ਪੜਚੋਲ ਕਰੋ

ਖਾਲਿਸਤਾਨ ਲਿਖਣਾ ਜਾਂ ਖਾਲਿਸਤਾਨ ਦੀ ਗੱਲ ਕਰਨਾ ਜੁਰਮ ਨਹੀਂ, ਸਿਮਰਨਜੀਤ ਮਾਨ ਦਾ ਵੱਡਾ ਬਿਆਨ

ਸੰਗਰੂਰ ਤੋਂ ਲੋਕ ਸਭਾ ਮੈਂਬਰ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਖਾਲਿਸਤਾਨ ਲਿਖਣਾ ਜਾਂ ਖਾਲਿਸਤਾਨ ਦੀ ਗੱਲ ਕਰਨਾ ਜੁਰਮ ਨਹੀਂ ਹੈ।

Simranjit Singh Mann: ਪੰਜਾਬ ਅੰਦਰ ਥਾਂ-ਥਾਂ ਲਿਖੇ ਜਾ ਰਹੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਬਾਰੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਖਾਲਿਸਤਾਨ ਲਿਖਣਾ ਜਾਂ ਖਾਲਿਸਤਾਨ ਦੀ ਗੱਲ ਕਰਨਾ ਜੁਰਮ ਨਹੀਂ ਹੈ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਦੇਸ਼ ਦਾ ਮਾਹੌਲ ਖ਼ਰਾਬ ਕਰਨ ਲਈ ਕਿਸੇ ਨੂੰ ਭੜਕਾਉਣਾ ਗ਼ਲਤ ਹੈ, ਇਸ ਮਸਲੇ ’ਤੇ ਸੁਪਰੀਮ ਕੋਰਟ ਵੱਲੋਂ ਵੀ ਸਥਿਤੀ ਸਪੱਸ਼ਟ ਕੀਤੀ ਜਾ ਚੁੱਕੀ ਹੈ। 

ਦਰਅਸਲ ਪੰਜਾਬ ਅੰਦਰ ਥਾਂ-ਥਾਂ ਲਿਖੇ ਜਾ ਰਹੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਜਾ ਰਹੇ ਹਨ। ਇਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਚੌਕਸ ਹਨ। ਵਿਰੋਧੀ ਧਿਰਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਰਹੀਆਂ ਹਨ। ਇਸ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਖਾਲਿਸਤਾਨ ਲਿਖਣਾ ਜਾਂ ਖਾਲਿਸਤਾਨ ਦੀ ਗੱਲ ਕਰਨਾ ਜੁਰਮ ਨਹੀਂ ਹੈ। ਸਿਮਰਨਜੀਤ ਸਿੰਘ ਮਾਨ ਨੇ ਸੰਸਦ ਮੈਂਬਰ ਬਣਨ ਮਗਰੋਂ ਵੀ ਸਪਸ਼ਟ ਕੀਤਾ ਸੀ ਕਿ ਉਹ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕਰਦੇ ਰਹਿਣਗੇ।

ਮਾਨ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੋਕ ਸਭਾ ਵਿੱਚ ਆਵਾਜ਼ ਬੁਲੰਦ ਕੀਤੀ ਜਾਵੇਗੀ। ਉਨ੍ਹਾਂ ਮੁੱਖ ਮੰਤਰੀ ਵੱਲੋਂ ਬੇਅਦਬੀ ਘਟਨਾਵਾਂ ਦੀ ਜਨਤਕ ਕੀਤੀ ਰਿਪੋਰਟ ਨੂੰ ਮੁੱਢੋਂ ਨਕਾਰਦਿਆਂ ਦੋਸ਼ ਲਾਇਆ ਕਿ ਕਥਿਤ ਬੇਅਦਬੀ ਕਰਵਾਉਣ ਵਾਲੇ ਬਾਦਲ ਪਰਿਵਾਰ ਤੇ ਉਸ ਸਮੇਂ ਦੀ ਸਰਕਾਰ ਦੇ ਨੁਮਾਇੰਦਿਆਂ ਦਾ ਸਿੱਧਾ ਹੱਥ ਹੈ ਤੇ ਆਉਂਦੇ ਦਿਨਾਂ ਵਿੱਚ ਬੇਅਦਬੀ ਮਾਮਲਿਆਂ ’ਚ ਇਨਸਾਫ਼ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਜੰਗਲਾਂ ਵਿੱਚ ਇੰਡਸਟਰੀ ਲਾਉਣਾ ਗਲਤ ਹੈ। ਉਨ੍ਹਾਂ ਦੀਪ ਸਿੱਧੂ, ਸਿੱਧੂ ਮੂਸੇਵਾਲਾ ਤੇ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਜਾਂਚ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵਿੱਕੀ ਮਿੱਡੂਖੇੜਾ ਸੁਖਬੀਰ ਬਾਦਲ ਦਾ ਅਤਿ ਨਜ਼ਦੀਕੀ ਰਿਹਾ ਹੈ, ਜਿਸ ਕਰਕੇ ਸਿੱਧੂ ਮੂਸੇਵਾਲਾ ਕਤਲ ਦੀ ਜਾਂਚ ਹੋਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸੱਤਾ ਧਿਰ ਦੇ ਨੁਮਾਇੰਦੇ ਨੂੰ ਹਰਾ ਕੇ ਸੰਗਰੂਰ ਲੋਕ ਸਭਾ ਦੀ ਉਪ ਚੋਣ ਜਿੱਤਣ ਦਾ ਮਤਲਬ ਹੈ ਕਿ ਲੋਕ ਪੰਜਾਬ ਦੇ ਮੌਜੂਦਾ ਸਿਸਟਮ ਤੋਂ ਖੁਸ਼ ਨਹੀਂ ਹਨ। 

ਉਨ੍ਹਾਂ ਰਾਸ਼ਟਰਪਤੀ ਦੀ ਚੋਣ ਲਈ ਵੋਟ ਪਾਉਣ ਸਬੰਧੀ ਕੀਤੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਆਦਿਵਾਸੀ ਪਰਿਵਾਰ ਵਿੱਚੋਂ ਉੱਠ ਕੇ ਰਾਸ਼ਟਰਪਤੀ ਦੀ ਚੋਣ ਲੜਨ ਵਾਲੇ ਦਰੋਪਤੀ ਮੁਰਮੂ ਤੋਂ ਆਦਿਵਾਸੀਆਂ ਤੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਆਸ ਬੱਝੀ ਹੈ ਤੇ ਉਹ ਜਲਦ ਵੋਟ ਪਾਉਣ ਦਾ ਫ਼ੈਸਲਾ ਕਰਨਗੇ।

ਟਾਪ ਹੈਡਲਾਈਨ

Punjab News : ਪੁਲਿਸ ਟੀਮ 'ਤੇ ਨਸ਼ਾ ਤਸਕਰਾਂ ਵੱਲੋਂ ਹਮਲਾ , ਪਿੰਡ ਵਾਸੀਆਂ ਨਾਲ ਕੁੱਟਮਾਰ ਤੋਂ ਬਾਅਦ ਸਰਪੰਚ ਨੇ ਬੁਲਾਈ ਸੀ ਪੁਲਿਸ
Punjab News : ਪੁਲਿਸ ਟੀਮ 'ਤੇ ਨਸ਼ਾ ਤਸਕਰਾਂ ਵੱਲੋਂ ਹਮਲਾ , ਪਿੰਡ ਵਾਸੀਆਂ ਨਾਲ ਕੁੱਟਮਾਰ ਤੋਂ ਬਾਅਦ ਸਰਪੰਚ ਨੇ ਬੁਲਾਈ ਸੀ ਪੁਲਿਸ
Punjab News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਭੂਚਾਲ, ਅਕਾਲੀ ਦਲ (WPD) ਦੇ ਸੀਨੀਅਰ ਆਗੂ ਅਤੇ ਮੁੱਖ ਬੁਲਾਰੇ ਨੇ ਦਿੱਤਾ ਅਸਤੀਫ਼ਾ; ਵੀਡੀਓ ਸ਼ੇਅਰ ਕਰ ਬੋਲੇ...
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਭੂਚਾਲ, ਅਕਾਲੀ ਦਲ (WPD) ਦੇ ਸੀਨੀਅਰ ਆਗੂ ਅਤੇ ਮੁੱਖ ਬੁਲਾਰੇ ਨੇ ਦਿੱਤਾ ਅਸਤੀਫ਼ਾ; ਵੀਡੀਓ ਸ਼ੇਅਰ ਕਰ ਬੋਲੇ...
Political News: ਸਿਆਸੀ ਜਗਤ 'ਚ ਵੱਡੀ ਹਲਚਲ, ਕੈਬਨਿਟ 'ਚ ਹੋਇਆ ਫੇਰਬਦਲ, ਇਹ 4 ਨਵੇਂ ਮੰਤਰੀ ਹੋਏ ਸ਼ਾਮਲ, ਜਾਣੋ ਕਿਸਦੀ ਹੋਈ ਛੁੱਟੀ? ਜੰਮੂ-ਕਸ਼ਮੀਰ ਵਿੱਚ ਉਮਰ ਸਰਕਾਰ ਦਾ ਪਹਿਲਾ...
ਸਿਆਸੀ ਜਗਤ 'ਚ ਵੱਡੀ ਹਲਚਲ, ਕੈਬਨਿਟ 'ਚ ਹੋਇਆ ਫੇਰਬਦਲ, ਇਹ 4 ਨਵੇਂ ਮੰਤਰੀ ਹੋਏ ਸ਼ਾਮਲ, ਜਾਣੋ ਕਿਸਦੀ ਹੋਈ ਛੁੱਟੀ? ਜੰਮੂ-ਕਸ਼ਮੀਰ ਵਿੱਚ ਉਮਰ ਸਰਕਾਰ ਦਾ ਪਹਿਲਾ...
Punjab News: ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਹਾਈਕੋਰਟ ਸਖ਼ਤ, ਪੰਜਾਬ ਦੇ ਮੁੱਖ ਸਕੱਤਰ 'ਤੇ 1 ਲੱਖ ਰੁਪਏ ਦਾ ਜੁਰਮਾਨਾ; ਬੋਲੇ...
ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਹਾਈਕੋਰਟ ਸਖ਼ਤ, ਪੰਜਾਬ ਦੇ ਮੁੱਖ ਸਕੱਤਰ 'ਤੇ 1 ਲੱਖ ਰੁਪਏ ਦਾ ਜੁਰਮਾਨਾ; ਬੋਲੇ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Political News: ਸਿਆਸੀ ਜਗਤ 'ਚ ਵੱਡੀ ਹਲਚਲ, ਕੈਬਨਿਟ 'ਚ ਹੋਇਆ ਫੇਰਬਦਲ, ਇਹ 4 ਨਵੇਂ ਮੰਤਰੀ ਹੋਏ ਸ਼ਾਮਲ, ਜਾਣੋ ਕਿਸਦੀ ਹੋਈ ਛੁੱਟੀ? ਜੰਮੂ-ਕਸ਼ਮੀਰ ਵਿੱਚ ਉਮਰ ਸਰਕਾਰ ਦਾ ਪਹਿਲਾ...
ਸਿਆਸੀ ਜਗਤ 'ਚ ਵੱਡੀ ਹਲਚਲ, ਕੈਬਨਿਟ 'ਚ ਹੋਇਆ ਫੇਰਬਦਲ, ਇਹ 4 ਨਵੇਂ ਮੰਤਰੀ ਹੋਏ ਸ਼ਾਮਲ, ਜਾਣੋ ਕਿਸਦੀ ਹੋਈ ਛੁੱਟੀ? ਜੰਮੂ-ਕਸ਼ਮੀਰ ਵਿੱਚ ਉਮਰ ਸਰਕਾਰ ਦਾ ਪਹਿਲਾ...
Punjab News: ਪੰਜਾਬ ਤੋਂ ਵੱਡੀ ਖਬਰ, CM ਮਾਨ ਦੇ OSD ਨੇ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ, 24 ਘੰਟਿਆਂ ਦੇ ਅੰਦਰ...
ਪੰਜਾਬ ਤੋਂ ਵੱਡੀ ਖਬਰ, CM ਮਾਨ ਦੇ OSD ਨੇ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ, 24 ਘੰਟਿਆਂ ਦੇ ਅੰਦਰ...
Punjab News: ਪੰਜਾਬ 'ਚ ਹਾਈ ਅਲਰਟ 'ਤੇ ਪੁਲਿਸ! 35 ਥਾਵਾਂ 'ਤੇ ਲੱਗੇ ਹਾਈਟੈਕ ਨਾਕੇ; 1,000 ਤੋਂ ਵੱਧ ਸੈਨਿਕ ਤਾਇਨਾਤ; ਜਾਣੋ ਕਿਉਂ ਮੱਚੀ ਹਲਚਲ...
ਪੰਜਾਬ 'ਚ ਹਾਈ ਅਲਰਟ 'ਤੇ ਪੁਲਿਸ! 35 ਥਾਵਾਂ 'ਤੇ ਲੱਗੇ ਹਾਈਟੈਕ ਨਾਕੇ; 1,000 ਤੋਂ ਵੱਧ ਸੈਨਿਕ ਤਾਇਨਾਤ; ਜਾਣੋ ਕਿਉਂ ਮੱਚੀ ਹਲਚਲ...
Attack on Bus: ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
ਪੰਜਾਬ ਤੋਂ ਵੱਡੀ ਖ਼ਬਰ! AAP ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ, ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਿਹਾ ਸੀ ਵਾਪਸ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! AAP ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ, ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਿਹਾ ਸੀ ਵਾਪਸ; ਮੱਚਿਆ ਹੜਕੰਪ
ਵੱਡੀ ਖਬਰ! ਗੁਹਾਟੀ ਦੇ ਹੋਟਲ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 5 ਲੋਕਾਂ ਦੀ ਮੌਤ; ਮੱਚੀ ਸਨਸਨੀ
ਵੱਡੀ ਖਬਰ! ਗੁਹਾਟੀ ਦੇ ਹੋਟਲ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 5 ਲੋਕਾਂ ਦੀ ਮੌਤ; ਮੱਚੀ ਸਨਸਨੀ
Embed widget