ਟੋਕੀਓ: ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਇੱਕ 25 ਸਾਲਾ ਔਰਤ ਗਰਦਨ ਦੇ ਦਰਦ ਦੀ ਸ਼ਿਕਾਇਤ ਕਰਨ ਡਾਕਟਰ ਕੋਲ ਗਈ, ਜਿੱਥੇ ਡਾਕਟਰ ਨੂੰ 38 ਮਿਲੀਮੀਟਰ ਲੰਬਾ ਤੇ ਇੱਕ ਮਿਲੀਮੀਟਰ ਚੌੜਾ ਭਾਵ ਡੇਢ ਇੰਚ ਲੰਬਾ ਇੱਕ ਰਾਉਂਡਵਾਰਮ (ਕੀੜਾ) ਉਸ ਦੇ ਗਲੇ ਵਿੱਚ ਮਿਲਿਆ। ਡਾਕਟਰ ਤੇ ਔਰਤ ਇਸ ਕੀੜੇ ਨੂੰ ਵੇਖ ਕੇ ਹੈਰਾਨ ਰਹਿ ਗਏ। ਆਖਰਕਾਰ, ਅਜਿਹਾ ਕੀੜਾ ਗਲ਼ੇ 'ਚ ਕਿਵੇਂ ਆਇਆ ਜਾਂ ਪੈਦਾ ਹੋਇਆ।


ਦਰਅਸਲ, ਔਰਤ ਨੇ ਪੰਜ ਦਿਨ ਪਹਿਲਾਂ ਸਸ਼ੀਮੀ ਨਾਂ ਦੀ ਇੱਕ ਡਿਸ਼ ਖਾਧੀ ਸੀ। ਇਹ ਡਿਸ਼ ਕੱਚੇ ਮੀਟ ਜਾਂ ਮੱਛੀ ਦੀ ਬਣਦੀ ਹੈ। ਸਾਸ਼ੀਮੀ ਨੂੰ ਜਾਪਾਨ 'ਚ ਇੱਕ ਚੰਗਾ ਪਕਵਾਨ ਮੰਨਿਆ ਜਾਂਦਾ ਹੈ। ਕੱਚੀ ਡਿਸ਼ ਹੋਣ ਕਾਰਨ ਇਸ 'ਚ ਰਹਿਣ ਵਾਲੇ ਕੀੜੇ ਮਨੁੱਖੀ ਸਰੀਰ 'ਚ ਜਾਣਾ ਸੰਭਵ ਹੈ। ਸ਼ਾਇਦ ਔਰਤ ਨਾਲ ਵੀ ਅਜਿਹਾ ਹੀ ਹੋਇਆ ਹੋਵੇ।

ਅਗਲੇ ਪੰਜ ਦਿਨ ਹੋਏਗੀ ਬਾਰਸ਼, ਮੌਸਮ ਵਿਭਾਗ ਦੀ ਭਵਿੱਖਬਾਣੀ

ਔਰਤ ਦੇ ਗਲੇ 'ਚੋਂ ਕੀੜੇ ਨੂੰ ਕੱਢਣ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਗਲੇ ਦੀ ਇਨਫੈਕਸ਼ਨ ਹੋਰ ਬਿਮਾਰੀਆਂ ਦੇ ਇਲਾਜ ਨਾਲੋਂ ਬਿਹਤਰ ਹੈ। ਕਿਸੇ ਵੀ ਫਾਰਮਾਸੋਲੋਜੀਕਲ ਇੰਟਰਵੈਂਸ਼ਨ ਦੀ ਜ਼ਰੂਰਤ ਨਹੀਂ। ਇਹ ਕੀੜਾ ਮੂੰਹ ਰਾਹੀਂ ਕੱਢ ਦਿੱਤਾ ਗਿਆ, ਜੋ ਕਿ ਢਿੱਡ 'ਚੋਂ ਕੱਢਣ ਨਾਲੋਂ ਜ਼ਿਆਦਾ ਆਸਾਨ ਹੈ।