆ ਸੀ ਜਿਨ੍ਹਾਂ ਦੀ ਭਾਰਤੀ ਸੈਨਾ ਵੱਲੋਂ ਸਰਹੱਦ ਤੇ ਕੀਤੀ ਗੋਲੀਬਾਰੀ ਵਿੱਚ ਮੌਤ ਹੋ ਗਈ ਸੀ। ਸੈਨਾ ਮੁਖੀ ਨੇ ਭਾਰਤ ਨੂੰ ਚੇਤਾਇਆ ਕਿ ਪਾਕਿ ਸੈਨਾ ਅਸਰਦਾਰ ਢੰਗ ਨਾਲ ਜਵਾਬ ਦੇਣਾ ਜਾਰੀ ਰੱਖੇਗੀ।

4….ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੇ ਸ਼ੀ ਜਿਨਪਿੰਗ ਨੇ ਐਪੇਕ ਸੰਮੇਲਨ ਦੌਰਾਨ ਉਮੀਦ ਜਤਾਈ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਉਨ੍ਹਾਂ ਦੇ ਦੇਸ਼ ਦੁਵੱਲੇ ਸਬੰਧ ਮਜ਼ਬੂਤ ਕਰਨ ਲਈ ਸਮਰਥ ਹੋਣਗੇ ਜਿਨ੍ਹਾਂ ਵਿਚਾਲੇ ਹੁਣ ਕਈ ਮੁੱਦਿਆਂ ਨੂੰ ਲੈ ਕੇ ਮਤਭੇਦ ਹਨ।

5….ਹਜ਼ਾਰਾਂ ਲੋਕਾਂ ਦੀ ਵੋਟ ਦੇ ਅਧਾਰ ਤੇ ਕੈਨੇਡਾ ਵਿੱਚ ਗ੍ਰੇ ਜੇ ਨੂੰ ਰਾਸ਼ਟਰੀ ਪੰਛੀ ਐਲਾਨਿਆ ਗਿਆ ਹੈ। ਇਸ ਦੀ ਚੋਣ ਲਈ ਆਨਲਾਈਨ ਵੋਟਿੰਗ ਕਰਵਾਈ ਗਈ ਸੀ। ਹਾਲਾਂਕਿ 'ਕਲਹੰਸ' ਨਾਂ ਦੇ ਪੰਛੀ ਦੀ ਪਛਾਣ 'ਗ੍ਰੇ ਜੇ' ਤੋਂ ਵੱਧ ਸੀ ਪਰ ਵੋਟ ਮੰਗ ਦੇ ਤਹਿਤ 'ਗ੍ਰੇ ਜੇ' ਚਿੜੀ ਨੂੰ ਕੌਮੀ ਪੰਛੀ ਐਲਾਨ ਦਿੱਤਾ।

6....ਜਰਮਨ ਚਾਂਸਰ ਏਂਜਲਾ ਮਾਰਕਲ ਚੌਥੀ ਵਾਰ ਚਾਂਸਲਰ ਬਣਨ ਲਈ ਚੋਣ ਮੈਦਾਨ ਵਿੱਚ ਉੱਤਰੇਗੀ। ਇਹ ਚੋਣਾਂ ਅਗਲੇ ਸਾਲ ਹੋਣਗੀਆਂ। ਬੀਬੀਸੀ ਦੀ ਖਬਰ ਮੁਤਾਬਕ ਅਟਕਲਾਂ ਨੂੰ ਰੋਕਦੇ ਹੋਏ ਉਨ੍ਹਾਂ ਆਪਣੀ ਉਮੀਦਵਾਰੀ ਐਲਾਨੀ ਹੈ। ਉਹ ਬੀਤੇ 11 ਸਾਲ ਤੋਂ ਪਹਿਲੀ ਮਹਿਲਾ ਚਾਂਸਲਰ ਹੈ।

7…ਫੇਸਬੁੱਕ ਫਾਊਂਡਰ ਮਾਰਕ ਜ਼ੁਕਰਬਰਗ ਨੇ ਫਰਜ਼ੀ ਖਬਰਾਂ ਨਾਲ ਨਜਿੱਠਣ ਲਈ ਯੋਜਨਾ ਤਿਆਰ ਕਰ ਲਈ ਹੈ। ਬੀਬੀਸੀ ਦੀ ਖਬਰ ਮੁਤਾਬਕ ਜ਼ੁਕਰਬਰਗ ਨੂੰ ਉਮੀਦ ਹੈ ਕਿ ਇਸ ਨਾਲ ਗਲਤ ਖਬਰਾਂ ਤੇ ਅਫਵਾਹਾਂ ਨੂੰ ਰੋਕਣ ਵਿੱਚ ਮਦਦ ਮਿਲੇਗੀ।

8...ਅਮਰੀਕਾ ਦੇ ਇੱਕ ਕਾਲਜ ਵਿੱਚ ਸਿੱਖ ਵਿਦਿਆਰਥੀ ਨਾਲ ਨਸਲੀ ਭੇਦਭਾਵ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ। ਪ੍ਰਸਿੱਧ ਹਾਰਵਰਡ ਲਾਅ ਸਕੂਲ ਵਿੱਚ ਪੜ੍ਹ ਰਹੇ 22 ਸਾਲਾ ਸਿੱਖ ਨੂੰ ਗਲਤੀ ਨਾਲ ਮੁਸਲਮਾਨ ਸਮਝ ਕੇ ਕੈਂਪਸ ਨੇੜਲੇ ਸਟੋਰ ਵਿੱਚ ਇੱਕ ਵਿਅਕਤੀ ਨੇ ਉਸ ਨਾਲ ਬਦਸਲੂਕੀ ਕੀਤੀ।

9….ਵਿਗਿਆਨੀਆਂ ਨੇ ਇੱਕ ਨਵੇਂ ਗ੍ਰਹਿ ਸੁਪਰ ਅਰਥ ਦੀ ਖੋਜ ਕੀਤੀ ਹੈ। ਇਸ ਦਾ ਭਾਰ ਪ੍ਰਿਥਵੀ ਦੇ ਭਾਰ ਤੋਂ ਕਰੀਬ 5.4 ਗੁਣਾ ਹੈ। ਬੀਬੀਸੀ ਦੀ ਖਬਰ ਮੁਤਾਬਕ ਇਹ ਸੂਰਜ ਨੇੜੇ ਬੇਹੱਦ ਚਮਕੀਲੇ ਤਾਰੇ ਦੇ ਚਾਰੇ ਪਾਸੇ ਚੱਕਰ ਕੱਟ ਰਿਹਾ ਸੀ।