ਨਹੀਂ ਰੁਕ ਰਿਹਾ ਕੋਰੋਨਾ ਵਾਇਰਸ, 24 ਘੰਟਿਆਂ 'ਚ ਪੌਣੇ ਤਿੰਨ ਲੱਖ ਮਾਮਲੇ ਦਰਜ
ਹੁਣ ਤਕ 2.07 ਕਰੋੜ ਤੋਂ ਜ਼ਿਆਦਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਇਕ ਕਰੋੜ 36 ਲੱਖ ਤੋਂ ਪਾਰ ਪਹੁੰਚ ਗਿਆ ਹੈ। ਹਾਲਾਂਕਿ ਦੁਨੀਆਂ ਭਰ 'ਚ ਅਜੇ ਵੀ 63.52 ਲੱਖ ਤੋਂ ਜ਼ਿਆਦਾ ਐਕਟਿਵ ਕੇਸ ਹਨ।
Corona virus: ਕੋਰੋਨਾ ਵਾਇਰਸ ਮਹਾਮਾਰੀ ਦੀ ਲਾਗ ਨਾਲ ਪੂਰੀ ਦੁਨੀਆਂ 'ਚ ਲੋਕਾਂ ਦੀ ਜ਼ਿੰਦਗੀ ਬੇਹਾਲ ਹੈ। ਦੁਨੀਆਂ ਭਰ 'ਚ ਰਿਕਾਰਡ ਪੱਧਰ 'ਤੇ ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਬੀਤੇ ਦਿਨ ਦੁਨੀਆਂ ਭਰ 'ਚ ਦੋ ਲੱਖ, 74 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ 6,644 ਲੋਕਾਂ ਦੀ ਮੌਤ ਹੋ ਗਈ।
ਹੁਣ ਤਕ 2.07 ਕਰੋੜ ਤੋਂ ਜ਼ਿਆਦਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਇਕ ਕਰੋੜ 36 ਲੱਖ ਤੋਂ ਪਾਰ ਪਹੁੰਚ ਗਿਆ ਹੈ। ਹਾਲਾਂਕਿ ਦੁਨੀਆਂ ਭਰ 'ਚ ਅਜੇ ਵੀ 63.52 ਲੱਖ ਤੋਂ ਜ਼ਿਆਦਾ ਐਕਟਿਵ ਕੇਸ ਹਨ।
H1-B ਵੀਜ਼ਾ ਧਾਰਕਾਂ ਨੂੰ ਟਰੰਪ ਦੀ ਵੱਡੀ ਰਾਹਤ, ਇਨ੍ਹਾਂ ਸ਼ਰਤਾਂ ਤਹਿਤ ਜਾ ਸਕਣਗੇ ਅਮਰੀਕਾ
ਇਮਾਨਦਾਰੀ ਨਾਲ ਟੈਕਸ ਭਰਨ ਵਾਲਿਆਂ ਨੂੰ ਮੋਦੀ ਕਰਨਗੇ ਸਨਮਾਨਤਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮੁਲਕਾਂ ਦੀ ਸੂਚੀ 'ਚ ਅਜੇ ਵੀ ਅਮਰੀਕਾ ਪਹਿਲੇ ਨੰਬਰ 'ਤੇ ਹੈ। ਜਿੱਥੇ ਹੁਣ ਤਕ 53.60 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਜਦਕਿ ਇਕ ਲੱਖ, 69 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ