ਬੀਜਿੰਗ: ਚੀਨ ਦੀ ਸੰਸਦ ਨੇ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਲਈ ਦੋ ਕਾਰਜਕਾਲ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ। ਹੁਣ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਸ਼ੀ ਜਿਨਪਿੰਗ ਦਾ ਜੀਵਨ ਭਰ ਅਹੁਦੇ 'ਤੇ ਰਹਿਣ ਦਾ ਰਾਹ ਸਾਫ ਹੋ ਗਿਆ ਹੈ। ਚੀਨੀ ਸੰਸਦ 'ਚ ਨੈਸ਼ਨਲ ਪੀਪਲਜ਼ ਕਾਂਗਰਸ (ਐਨਪੀਸੀ) ਦੇ 3000 ਸੰਸਦਾਂ ਨੇ ਦੇਸ਼ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੇ ਅਹੁਦੇ ਲਈ ਸਿਰਫ ਦੋ ਕਾਰਜਕਾਲ ਦੀ ਸ਼ਰਤ ਖਤਮ ਕਰਨ ਲਈ ਵੋਟਾਂ ਪਾਈਆਂ।


ਸੱਤਾਧਾਰੀ ਚੀਨ ਦੀ ਕਮਿਊਨਿਸਟ ਪਾਰਟੀ ਦੀ ਚੋਟੀ ਦੀ ਸੱਤ ਮੈਂਬਰੀ ਸਥਾਈ ਕਮੇਟੀ ਨੇ ਆਮ ਸਹਿਮਤੀ ਤੋਂ ਪਹਿਲਾਂ ਇਸ ਸੋਧ ਨੂੰ ਪ੍ਰਵਾਨਗੀ ਦਿੱਤੀ ਸੀ। ਐਨ.ਪੀ.ਸੀ. ਨੂੰ ਦੇਸ਼ ਦੇ ਇਸ ਤਰ੍ਹਾਂ ਦੇ ਸੰਸਦ ਵਜੋਂ ਦੇਖਿਆ ਜਾਂਦਾ ਹੈ, ਜਿਸ ਕੋਲ ਕੋਈ ਅਧਿਕਾਰ ਨਹੀਂ ਹੈ ਤੇ ਜੋ ਸਾਰੇ ਸੀ.ਪੀ.ਸੀ ਪ੍ਰਸਤਾਵ ਨੂੰ ਹਮੇਸ਼ਾ ਪ੍ਰਵਾਨ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਸੰਸਦ ਵਿੱਚ ਕਿਸੇ ਵੀ ਰੁਕਾਵਟ ਬਗੈਰ ਇਸ ਸੰਵਿਧਾਨ ਦੀ ਸੋਧ ਨੂੰ ਪਾਸ ਕਰਨ ਦੀ ਸੰਭਾਵਨਾ ਪਹਿਲਾਂ ਤੋਂ ਹੀ ਦਿਖਾਈ ਦੇ ਰਹੀ ਸੀ।

ਸੰਵਿਧਾਨਕ ਸੋਧ ਦੇ ਬਾਅਦ, 64 ਸਾਲਾਂ ਦੇ ਜੀਨਪਿੰਗ ਨੇ ਆਪਣੇ ਪੂਰੇ ਜੀਵਨ ਕਾਲ ਦੌਰਾਨ ਚੀਨ ਦੇ ਲੀਡਰ ਬਣਨ ਦਾ ਰਸਤਾ ਸਾਫ ਹੋ ਗਿਆ। ਮਾਓ ਤੋਂ ਬਾਅਦ, ਜ਼ਿੰਗਪਿੰਗ ਨੂੰ ਦੇਸ਼ ਦਾ ਸਭ ਤੋਂ ਸ਼ਕਤੀਸ਼ਾਲੀ ਨੇਤਾ ਮੰਨਿਆ ਜਾਂਦਾ ਹੈ, ਕਿਉਂਕਿ ਉਹ ਸੀਪੀਸੀ, ਫੌਜ ਦੇ ਮੁਖੀ ਤੇ ਦੇਸ਼ ਦੇ ਰਾਸ਼ਟਰਪਤੀ ਹਨ।