ਪੜਚੋਲ ਕਰੋ
Advertisement
ਯੈੱਸ ਬੈਂਕ ਦੇ ਗਾਹਕਾਂ ਨੂੰ ਬੈਂਕ ਨੇ ਦੇਰ ਰਾਤ ਦਿੱਤੀ ਵੱਡੀ ਰਾਹਤ
ਮੁਸ਼ਕਿਲ ਦੇ ਦੌਰ ਤੋਂ ਗੁਜ਼ਰ ਰਹੇ ਯੈੱਸ ਬੈਂਕ ਦੇ ਖਾਤਾਧਾਰਕਾਂ ਲਈ ਇਹ ਖ਼ਬਰ ਥੋੜੀ ਰਾਹਤ ਦੇਣ ਵਾਲੀ ਹੈ। ਹੁਣ ਯੈੱਸ ਬੈਂਕ ਦੇ ਖਾਤਾਧਾਰਕ ਏਟੀਐਮ 'ਚ ਡੈਬਿਟ ਕਾਰਡ ਦਾ ਇਸਤੇਮਾਲ ਕਰਕੇ ਪੈਸੇ ਕਢਵਾ ਸਕਦੇ ਹਨ।
ਨਵੀਂ ਦਿੱਲੀ: ਮੁਸ਼ਕਿਲ ਦੇ ਦੌਰ ਤੋਂ ਗੁਜ਼ਰ ਰਹੇ ਯੈੱਸ ਬੈਂਕ ਦੇ ਖਾਤਾਧਾਰਕਾਂ ਲਈ ਇਹ ਖ਼ਬਰ ਥੋੜੀ ਰਾਹਤ ਦੇਣ ਵਾਲੀ ਹੈ। ਹੁਣ ਯੈੱਸ ਬੈਂਕ ਦੇ ਖਾਤਾਧਾਰਕ ਏਟੀਐਮ 'ਚ ਡੈਬਿਟ ਕਾਰਡ ਦਾ ਇਸਤੇਮਾਲ ਕਰਕੇ ਪੈਸੇ ਕਢਵਾ ਸਕਦੇ ਹਨ।
ਇਹ ਵੀ ਪੜ੍ਹੋ:
Yes Bank Crisis: 31 ਘੰਟੇ ਦੀ ਪੁੱਛਗਿਛ ਤੋਂ ਬਾਅਦ ਸਵੇਰੇ 4 ਵਜੇ ਰਾਣਾ ਕਪੂਰ ਗ੍ਰਿਫਤਾਰ, ਵਿਸ਼ੇਸ਼ ਕੋਰਟ 'ਚ ਹੋਵੇਗੀ ਪੇਸ਼ੀ
ਇਸ ਬਾਰੇ ਟਵੀਟਰ 'ਤੇ ਜਾਣਕਾਰੀ ਦਿੰਦਿਆਂ ਬੈਂਕ ਨੇ ਲਿਖਿਆ, ਹੁਣ ਯੈੱਸ ਬੈਂਕ ਦੇ ਖਾਤਾਧਾਰਕ ਆਪਣੇ ਡੈਬਿਟ ਕਾਰਡ ਦਾ ਇਸਤੇਮਾਲ ਕਰਕੇ ਯੈੱਸ ਬੈਂਕ ਤੇ ਹੋਰ ਕਿਸੇ ਏਟੀਐਮ ਤੋਂ ਵੀ ਪੈਸੇ ਕਢਵਾ ਸਕਦੇ ਹਨ। ਅੱਗੇ ਇਸ ਟਵੀਟ 'ਚ ਲਿਖਿਆ ਧੀਰਜ ਰੱਖਣ ਲਈ ਧੰਨਵਾਦ। ਇਸ ਟਵੀਟ 'ਚ ਰਿਜ਼ਰਵ ਬੈਂਕ ਆਫ ਇੰਡੀਆ ਤੇ ਖਜ਼ਾਨਾ ਮੰਤਰੀ ਨੂੰ ਵੀ ਟੈਗ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਹੁਣ ਭਗਵਾਨ ਜਗਨਨਾਥ ਦੇ 545 ਕਰੋੜ ਰੁਪਏ ਫਸੇ ਯੈੱਸ ਬੈਂਕ 'ਚ, ਲੋਕਾਂ ਨੇ ਪੀਐਮ ਮੋਦੀ ਤੋਂ ਕੀਤੀ ਮਦਦ ਦੀ ਅਪੀਲ
ਗੌਰਤਲਬ ਹੈ ਕਿ ਯੈੱਸ ਬੈਂਕ ਨੂੰ ਲੈ ਕੇ ਦੇਸ਼ 'ਚ ਇੱਕ ਅਜੀਬ ਸਥਿਤੀ ਬਣ ਗਈ ਸੀ। ਬੈਂਕ ਤੇ ਏਟੀਐਮ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਲਾਈਨਾਂ ਲਗ ਗਈਆਂ ਸੀ। ਲੋਕ ਤੈਅ ਸੀਮਤ ਦੇ ਤਹਿਤ 50,000 ਰੁਪਏ ਵੀ ਨਹੀਂ ਕਢਵਾ ਪੲ ਰਹੇ ਸੀ। ਏਟੀਐਮ ਖਾਲੀ ਪਏ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement