World Shortest Cow: ਦੁਨੀਆ ਦੀ ਸਭ ਤੋਂ ਛੋਟੀ ਗਾਂ ਪੈਦਾ ਹੋਈ, ਵੇਖਣ ਲਈ ਇਕੱਠਾ ਹੋਈ ਭੀੜ
World Smallest Cow: ਬੰਗਲਾਦੇਸ਼ ਵਿੱਚ ਇੱਕ 20 ਇੰਚ ਦੀ ਬੌਨੀ ਗਾਂ (Dwarf Cow) ਵੇਖੀ ਗਈ ਹੈ, ਜਿਸਦਾ ਨਾਂ ਰਾਣੀ ਰੱਖਿਆ ਗਿਆ ਹੈ। ਦੱਸ ਦੇਈਏ ਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਣੀ ਦੁਨੀਆ ਦੀ ਸਭ ਤੋਂ ਛੋਟੀ ਗਾਂ ਹੈ।
Download ABP Live App and Watch All Latest Videos
View In Appਦੁਨੀਆ ਦੀ ਸਭ ਤੋਂ ਛੋਟੀ ਗਾਂ ਬੰਗਲਾਦੇਸ਼ ਵਿੱਚ ਮਿਲੀ ਹੈ। ਲੌਕਡਾਊਨ ਦੇ ਵਿਚਕਾਰ ਵੀ ਹਜ਼ਾਰਾਂ ਲੋਕ 20 ਇੰਚ ਦੀ ਰਾਣੀ ਨਾਂ ਦੀ ਇਸ ਗਾਂ ਨੂੰ ਵੇਖਣ ਲਈ ਪਹੁੰਚ ਰਹੇ ਹਨ। ਗਾਂ ਦਾ ਮਾਲਕ ਦਾਅਵਾ ਕਰਦਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਛੋਟੀ ਗਾਂ ਹੈ। ਦੱਸ ਦਈਏ ਕਿ ਰਾਜਧਾਨੀ ਢਾਕਾ ਨੇੜੇ ਇੱਕ ਫਾਰਮ ਵਿਚ ਮਿਲੀ 23 ਮਹੀਨਿਆਂ ਦੀ ਗਾਂ ਰਾਤੋ ਰਾਤ ਬੰਗਲਾਦੇਸ਼ੀ ਮੀਡੀਆ ਵਿਚ ਸਟਾਰ ਬਣ ਗਈ ਹੈ।
ਰਾਣੀ ਨਾਂ ਦੀ ਇਸ ਗਾਂ ਦਾ ਮੂੰਹ ਤੋਂ ਪੂਛ ਤੱਕ ਦੀ ਕੁਲ ਲੰਬਾਈ ਸਿਰਫ 26 ਇੰਚ ਹੈ। 23 ਮਹੀਨਿਆਂ ਦੀ ਗਾਂ ਹੋਣ ਦੇ ਬਾਅਦ ਵੀ ਰਾਣੀ ਦਾ ਭਾਰ ਸਿਰਫ 26 ਕਿਲੋਗ੍ਰਾਮ ਹੈ। ਇਸ ਦੇ ਮਾਲਕ ਨੇ ਕਿਹਾ ਕਿ ਰਾਣੀ ਗਿੰਨੀਜ਼ ਵਰਲਡ ਰਿਕਾਰਡ ਵਿਚ ਦਰਜ ਸਭ ਤੋਂ ਛੋਟੀ ਗਾਂ ਤੋਂ ਚਾਰ ਇੰਚ ਛੋਟੀ ਹੈ। ਹਾਲਾਂਕਿ, ਹੁਣ ਤੱਕ ਗਿੰਨੀਜ਼ ਵਰਲਡ ਰਿਕਾਰਡ ਨੇ ਰਾਣੀ ਨੂੰ ਸਭ ਤੋਂ ਛੋਟੀ ਗਾਂ ਨਹੀਂ ਮੰਨਿਆ।
ਬੰਗਲਾਦੇਸ਼ ਵਿੱਚ ਕੋਰੋਨਾ ਦੇ ਵੱਧ ਰਹੇ ਖ਼ਤਰੇ ਅਤੇ ਮ੍ਰਿਤਕਾਂ ਦੀ ਗਿਣਤੀ ਦੇ ਮੱਦੇਨਜ਼ਰ ਸਰਕਾਰ ਨੇ ਲੌਕਡਾਊਨ ਲਾਗੂ ਕੀਤਾ ਹੈ। ਪਰ ਇਸਦੇ ਬਾਅਦ ਵੀ ਲੋਕ ਢਾਕਾ ਤੋਂ 30 ਕਿਲੋਮੀਟਰ ਦੂਰ ਚਰਿਗਰਾਮ ਵਿੱਚ ਸਥਿਤ ਇਸ ਫਾਰਮ ਵਿੱਚ ਰਾਣੀ ਨੂੰ ਦੇਖਣ ਲਈ ਪਹੁੰਚ ਰਹੇ ਹਨ। ਇਸ ਨੂੰ ਵੇਖਣ ਆਈ ਇੱਕ ਔਰਤ ਰਾਣੀ ਨੂੰ ਦੇਖਿਆ ਅਤੇ ਉਸ ਨੇ ਦੱਸਿਆ ਕਿ ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਅਜਿਹਾ ਕੁਝ ਦੇਖਿਆ ਹੈ।
image 5
ਹੁਣ ਤੱਕ ਦੁਨੀਆ ਦੀ ਸਭ ਤੋਂ ਛੋਟੀ ਗਾਂ ਦਾ ਰਿਕਾਰਡ ਭਾਰਤ ਦੇ ਕੇਰਲ ਰਾਜ ਦੀ ਮਣੀਕਯਮ ਨਾਂ ਦੀ ਇੱਕ ਗਾਂ ਦੇ ਨਾਂ 'ਤੇ ਹੈ। 2014 ਵਿੱਚ ਵੇਚੂਰ ਨਸਲ ਦੀ ਮਨੀਕਯਮ ਗਾਂ ਦੀ ਲੰਬਾਈ 24 ਇੰਚ ਮਾਪੀ ਗਈ ਸੀ। ਹਾਲਾਂਕਿ, ਜੇ ਗਿੰਨੀਜ਼ ਵਰਲਡ ਰਿਕਾਰਡਜ਼ ਰਾਣੀ ਦੀ ਲੰਬਾਈ ਨੂੰ ਮਾਨਤਾ ਦਿੰਦੇ ਹਨ, ਤਾਂ ਇਹ ਵਿਸ਼ਵ ਦੀ ਸਭ ਤੋਂ ਛੋਟੀ ਗਾਂ ਬਣ ਜਾਵੇਗੀ।
ਗਾਂ ਦੇ ਮਾਲਕ ਨੇ ਕਿਹਾ ਕਿ ਗਿੰਨੀਜ਼ ਵਰਲਡ ਰਿਕਾਰਡ ਨੂੰ ਇਸ ਨੂੰ ਉਨ੍ਹਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਵਿੱਚ ਤਿੰਨ ਮਹੀਨੇ ਲੱਗਣਗੇ। ਇਸ ਗਾਂ ਨੂੰ ਪਾਲਣ ਵਾਲੇ ਸ਼ਿਕਾਰ ਐਗਰੋ ਫਾਰਮ ਨੇ ਇਸ ਗਾਂ ਨੂੰ ਨੌਗਾਂਵ ਦੇ ਇੱਕ ਫਾਰਮ ਵਿਚ ਪੈਦਾ ਹੋਣ ਤੋਂ ਬਾਅਦ ਖਰੀਦਿਆ ਸੀ। ਫਾਰਮ ਮੈਨੇਜਰ ਨੇ ਦੱਸਿਆ ਕਿ ਕੋਰੋਨਾ ਬੰਦ ਹੋਣ ਦੇ ਬਾਵਜੂਦ ਲੋਕ ਸੈਂਕੜੇ ਮੀਲ ਦਾ ਸਫਰ ਤੈਅ ਕਰਕੇ ਇਸ ਗਾਂ ਨੂੰ ਵੇਖਣ ਆ ਰਹੇ ਹਨ।
ਲੋਕ ਇੱਥੇ ਪਹੁੰਚਣ 'ਤੇ ਰਾਣੀ ਨਾਲ ਸੈਲਫੀ ਲੈ ਰਹੇ ਹਨ। ਦੱਸਿਆ ਗਿਆ ਹੈ ਕਿ ਹੁਣ ਤੱਕ 15 ਹਜ਼ਾਰ ਤੋਂ ਵੱਧ ਲੋਕ ਰਾਣੀ ਨੂੰ ਦੇਖਣ ਲਈ ਇੱਥੇ ਆ ਚੁੱਕੇ ਹਨ। ਇਹ ਗਾਂ ਇੰਨੀ ਛੋਟੀ ਹੈ ਕਿ ਬੱਕਰੀ ਵੀ ਇਸ ਦੇ ਸਾਹਮਣੇ ਵਿਸ਼ਾਲ ਦਿਖਾਈ ਦੇ ਰਹੀ ਹੈ।