ਪੜਚੋਲ ਕਰੋ
(Source: ECI/ABP News)
Yes Bank Crisis: 31 ਘੰਟੇ ਦੀ ਪੁੱਛਗਿਛ ਤੋਂ ਬਾਅਦ ਸਵੇਰੇ 4 ਵਜੇ ਰਾਣਾ ਕਪੂਰ ਗ੍ਰਿਫਤਾਰ, ਵਿਸ਼ੇਸ਼ ਕੋਰਟ 'ਚ ਹੋਵੇਗੀ ਪੇਸ਼ੀ
ਯੈੱਸ ਬੈਂਕ ਦੇ ਸੰਸਥਾਪਕ ਤੇ ਸਾਬਕਾ ਸੀਈਓ ਰਾਣਾ ਕਪੂਰ ਨੂੰ ਇਨਫੋਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਰਾਣਾ ਕਪੂਰ ਨੂੰ 31 ਘੰਟੇ ਦੀ ਮੈਰਾਥਨ ਪੁੱਛਗਿਛ ਤੋਂ ਬਾਅਦ ਸਵੇਰੇ 4 ਵਜੇ ਗ੍ਰਿਫਤਾਰ ਕਰ ਲਿਆ ਗਿਆ ਹੈ।
![Yes Bank Crisis: 31 ਘੰਟੇ ਦੀ ਪੁੱਛਗਿਛ ਤੋਂ ਬਾਅਦ ਸਵੇਰੇ 4 ਵਜੇ ਰਾਣਾ ਕਪੂਰ ਗ੍ਰਿਫਤਾਰ, ਵਿਸ਼ੇਸ਼ ਕੋਰਟ 'ਚ ਹੋਵੇਗੀ ਪੇਸ਼ੀ Crisis-Hit Yes Bank Founder Rana Kapoor Arrested For Alleged Fraud Yes Bank Crisis: 31 ਘੰਟੇ ਦੀ ਪੁੱਛਗਿਛ ਤੋਂ ਬਾਅਦ ਸਵੇਰੇ 4 ਵਜੇ ਰਾਣਾ ਕਪੂਰ ਗ੍ਰਿਫਤਾਰ, ਵਿਸ਼ੇਸ਼ ਕੋਰਟ 'ਚ ਹੋਵੇਗੀ ਪੇਸ਼ੀ](https://static.abplive.com/wp-content/uploads/sites/5/2020/03/08142633/rana-kapoor.jpg?impolicy=abp_cdn&imwidth=1200&height=675)
ਮੁੰਬਈ: ਯੈੱਸ ਬੈਂਕ ਦੇ ਸੰਸਥਾਪਕ ਤੇ ਸਾਬਕਾ ਸੀਈਓ ਰਾਣਾ ਕਪੂਰ ਨੂੰ ਇਨਫੋਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਰਾਣਾ ਕਪੂਰ ਨੂੰ 31 ਘੰਟੇ ਦੀ ਮੈਰਾਥਨ ਪੁੱਛਗਿਛ ਤੋਂ ਬਾਅਦ ਸਵੇਰੇ 4 ਵਜੇ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰੀ ਤੋਂ ਬਾਅਦ ਰਾਣਾ ਕਪੂਰ ਨੂੰ ਅੱਜ ਸਵੇਰੇ ਪ੍ਰੀਵੇਂਸ਼ਨ ਆਫ ਮਨੀ ਲਾਂਡਰਿੰਗ ਐਕਟ ਕੋਰਟ 'ਚ ਪੇਸ਼ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਈਡੀ ਨੇ ਦਿੱਲੀ ਤੇ ਮੁੰਬਈ 'ਚ ਕੁੱਝ ਹੋਰ ਥਾਂਵਾਂ 'ਤੇ ਛਾਪੇ ਵੀ ਮਾਰੇ ਸੀ। ਰਾਣਾ ਕਪੂਰ ਖ਼ਿਲਾਫ਼ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ, ਇਸ ਦਾ ਮਤਲਬ ਹੈ ਕਿ ਹੁਣ ਉਹ ਦੇਸ਼ ਛੱਡ ਕੇ ਨਹੀਂ ਭੱਜ ਸਕਦਾ। ਰਾਣਾ ਕਪੂਰ ਦੀ ਗ੍ਰਿਫਤਾਰੀ ਤੋਂ ਬਾਅਦ ਯੈੱਸ ਬੈਂਕ ਦੇ ਹੋਰ ਵੱਡੇ ਅਧਿਕਾਰੀਆਂ 'ਤੇ ਗਾਜ ਡਿੱਗਣੀ ਤੈਅ ਹੈ।
ਇਹ ਵੀ ਪੜ੍ਹੋ:
ਹੁਣ ਭਗਵਾਨ ਜਗਨਨਾਥ ਦੇ 545 ਕਰੋੜ ਰੁਪਏ ਫਸੇ ਯੈੱਸ ਬੈਂਕ 'ਚ, ਲੋਕਾਂ ਨੇ ਪੀਐਮ ਮੋਦੀ ਤੋਂ ਕੀਤੀ ਮਦਦ ਦੀ ਅਪੀਲ
ਰਾਣਾ ਕਪੂਰ 'ਤੇ ਆਰੋਪ ਹੈ ਕਿ ਡੀਐਚਐਫਐਲ ਕੰਪਨੀ ਨੂੰ ਲੋਨ ਦੇਣ ਦੇ ਬਦਲੇ ਕਪੂਰ ਦੀ ਪਤਨੀ ਦੇ ਅਕਾਉਂਟ 'ਚ ਫਾਇਦਾ ਪਹੁੰਚਾਇਆ ਗਿਆ। 2017 'ਚ ਯੈੱਸ ਬੈਂਕ ਨੇ 6,355 ਕਰੋੜ ਰੁਪਏ ਦੀ ਰਕਮ ਨੂੰ ਬੈਡ ਲੋਨ 'ਤੇ ਪਾ ਦਿੱਤਾ ਸੀ।
ਇਹ ਵੀ ਪੜ੍ਹੋ:
ਯੈੱਸ ਬੈਂਕ ਦੇ ਗਾਹਕਾਂ ਲਈ ਖੁਸ਼ਖ਼ਬਰੀ, ਆਰਬੀਆਈ ਦੇ ਸਕਦਾ ਹੈ ਲੋਨ, ਐਸਬੀਆਈ ਨੇ ਕਿਹਾ- 26 ਤੋਂ 49% ਤਕ ਕਰ ਸਕਦੇ ਹਨ ਨਿਵੇਸ਼
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਧਰਮ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)